ਰਾਮਗੜੀਆ ਸਭਾ ਵੱਲੋਂ ਨਵੇਂ ਸਾਲ 2020ਦਾ ਕੈਲੰਡਰ ਜਾਰੀ ।
January 21st, 2020 | Post by :- | 141 Views
ਰਾਜਪੁਰਾ 21 ਜਨਵਰੀ (ਕੁਲਜੀਤ ਸਿੰਘ ) ਰਾਮਗੜ੍ਹੀਆ ਸਭਾ ਰਾਜਪੁਰਾ ਵੱਲੋਂ ਸਭਾ ਪ੍ਰਧਾਨ ਹਰਦੇਵ ਸਿੰਘ ਕੰਡੇਵਾਲਾ ਦੀ ਅਗਵਾਈ ਵਿੱਚ ਨਵੇਂ ਸਾਲ 2020 ਦਾ ਕੈਲੰਡਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਕੰਪਲੈਕਸ ਰਾਜਪੁਰਾ ਵਿਖੇ ਜਾਰੀ ਕੀਤਾ ਗਿਆ ਹੈ|
ਸ. ਕੰਡੇਵਾਲਾ ਨੇ ਕੈਲੰਡਰ ਜਾਰੀ ਕਰਨ ਸਮੇਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮਗੜ੍ਹੀਆ ਸਭਾ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਜਾਂਦਾ ਹੈ|  ਇਸ ਵਾਰ ਕੈਲੰਡਰ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਖੂਬਸੂਰਤ ਤਸਵੀਰ ਛਾਪੀ ਗਈ ਹੈ| ਇਸ ਕੈਲੰਡਰ ਨੂੰ ਰਾਮਗੜ੍ਹੀਆ ਭਾਈਚਾਰੇ ਦੇ ਘਰ ਘਰ ਪਹੁੰਚਾਉਣ ਦਾ ੳੁਪਰਾਲਾ ਕੀਤਾ ਜਾਂਦਾ ਹੈ ਤਾਂ ਜੋ ਰਾਮਗੜ੍ਹੀਆ ਭਾਈਚਾਰੇ ਦੇ ਪਰਿਵਾਰਾਂ ਦੇ ਬੱਚੇ ਅਾਪਣੇ ਵਿਰਸੇ ਅਤੇ ਵਿਰਾਸਤ ਬਾਰੇ ਜਾਣਕਾਰੀ ਰੱਖ ਸਕਣ| ੳੁਹਨਾਂ ਕਿਹਾ ਕਿ ਕੈਲੰਡਰ ਵਿੱਚ ਖਾਸ ਸੁਨੇਹਾ ਦਿੱਤਾ ਗਿਅਾ ਹੈ ਕਿ ਸਭਾ ਦਾ ਮਨੋਰਥ ਅਾਪਸੀ ਭਾਈਚਾਰੇ ਨੂੰ ਕਾਇਮ ਰੱਖਣਾ ਹੈ ਅਤੇ ਲੋੜਵੰਦਾਂ ਦੀ ਸੇਵਾ ਕਰਨਾ ਹੈ|
ਇਸ ਮੌਕੇ ਧਿਅਾਨ ਸਿੰਘ ਸੈਦਖੇੜੀ, ਹਰਭਜਨ ਸਿੰਘ, ਚਰਨਜੀਤ ਸਿੰਘ ਸਲੈਚ, ਸੁਖਦੇਵ ਸਿੰਘ ਭਾਰੀ, ਹਰਬੰਸ ਸਿੰਘ ਸ਼ਿੰਗਾਰੀ, ਅਮਰੀਕ ਸਿੰਘ ਸੱਗੂ, ਜੋਗਿੰਦਰ ਸਿੰਘ ਮਠਾੜੂ, ਪੀ੍ਤਮ ਸਿੰਘ ਬਿੱਟਾ, ਅਮਰਜੀਤ ਸਿੰਘ ਲਿੰਕਨ, ਬੂਟਾ ਸਿੰਘ ਮੈਨੇਜਰ, ਜਸਵੰਤ ਸਿੰਘ ਸ਼ਿੰਗਾਰੀ, ਜੋਗਿੰਦਰ ਸਿੰਘ ਪੰਨੂੰ, ਮਹਿੰਦਰ ਸਿੰਘ ਅਤੇ ਹੋਰ ਮੈਂਬਰ ਵੀ ਹਾਜ਼ਰ ਰਹੇ|

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।