ਨਵ ਨਿਯੁਕਤ ਪ੍ਰਿੰਸੀਪਲਾਂ ਵਿੱਚ ਵਰਕਸ਼ਾਪ ਰਾਹੀਂ ਸਿੱਖੇ ਲੀਡਰਸ਼ਿੱਪ ਦੇ ਕੌਸ਼ਲ ਬੇਹਤਰੀਨ ਯੋਜਨਾਬੰਦੀ ਲਈ ਸਹਾਈ ਹੋਣਗੇ :ਸਿੱਖਿਆ ਸਕੱਤਰ ।
January 27th, 2020 | Post by :- | 79 Views

 

ਸਿੱਖਿਆ ਵਿਭਾਗ ਪੰਜਾਬ 51 ਨਵ-ਨਿਯੁਕਤ ਪ੍ਰਿੰਸੀਪਲਾਂ ਦੀ ਟ੍ਰੇਨਿੰਗ ਭਾਰਤ ਦੀ ਨਾਮਵਰ ਸੰਸਥਾ ਇੰਡੀਅਨ ਸਕੂਲ ਆਫ਼ ਬਿਜਨਸ ਵਿੱਚ ਦੂਜਾ ਗੇੜ 26-30 ਜਨਵਰੀ ਤੱਕ
ਨਵ-ਨਿਯੁਕਤ ਪਿ੍ੰਸੀਪਲਾਂ ਵਿੱਚ ਵਰਕਸ਼ਾਪ ਰਾਹੀਂ ਸਿੱਖੇ ਲੀਡਰਸ਼ਿਪ ਦੇ ਕੌਸ਼ਲ ਬਿਹਤਰੀਨ ਯੋਜਨਾਬੰਦੀ ਲਈ ਹੋਣਗੇ ਸਹਾਈ – ਸਿੱਖਿਆ ਸਕੱਤਰ
ਐੱਸ.ਏ.ਐੱਸ.ਨਗਰ 27 ਜਨਵਰੀ (ਕੁਲਜੀਤ ਸਿੰਘ ) ਸਿੱਖਿਆ ਵਿਭਾਗ ਵੱਲੋਂ ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਪ੍ਰਿੰਸੀਪਲਾਂ ਦੀ ਪੰਜ ਰੋਜ਼ਾ ਵਿਸ਼ੇਸ਼ ਸਿਖਲਾਈ ਵਰਕਸ਼ਾਪ ਦਾ ਦੂਜਾ ਬੈਚ ਇੰਡੀਅਨ ਸਕੂਲ ਆਫ਼ ਬਿਜ਼ਨਸ ਮੋਹਾਲੀ ਵਿਖੇ ਸ਼ੁਰੂ ਹੋ ਗਿਆ ਹੈ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਿਖਲਾਈ ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਨਵ-ਨਿਯੁਕਤ ਪਿ੍ੰਸੀਪਲਾਂ ਵਿੱਚ ਵਰਕਸ਼ਾਪ ਰਾਹੀਂ ਸਿੱਖੇ ਲੀਡਰਸ਼ਿਪ ਦੇ ਕੌਸ਼ਲ ਬਿਹਤਰੀਨ ਯੋਜਨਾਬੰਦੀ ਲਈ ਸਹਾਈ ਹੋਣਗੇ| ਇਸ ਮੌਕੇ ੳੁਹਨਾਂ ਸਿਖਲਾਈ ਪ੍ਰਾਪਤ ਕਰ ਰਹੇ ਸਕੂਲ ਮੁਖੀਆਂ ਨਾਲ ਯਾਦਗਾਰੀ ਤਸਵੀਰ ਖਿਚਵਾਈ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਵਿਭਾਗ ਦੀ ਪਹਿਲਕਦਮੀ ਹੈ ਜੋ ਭਾਰਤ ਦੀ ਨਾਮੀ  ਸੰਸਥਾ ਤੋਂ ਸਰਕਾਰੀ ਸਕੂਲਾਂ ਦੇ ਨਵ-ਨਿਯੁਕਤ ਪ੍ਰਿੰਸੀਪਲ ਸਿਖਲਾਈ ਪ੍ਰਾਪਤ ਕਰ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਦਸੰਬਰ ਮਹੀਨੇ ਵਿੱਚ  ਪ੍ਰਿੰਸੀਪਲਾਂ ਦੇ ਪਹਿਲੇ ਬੈਚ ਦੀ ਸਿਖਲਾਈ ਵਰਕਸ਼ਾਪ ਲਗਾਈ ਗਈ ਸੀ। ਹੁਣ 26 ਤੋਂ 30 ਜਨਵਰੀ ਤੱਕ ਲਗਾਈ ਜਾਣ ਵਾਲੀ ਦੂਜੇ ਗੇੜ ਦੀ ਵਰਕਸ਼ਾਪ ਦੇ ਪਹਿਲੇ ਅਤੇ ਦੂਜੇ ਦਿਨ ਵੱਖ-ਵੱਖ ਖੇਤਰਾਂ ਵਿੱਚ ਨਿਪੁੰਨ ਹਸਤੀਆਂ ਵੱਲੋਂ ਸਕੂਲ ਪ੍ਰਿੰਸੀਪਲਾਂ ਨੂੰ ਚੰਗੇ ਸਕੂਲ ਪ੍ਰਬੰਧ ਲਈ ਪ੍ਰਪੱਕ ਕੀਤਾ ਗਿਆ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ ਸੈਲਫ਼ ਇੰਟਰੋਡਕਸ਼ਨ ਸੈਸ਼ਨ, ਸਕੂਲ ਪ੍ਰਬੰਧ ਦੇ ਸਿਧਾਂਤਾਂ, ਸਕੂਲੀ ਸਿੱਖਿਆ ਦੀ ਗੁਣਵੱਤਾ ਆਦਿ ਮਹੱਤਵਪੂਰਨ ਵਿਸ਼ਿਆਂ ਬਾਰੇ ਮਾਹਿਰਾਂ ਵੱਲੋਂ ਜਾਣਕਾਰੀ ਦਿੱਤੀ ਗਈ।
ਸਿਖਲਾਈ ਵਰਕਸ਼ਾਪ ਦੇ ਦੂਜੇ ਦਿਨ ਡਾ.ਆਰੂਸ਼ੀ ਜੈਨ ਵੱਲੋਂ ਸਕੂਲ ਪ੍ਰਬੰਧ ਵਿੱਚ ਪ੍ਰੇਰਨਾ ਦੀ ਮਹੱਤਤਾ, ਐਮ. ਕੰਚਨ ਵੱਲੋਂ ਸਕੂਲ ਲੀਡਰਸ਼ਿਪ ਦੇ ਵਿਵਹਾਰਿਕ ਪੱਖਾਂ ਦੇ ਗੁਰ ਨਵ-ਨਿਯੁਕਤ ਸਕੂਲ ਪ੍ਰਿੰਸੀਪਲਾਂ ਨੂੰ ਸਿਖਾਏ ਗਏ। ਇਸ ਤੋਂ ਇਲਾਵਾ ਕਮਿਊਨੀਕੇਸ਼ਨ ਮਾਹਿਰਾਂ ਵੱਲੋਂ ਪ੍ਰਿੰਸੀਪਲਾਂ ਨੂੰ ਆਪਸੀ ਗੱਲਬਾਤ ਦੇ ਕੌਸ਼ਲਾਂ ਦੇ ਮਹੱਤਵਪੂਰਨ ਨੁਕਤੇ ਦੱਸੇ ਗਏ।
ਨਵ-ਨਿਯੁਕਤ ਪ੍ਰਿੰਸੀਪਲਾਂ ਵੱਲੋਂ ਇਸ ਵਿਸ਼ੇਸ਼ ਸਿਖਲਾਈ ਵਰਕਸ਼ਾਪ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਦੀ ਇਸ ਪਹਿਲਕਦਮੀ ਸਦਕਾ ਉਹਨਾਂ ਨੂੰ ਦੇਸ਼ ਭਰ ਦੀ ਪ੍ਰਸਿੱਧ ਸੰਸਥਾ ਤੋਂ ਕੁਸ਼ਲ ਸਕੂਲ ਪ੍ਰਬੰਧ ਦੀ ਸਿਖਲਾਈ ਮਿਲ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਥੋਂ ਪ੍ਰਾਪਤ ਕੀਤੀ ਸਿਖਲਾਈ ਉਹਨਾਂ ਦੀ ਸਖ਼ਸੀਅਤ ਵਿੱਚ ਚੰਗੇ ਸਕੂਲ ਮੁਖੀ ਦੇ ਲਾਜ਼ਮੀ ਗੁਣਾਂ ਦਾ ਸੰਚਾਰ ਕਰਨ ਵਿੱਚ ਮਹੱਤਵਪੂਰਨ ਸਾਬਿਤ ਹੋਵੇਗੀ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।