ਫਰਵਰੀ ਅਤੇ ਮਾਰਚ ਮਹੀਨੇ ਲਈ ਵਿਭਾਗ ਵੱਲੋਂ ਅਸਰਦਾਰ ਏਜੇਂਡੇ ਦੀ ਤਿਆਰੀ ।
January 27th, 2020 | Post by :- | 108 Views
ਮਿਸ਼ਨ ਸ਼ਤ-ਪ੍ਰਤੀਸ਼ਤ ਤਹਿਤ ਮਿਅਾਰੀ ਨਤੀਜਿਆਂ ਦੀ ਪ੍ਰਾਪਤੀ ਅਤੇ ਦਾਖ਼ਲਾ ਮੁਹਿੰਮ ਨੂੰ ਕਾਮਯਾਬ ਕਰਨ ਲਈ ਯੋਜਨਾਬੰਦੀ ਜ਼ਰੂਰੀ – ਸਿੱਖਿਆ ਸਕੱਤਰ
ਫਰਵਰੀ ਅਤੇ ਮਾਰਚ ਮਹੀਨੇ ਲਈ ਵਿਭਾਗ ਵੱਲੋਂ ਅਸਰਦਾਰ ਅਜੰਡੇ ਦੀ ਤਿਆਰੀ
ਐੱਸ.ਏ.ਐੱਸ ਨਗਰ 27 ਜਨਵਰੀ (  ਕੁਲਜੀਤ ਸਿੰਘ  ) ਸਕੱਤਰ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪੀ੍ਸ਼ਦ ਪੰਜਾਬ ਦੀ ਅਗਵਾਈ ਵਿੱਚ ਮੁੱਖ ਦਫ਼ਤਰ ਵਿਖੇ ਸਮੂਹ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅੈਲੀਮੈਂਟਰੀ ਸਿੱਖਿਆ, ਜ਼ਿਲ੍ਹਾ ਕੋਆਰਡੀਨੇਟਰਾਂ ਅਤੇ ਸਹਾਇਕ ਜ਼ਿਲ੍ਹਾ ਕੋਆਰਡੀਨੇਟਰਾਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਇਕ ਰੋਜ਼ਾ ਮਹੀਨਾਵਾਰ ਮੀਟਿੰਗ-ਕਮ-ਵਰਕਸ਼ਾਪ ਅਾਯੋਜਿਤ ਹੋਈ।
ਇਸ ਮੌਕੇ ਮੀਟਿੰਗ ਵਿੱਚ ਪਹੁੰਚੇ ਸਿੱਖਿਆ ਅਫ਼ਸਰਾਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਅਾਰਡੀਨੇਟਰਾਂ ਨੂੰ ਸੰਬੋਧਨ ਕਰਦਿਆਂ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਕਿਹਾ ਕਿ ਸਮੂਹ ਜਿਲ੍ਹਾ ਸਿੱਖਿਆ ਅਫ਼ਸਰ ਅਤੇ ੳੁਹਨਾਂ ਦੀ ਟੀਮ ਸ਼ਤ-ਪ੍ਰਤੀਸ਼ਤ ਨਤੀਜਿਆਂ ਦੀ ਪ੍ਰਾਪਤੀ ਲਈ ਸਿੱਖਿਆ ਵਿਭਾਗ ਵੱਲੋਂ ੳੁਲੀਕੀ ਗਈ ਯੋਜਨਾਬੰਦੀ ਤੇ ਕਾਰਜ ਕਰਨ ਤਾਂ ਜੋ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦਾ ਪੱਧਰ ੳੁਚੇਰਾ ਹੋ ਸਕੇ|
ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਦੱਸਿਆ ਕਿ ਮੀਟਿੰਗ-ਕਮ-ਵਰਕਸ਼ਾਪ ਦਾ ਉਦੇਸ਼ ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਪੰਜਵੀਂ ਜਮਾਤ ਤੱਕ ਮਿਸ਼ਨ ਸ਼ਤ-ਪ੍ਰਤੀਸ਼ਤ ਅਤੇ ਦਾਖ਼ਲੇ ਨੂੰ ਵਧਾਉਣ ਲਈ ਵਿਚਾਰ ਚਰਚਾ ਕਰਨਾ ਰਿਹਾ। ਸਮੂਹ ਵਿਸ਼ਿਆਂ ਬਾਰੇ  ਸੂਖ਼ਮ-ਅੰਕੜਿਆਂ ਨੂੰ ਇਕੱਠੇ ਕਰ ਕੇ ਉਹਨਾਂ ਨੂੰ ਵਿਗਿਆਨਕ ਤਰੀਕੇ ਨਾਲ਼ ਵਿਦਿਆਰਥੀਆਂ ਨਾਲ਼ ਸਾਂਝੇ ਕੀਤੇ ਜਾਣ ਬਾਰੇ ਜੋਰ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਨਾਲ਼ ਬੱਚੇ ਦਾ ਸਰਵਪੱਖੀ ਵਿਕਾਸ ਹੋ ਸਕੇ। ਵਿਦਿਆਰਥੀਆਂ ਦੇ ਪਾਠਕ੍ਮ ਨੂੰ ਕਰਵਾੳੁਣ ਲਈ ਪ੍ਰਯੋਗੀ ਕਿਰਿਆਵਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ‘ਤੇ ਜ਼ੋਰ ਦੇਣ ਬਾਰੇ ਪ੍ਰੇਰਿਆ ਗਿਆ। ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਪਾਠਕ੍ਰਮ ਦੀ ਦੁਹਰਾਈ ਅਤੇ ਮਾਡਲ ਟੈਸਟ ਪੇਪਰਾਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਲਈ ਅਧਿਆਪਕਾਂ ਨਾਲ਼ ਰਾਬਤਾ ਰੱਖਣ ਲਈ ਕਿਹਾ|
 ਡਾ. ਬੋਹਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਸਿੱਖਿਆ ਅਧਿਕਾਰੀਆਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਹਾਜਰ ਮੈਂਬਰਾਂ ਨੂੰ ਜਮਾਤ ਅਨੁਸਾਰ ਸਿੱਖਣ ਪਰਿਣਾਮਾਂ, ਸਿੱਖਣ ਸਿਖਾਉਣ ਸਮੱਗਰੀ ਦੀ ਵਰਤੋਂ, ਬੋਲ ਲਿਖਤ, ਵਿਦਿਆਰਥੀਆਂ ਦੀ ਸੁੰਦਰ ਲਿਖਾਈ ਲਈ ਜੋਰ ਦੇਣ ਤੇ ਜੋਰ ਦੇਣ ਲਈ ਪੇ੍ਰਿਤ ਕੀਤਾ|
ਇਸ ਮੌਕੇ ਗੁਰਤੇਜ ਸਿੰਘ, ਕੁਲਵਿੰਦਰ ਸਿੰਘ, ਹਰਜੀਤ ਕੌਰ, ਨੀਲਮ ਕੁਮਾਰੀ, ਗੁਰਿੰਦਰ ਕੌਰ ਅਤੇ ਪ੍ਰਤਿਭਾ ਬੇਦੀ ਆਦਿ ਸਟੇਟ ਰਿਸੋਰਸ ਮੈਂਬਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਮੀਟਿੰਗ-ਕਮ-ਵਰਕਸ਼ਾਪ ਵਿੱਚ ਬਤੌਰ ਰਿਸੋਰਸ ਪਰਸਨ ਡਿਊਟੀ ਨਿਭਾਈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।