ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫਲਤਾ ਲਈ ਸਰਕਾਰੀ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀ ਮੈਰਿਟ ਸੂਚੀ ਵਿੱਚ ਸ਼ਾਮਿਲ ਹੋਣ
February 1st, 2020 | Post by :- | 208 Views
ਮਿਸ਼ਨ ਸ਼ਤ-ਪ੍ਤੀਸ਼ਤ ਦੀ ਸਫ਼ਲਤਾ ਲਈ ਸਰਕਾਰੀ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀ ਮੈਰਿਟ ਸੂਚੀ ਵਿੱਚ ਸ਼ਾਮਲ ਹੋਣ
ਪਹਿਲੀ ਤੋਂ ਬਾਰ੍ਹਵੀਂ ਤੱਕ ਵਿਦਿਆਰਥੀਆਂ ਦਾ ਦਾਖ਼ਲਾ ਸ਼ੁਰੂ ਕਰਨ ਲਈ ਦਾਖ਼ਲਾ ਮੁਹਿੰਮ ਨੂੰ ਸੰਜੀਦਗੀ ਨਾਲ ਚਲਾਉਣ ਸਕੂਲ ਮੁਖੀ
ਸਕੂਲ ਮੁਖੀਆਂ ਨੂੰ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਕਾਰਜ ਕੀਤੇ ਜਾਣ ਲਈ ੳੁਤਸ਼ਾਹਿਤ ਕੀਤਾ
ਮਿਸ਼ਨ ਸ਼ਤ-ਪ੍ਤੀਸ਼ਤ ਅਤੇ ਗੁਣਾਤਮਕ ਸਿੱਖਿਆ ਬਾਰੇ ਸਕੂਲ ਮੁਖੀਆਂ ਨਾਲ ਸਿੱਖਿਅਾ ਸਕੱਤਰ ਨੇ ਜਿਲ੍ਹਾ ਕਪੂਰਥਲਾ ਦੇ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ
ਕਪੂਰਥਲਾ 1 ਫਰਵਰੀ (  ਕੁਲਜੀਤ ਸਿੰਘ) ਮਿਸ਼ਨ ਸ਼ਤ-ਪ੍ਤੀਸ਼ਤ ਦੀ ਅਪਾਰ ਸਫਲਤਾ ਲਈ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਵਿਦਿਆਰਥੀ ਕੇਂਦਰਿਤ ਪਹੁੰਚ ਬਣਾ ਕੇ ਅਾਪਣੇ ਅਾਪਣੇ ਸਕੂਲਾਂ ਦੀ ਮਾਈਕਰੋ ਯੋਜਨਾਬੰਦੀ ਕਰਨੀ ਜ਼ਰੂਰੀ ਹੈ ਜਿਸ ‘ਤੇ ਪਿਛਲੇ ਮਹੀਨੇ ਸਕੂਲ ਮੁਖੀਆਂ ਨੇ ਪੂਰਾ ਧਿਆਨ ਦੇ ਦਿੱਤਾ ਹੈ| ਹੁਣ ਸਾਲਾਨਾ ਪ੍ਰੀਖਿਆਵਾਂ ਲਈ ਲਗਭਗ ਇਕ ਮਹੀਨੇ ਦਾ ਸਮਾਂ ਬਾਕੀ ਹੈ ਅਤੇ ਸਮੂਹ ਅਧਿਆਪਕਾਂ ਨੂੰ ਹੁਣ ਵਿਦਿਆਰਥੀਆਂ ਦੇ ਕੋਚ ਬਣ ਕੇ ਕਾਰਜ ਕਰਨਾ ਚਾਹੀਦਾ ਹੈ| ੳੁਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਅਾਦਤ ਲਿਖ ਕੇ ਦੁਹਰਾਈ ਕਰਨ ਦੀ ਹੁੰਦੀ ਹੈ ਜਿਸ ਨਾਲ ੳੁਸਦੀਅਾਂ ਗਲਤੀਆਂ ਠੀਕ ਹੋ ਜਾਂਦੀਅਾਂ ਹਨ| ਇਮਤਿਹਾਨਾਂ ਤੋਂ ਪਹਿਲਾਂ ਵਿਦਿਆਰਥੀਆਂ ਦੀ ਜਿਅਾਦਾਤਰ ਦੁਹਰਾਈ ਲਿਖ ਲਿਖ ਕੇ ਵੀ ਕਰਵਾੳੁਣੀ ਚਾਹੀਦੀ ਹੈ ਤਾਂ ਜੋ ੳੁਪ ਪੀ੍ਖਿਅਾਵਾਂ ਵਿੱਚ ਅਾਤਮ-ਵਿਸ਼ਵਾਸ ਨਾਲ ਬੈਠੇ ਅਤੇ ਗਲਤੀਅਾਂ ਘੱਟ ਕਰੇ|
