ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਮੁੱਖੀਆਂ ਨਾਲ ਮਿਸ਼ਨ ਸ਼ਤ ਪ੍ਰਤੀਸ਼ਤ ਦੇ ਤਹਿਤ ਮੀਟਿੰਗ ।
February 4th, 2020 | Post by :- | 92 Views
ਮਿਸ਼ਨ ਸ਼ਤ-ਪ੍ਤੀਸ਼ਤ – ਬਠਿੰਡਾ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ
ਮਿਹਨਤੀ ਅਧਿਅਾਪਕ ਅਤੇ ਸਕੂਲ ਮੁਖੀ ਤਨਦੇਹੀ ਨਾਲ ਮਿਸ਼ਨ ਸ਼ਤ-ਪ੍ਤੀਸ਼ਤ ਨੂੰ ਸਫ਼ਲ ਬਨਾੳੁਣ ਵਿੱਚ ਜੁਟੇ – ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ
ਸਰਕਾਰੀ ਸਕੂਲਾਂ ਦੇ ਨਤੀਜੇ ਦਾਖ਼ਲਾ ਮੁਹਿੰਮ ਨੂੰ ਬੂਰ ਪਾੳੁਣਗੇ
ਅੰਕੜਾ ਵਿਸ਼ਲੇਸ਼ਣ ਅਤੇ ਸੁਖਮ ਯੋਜਨਾਬੰਦੀ ਬਣੇਗੀ ਸ਼ਾਨਦਾਰ ਨਤੀਜਿਅਾਂ ਦਾ ਅਧਾਰ
ਬਠਿੰਡੇ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੈਰਿਟ ਵਿੱਚ ਦੇਖਣ ਲਈ ਮਾਪੇ ਅਾਸਵੰਦ
ਬਠਿੰਡਾ/ਅੈੱਸ.ਏ.ਅੈੱਸ. ਨਗਰ 4 ਫਰਵਰੀ ( ਕੁਲਜੀਤ ਸਿੰਘ ) ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਸਿੱਖਿਆ ਪ੍ਦਾਨ ਕੀਤੀ ਜਾ ਰਹੀ ਹੈ ਅਤੇ ਸਾਲਾਨਾ ਨਤੀਜਿਆਂ ਵਿੱਚ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦਾ ਬੋਰਡ ਦਾ ਨਤੀਜਾ ਬਿਹਤਰੀਨ ਲਿਅਾੳੁਣ ਲਈ ਮਿਸ਼ਨ ਸ਼ਤ-ਪ੍ਤੀਸ਼ਤ ਤਹਿਤ ਸਕੂਲ ਮੁਖੀਆਂ ਦੀ ਅਗਵਾਈ ਵਿੱਚ ਅਧਿਆਪਕਾਂ ਵੱਲੋਂ ਵਾਧੂ ਜਮਾਤਾਂ ਲਗਾਈਅਾਂ ਜਾ ਰਹੀਆਂ ਹਨ| ਸਕੂਲ ਮੁਖੀਆਂ ਵੱਲੋਂ ਅੰਕੜਾ ਵਿਸ਼ਲੇਸ਼ਣ ਦੇ ਅਨੁਸਾਰ ਸੁਖਮ ਯੋਜਨਾਬੰਦੀ ਤਿਅਾਰ ਕਰਕੇ ਅਤੇ ਵਿਦਿਆਰਥੀ ਕੇਂਦਰਿਤ ਪਹੁੰਚ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ| ਮਿਹਨਤੀ ਅਧਿਅਾਪਕਾਂ ਵੱਲੋਂ ਤਨਦੇਹੀ ਨਾਲ ਕਾਰਜ ਕੀਤਾ ਜਾ ਰਿਹਾ ਹੈ|
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਅਾਈ.ਏ.ਅੈੱਸ. ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਿੰਨੀ ਸਕੱਤਰੇਤ ਬਠਿੰਡਾ ਵਿਖੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸੰਬੋਧਨ ਕਰਦਿਆਂ ਮਿਸ਼ਨ ਸ਼ਤ-ਪ੍ਤੀਸ਼ਤ ਸਬੰਧੀ ਅਾਯੋਜਿਤ ਮੀਟਿੰਗ ਵਿੱਚ ਕੀਤਾ|
ੳੁਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਛੁੱਟੀ ਵਾਲੇ ਦਿਨ ਵੀ ਲਗਾਈਆਂ ਜਾ ਰਹੀਆਂ ਵਾਧੂ ਜਮਾਤਾਂ ਨਾਲ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਵਿੱਚ ਸੁਧਾਰ ਹੋਵੇਗਾ| ਇਸ ਦੇ ਨਾਲ ਹੀ ਸਕੂਲ ਮੁਖੀਆਂ ਵੱਲੋਂ ਮਾਪਿਆਂ ਨਾਲ ਵੀ ਵਿਦਿਆਰਥੀਆਂ ਦੇ ਘਰੇਲੂ ਸਮਾਂ ਸਾਰਣੀ ਤੇ ਧਿਆਨ ਦਿੱਤਾ ਜਾ ਰਿਹਾ ਹੈ| ਸਰਕਾਰੀ ਸਕੂਲਾਂ ਵਿੱਚ ਈ-ਕੰਟੈਂਟ ਨਾਲ ਵਿਦਿਆਰਥੀਆਂ ਦੀ ਦੁਹਰਾਈ ਵਧੀਆ ਢੰਗ ਨਾਲ ਕਰਵਾਈ ਜਾ ਰਹੀ ਹੈ| ਇਸਦੇ ਨਾਲ ਹੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਾਡਲ ਟੈਸਟ ਪੇਪਰਾਂ ਨਾਲ ਤਿਅਾਰੀ ਕਰਵਾਈ ਜਾ ਰਹੀ ਹੈ| ਵਿਭਾਗ ਵੱਲੋਂ ਲਗਾਤਾਰ ਜਿਲ੍ਹਿਅਾਂ ਵਿੱਚ ਜਾ ਕੇ ਕੀਤੀਅਾਂ ਜਾ ਰਹੀਆਂ ਮੀਟਿੰਗਾਂ ਨਾਲ ਨਵੇਂ ਨਿਯੁਕਤ ਪਿ੍ੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੂੰ ਬਹੁਤ ਜਿਅਾਦਾ ਫਾਇਦਾ ਮਿਲ ਰਿਹਾ ਹੈ ਕਿਉਂਕਿ ਤਜ਼ਰਬੇਕਾਰ ਸਕੂਲ ਮੁਖੀਆਂ ਵੱਲੋਂ ਸਾਂਝੀਅਾਂ ਚੰਗੀਆਂ ਪੈ੍ਕਟਿਸਜ ਨੂੰ ਸਮੂਹ ਸਕੂਲ ਮੁਖੀਆਂ ਦੇ ਸਨਮੁੱਖ ਸਾਂਝਾ ਕੀਤਾ ਜਾਂਦਾ ਹੈ| ਸਕੂਲ ਮੁਖੀਆਂ ਦੁਅਾਰਾ ਕੀਤੇ ਜਾਣ ਵਾਲੇ ਅੰਕੜਾ ਵਿਸ਼ਲੇਸ਼ਣ ਨਾਲ ਵਿਦਿਆਰਥੀਆਂ ਦੇ ਮਜਬੂਤ ਪੱਖਾਂ ਬਾਰੇ ਜਾਣਕਾਰੀ ਮਿਲਣ ਨਾਲ ਵਧੀਆ ਤਿਅਾਰੀ ਕਰਵਾਈ ਜਾ ਰਹੀ ਹੈ|
ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਦਾਖ਼ਲਾ ਮੁਹਿੰਮ ਲਈ ਵਿਸ਼ੇਸ਼ ਉਪਰਾਲੇ ਕਰਨ, ਸਕੂਲਾਂ ਵਿੱਚ ਬੁੱਕ ਬੈਂਕ ਨੂੰ ਸੁਚਾਰੂ ਢੰਗ ਨਾਲ ਚਲਾਉਣ, ਵਿਦਿਆਰਥੀਆਂ ਨੂੰ ਪੰਜਾਬੀ ਅਤੇ ਹੋਰ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰਵਾੳੁਣ, ਵਿਦਿਆਰਥੀਅਾਂ ਅਤੇ ਅਧਿਆਪਕਾਂ ਦੇ ਸੁੰਦਰ ਲਿਖਤ ਵੱਲ ੳੁਚੇਚਾ ਧਿਆਨ ਦੇਣ, ਨੈਤਿਕ ਕਦਰਾਂ-ਕੀਮਤਾਂ ੳੁਜਾਗਰ ਕਰਕੇ ਚੰਗੇ ਨਾਗਰਿਕ ਬਨਾੳੁਣ ਅਤੇ ਸਮਾਰਟ ਕਲਾਸਰੂਮ ਤਕਨਾਲੋਜੀ ਨੂੰ ਵਰਤ ਕੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਵਿੱਚ ਸੁਧਾਰ ਲਿਅਾੳੁਣ ਤੇ ਜੋਰ ਦਿੱਤਾ|
ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ ਅੈੱਸ.ਸੀ.ਈ.ਅਾਰ.ਟੀ. ਨੇ ਬਠਿੰਡਾ ਜਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਘਰੇਲੂ ਪੀ੍ਖਿਅਾਵਾਂ ਦਾ ਅੰਕੜਾ ਵਿਸ਼ਲੇਸ਼ਣ ਕਰਕੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਵਿੱਚ ਹੋਰ ਸੁਧਾਰ ਲਿਅਾੳੁਣ ਲਈ ਪੇ੍ਰਿਤ ਕੀਤਾ|
ਇਸ ਮੌਕੇ ਹਰਦੀਪ ਸਿੰਘ ਤੱਗੜ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ (ਅੈਲੀ. ਸਿੱਖਿਆ), ਸ਼ਿਵਪਾਲ ਗੋਇਲ  ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ (ਪ੍ਰਾਇਮਰੀ ਸਿੱਖਿਆ), ਬਲਜੀਤ ਸਿੰਘ ਸੰਦੋਹਾ – ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ (ਪ੍ਰਾਇਮਰੀ ਸਿੱਖਿਆ), ਭੁਪਿੰਦਰ ਕੌਰ – ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ (ਸੈਕੰਡਰੀ ਸਿੱਖਿਆ), ਇਕਬਾਲ ਸਿੰਘ ਬੁੱਟਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ (ਸੈਕੰਡਰੀ ਸਿੱਖਿਆ), ਸਤਿੰਦਰਪਾਲ ਕੌਰ ਪ੍ਰਿੰਸੀਪਲ ਡਾਇਟ ਦਿਉਣ, ਪ੍ਰੇਮ ਮਿੱਤਲ ਟੀਮ ਇੰਚਾਰਜ਼ ਸਿੱਖਿਆ  ਜ਼ਿਲਾ ਸੁਧਾਰ ਟੀਮ, ਬਲਕਰਨ ਸਿੰਘ ਟੀਮ, ਹਰਵੀਰ ਸਿੰਘ,
ਲਖਵੀਰ ਸਿੰਘ, ਹਰਭਜਨ ਸਿੰਘ ਡੀ. ਐੱਮ. ਹਿਸਾਬ, ਬਾਲ ਕ੍ਰਿਸ਼ਨ ਡੀ. ਐੱਮ. ਵਿਸ਼ਾ ਅੰਗਰੇਜ਼ੀ ਅਤੇ ਸੋਸ਼ਲ ਸਾਇੰਸ, ਹਰਸਿਮਰਨ ਸਿੰਘ ਡੀ. ਐੱਮ. ਵਿਸ਼ਾ ਸਾਇੰਸ ਅਤੇ ਹੋਰ ਹਾਜ਼ਰ ਰਹੇ|

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।