ੳੁਹਨਾਂ ਸਮੂਹ ਪਿ੍ੰਸੀਪਲਾਂ, ਮੁੱਖ ਅਧਿਆਪਕਾਂ ਅਤੇ ਮਿਡਲ ਸਕੂਲਾਂ ਦੇ ਇੰਚਾਰਜਾਂ ਨੂੰ ੳੁਤਸ਼ਾਹਿਤ ਕਰਦਿਆਂ ਕਿਹਾ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਹੁਣ ੳੁਸ ਮਿਹਨਤ ਦਾ ਫਲ ਲੈਣ ਦੀ ਲੋੜ ਹੈ| ਇਸ ਲਈ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਤੱਕ ਦੀਅਾਂ ਜਮਾਤਾਂ ਦੇ ਦਾਖ਼ਲਿਅਾਂ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ| ਮਾਪਿਆਂ ਵੱਲੋਂ ਬਹੁਤ ਜਿਅਾਦਾ ਮੰਗ ਅਾ ਰਹੀ ਹੈ ਕਿ ੳੁਹ ਸਰਕਾਰੀ ਸਕੂਲਾਂ ਵਿੱਚ ਅਾਪਣੇ ਬੱਚਿਅਾਂ ਦਾ ਦਾਖ਼ਲਾ ਕਰਵਾਉਣਾ ਚਾਹੁੰਦੇ ਹਨ ਇਸ ਲਈ ਸਿੱਖਿਆ ਵਿਭਾਗ ਵੱਲੋਂ ਦਾਖ਼ਲਾ ਫਾਰਮ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੇ ਗਏ ਹਨ| ਇਸ ਲਈ ਸਮਾਂ ਹੈ ਕਿ ਹੁਣ ਮਾਪਿਆਂ ਕੋਲ ਸਰਕਾਰੀ ਸਕੂਲਾਂ ਦੀਅਾਂ ਪਾ੍ਪਤੀਅਾਂ ਦਾ ਜ਼ਿਕਰ ਕਿਤਾ ਜਾਵੇ ਜਿਸ ਲਈ ਸਕੂਲ ਮੁਖੀ ੳੁਚਿਤ ਯੋਜਨਾਬੰਦੀ ਕਰਨ| ਸਰਕਾਰੀ ਸਕੂਲਾਂ ਵਿੱਚ ਪੋ੍ਜੈਕਟਰ ਲੱਗਣੇ ਸ਼ੁਰੂ ਹੋ ਗਏ ਹਨ| ਸਕੂਲ ਮੁਖੀ ਇਹਨਾਂ ਦਾ ੳੁੱਚਿਤ ੳੁਪਯੋਗ ਕਰਨ ਲਈ ਵਿਸ਼ੇਸ਼ ਕਾਰਜਯੋਜਨਾ ਤਿਅਾਰ ਕਰਨ|
ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ ਨੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਘਰੇਲੂ ਇਮਤਿਹਾਨਾਂ ਦੇ ਅਾਧਾਰ ‘ਤੇ ਤਿਅਾਰ ਕੀਤੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਮਿਸ਼ਨ ਸ਼ਤ-ਪ੍ਤੀਸ਼ਤ ਨੂੰ ਸਫ਼ਲ ਬਣਾਉਣ ਲਈ ਰਿਵਿੳੂ ਕੀਤਾ| ਸਕੂਲ ਮੁਖੀਆਂ ਵੱਲੋਂ ਅਾਪਣੇ ਅਾਪਣੇ ਸਕੂਲਾਂ ਦੇ ਵਿੱਚ ਕੀਤੀ ਜਾ ਰਹੀ ਮਾਈਕਰੋ ਯੋਜਨਾਬੰਦੀ ਬਾਰੇ ਦੱਸਿਆ|
ਇਸ ਮੌਕੇ ਸ. ਮੱਸਾ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਗੁਰਭਜਨ ਸਿੰਘ ਲਸਾਨੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ), ਸ.ਬਿਕਰਮਜੀਤ ਸਿੰਘ
ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਗੁਰਸ਼ਰਨ ਸਿੰਘ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ),ਨੰਦਾ ਧਵਨ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ), ਵਿਨੋਦ ਕੁਮਾਰ  ਸਿੱਖਿਆ ਸੁਧਾਰ ਟੀਮ, ਅਮਿਤ ਕੁਮਾਰ ਸਿੱਖਿਆ ਸੁਧਾਰ ਟੀਮ ਦੇ ਮੈਂਬਰ, ਦਵਿੰਦਰ ਸ਼ਰਮਾ ਡੀ. ਐੱਮ.ਅੰਗਰੇਜ਼ੀ,ਅਰੁਨ ਸ਼ਰਮਾ ਡੀ. ਐੱਮ.ਗਣਿਤ, ਦਵਿੰਦਰ ਪੱਬੀ ਡੀ.ਐੱਮ.ਵਿਗਿਆਨ, ਗੋਪਾਲ ਕ੍ਰਿਸ਼ਨ ਬੀ.ਐੱਮ ਗਣਿਤ, ਵਿਨੋਦ ਕੁਮਾਰ ਬੀ.ਐੱਮ ਗਣਿਤ, ਮੋਨਿਕਾ ਬਤਰਾ ਬੀ.ਐੱਮ ਗਣਿਤ, ਹਰਮਿੰਦਰ ਸਿੰਘ ਬੀ.ਐੱਮ(ਗਣਿਤ), ਕੁਲਵਿੰਦਰ ਸਿੰਘ ਬੀ.ਐੱਮ(ਗਣਿਤ), ਸੁਰਿੰਦਰ ਪਾਲ ਬੀ.ਐੱਮ(ਗਣਿਤ),ਗੁਲਸ਼ਨ ਕੁਮਾਰ ਬੀ.ਐੱਮ (ਗਣਿਤ), ਸਤਵੀਰ ਸਿੰਘ ਬੀ.ਐੱਮ(ਗਣਿਤ), ਵਿਸ਼ਾਲ ਮਸੀਹ ਬੀ.ਐੱਮ(ਗਣਿਤ), ਮਨਜੀਤ ਸਿੰਘ ਜਸਵਾਲ ਬੀ.ਐੱਮ(ਅੰਗਰੇਜ਼ੀ,ਸ.ਸ) ਮਨਜਿੰਦਰ ਪਾਲ ਸਿੰਘ ਬੀ.ਐੱਮ(ਗਣਿਤ,ਸ.ਸ), ਚੰਦਨ ਕੁਮਾਰ ਬੀ.ਐੱਮ (ਗਣਿਤ,ਸ.ਸ), ਸੁਖਬੀਰ ਸਿੰਘ ਬੀ.ਐੱਮ(ਗਣਿਤ,ਸ.ਸ), ਵਨੀਸ਼ ਕੁਮਾਰ ਸ਼ਰਮਾ ਬੀ.ਐੱਮ( ਗਣਿਤ,ਸ.ਸ),ਸੁਖਵਿੰਦਰ ਸਿੰਘ ਬੀ.ਐੱਮ(ਗਣਿਤ,ਸ. ਸ),ਜਸਵਿੰਦਰ ਸਿੰਘ ਬੀ.ਐੱਮ (ਗਣਿਤ,ਸ.ਸ), ਦੀਦਾਰ ਸਿੰਘ ਬੀ.ਐੱਮ (ਗਣਿਤ,ਸ.ਸ),  ਵਿਜੇ ਕੁਮਾਰ ਬੀ.ਐੱਮ (ਗਣਿਤ,ਸ.ਸ), ਗੁਰਪ੍ਰੀਤ ਸਿੰਘ ਬੀ.ਐੱਮ(ਵਿਗਿਆਨ), ਮਲਕੀਤ ਸਿੰਘ ਬੀ.ਐੱਮ (ਵਿਗਿਆਨ),ਹਰਵਿੰਦਰ ਸਿੰਘ ਬੀ.ਐੱਮ (ਵਿਗਿਆਨ), ਮੁਨੀਸ਼ਵਰ ਸ਼ਰਮਾ,ਬੀ.ਐੱਮ (ਵਿਗਿਆਨ), ਹਰੀਸ਼ ਕੁਮਾਰ ਬੀ.ਐੱਮ (ਵਿਗਿਆਨ), ਸਤੀਸ਼ ਕੁਮਾਰ ਬੀ.ਐੱਮ ( ਵਿਗਿਆਨ), ਸਤਵਿੰਦਰ ਸਿੰਘ ਬੀ.ਐੱਮ(ਵਿਗਿਆਨ), ਰੌਸ਼ਨ ਖੈੜਾ, ਮਨਦੀਪ ਸਿੰਘ, ਰਾਜਿੰਦਰ ਸਿੰਘ ਚਾਨੀ, ਮੇਜਰ ਸਿੰਘ, ਹਰਜਿੰਦਰ ਸਿੰਘ ਹਾਜ਼ਰ ਰਹੇ|

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।