ਜਲੰਧਰ ਜਿਲਾ ਪੰਜਾਬ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਲਈ ਮੈਰਿਟ ਵਿੱਚ ਲਿਆਉਣ ਲਈ ਕਰੇ ਯੋਜਨਾਬੰਦੀ ।
January 21st, 2020 | Post by :- | 116 Views

ਜਲੰਧਰ 21 ਜਨਵਰੀ ( ) ਹੋਣਹਾਰ ਅਤੇ ਮਿਹਨਤੀ ਵਿਦਿਆਰਥੀਆਂ ਤੇ ਯੋਜਨਾਬੰਦੀ ਨਾਲ ਧਿਅਾਨ ਦੇਣ ‘ਤੇ ਸਕੂਲ ਮੁਖੀ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਮੈਰਿਟ ਸੂਚੀ ਵਿੱਚ ਲਿਅਾ ਸਕਦੇ ਹਨ ਇਸ ਲਈ ਸਕੂਲਾਂ ਦੇ ਮੁਖੀ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦਾ ਅੰਕੜਾ ਵਿਸ਼ਲੇਸ਼ਣ ਕਰਕੇ ਵਿਸ਼ੇਸ਼ ਯੋਜਨਾਬੰਦੀ ਕਰਨ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਸੀਟੀ ਸ਼ਾਹਪੁਰ ਕੈਂਪਸ ਜਲੰਧਰ ਦੇ ਅਾਡੀਟੋਰੀਅਮ ਵਿੱਚ ਜਿਲ੍ਹਾ ਜਲੰਧਰ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ| ੳੁਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੋਰਡ ਦੀਅਾਂ ਜਮਾਤਾਂ ਦੇ ਪਿਛਲੇ ਸਾਲ ਬਹੁਤ ਵਧੀਆ ਨਤੀਜੇ ਰਹੇ ਸਨ ਅਤੇ ਇਸ ਵਾਰ ਦਸਵੀਂ ਅਤੇ ਬਾਰ੍ਹਵੀਂ ਤੋਂ ਇਲਾਵਾ ਪੰਜਵੀਂ ਅਤੇ ਅੱਠਵੀਂ ਦੀਅਾਂ ਜਮਾਤਾਂ ਦਾ ਵੀ ਬੋਰਡ ਵੱਲੋਂ ਇਮਤਿਹਾਨ ਲਿਅਾ ਜਾਵੇਗਾ| ਸਕੂਲ ਮੁਖੀਆਂ ਲਈ ਅਜਿਹੇ ਸਮੇਂ ਯੋਜਨਾ ਕਰਨਾ ਲਾਜ਼ਮੀ ਹੋ ਜਾਂਦਾ ਹੈ ਜਿਸ ਲਈ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵੱਲੋਂ ਸਕੂਲ ਮੁਖੀਆਂ ਨੂੰ ਅੰਕੜਾ ਵਿਸ਼ਲੇਸ਼ਣ ਕਰਨ ਦੀ ਵਿਸ਼ੇਸ਼ ਜਾਣਕਾਰੀ ਦੇਣ ਲਈ ਲਗਾਤਾਰ ਜਿਲ੍ਹਾ ਪੱਧਰ ‘ਤੇ ਮੀਟਿੰਗਾਂ ਕਰਕੇ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ|

ੳੁਹਨਾਂ ਇਸ ਗੱਲ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਮੁਖੀ ਮਿਸ਼ਨ ਸ਼ਤ-ਪ੍ਤੀਸ਼ਤ ਨੂੰ ਸਫਲ ਬਨਾਉਣ ਲਈ ਖੁਦ ਵੀ ਵਾਧੂ ਕਲਾਸਾਂ ਲਗਾ ਰਹੇ ਹਨ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਖਿਆ ਵਿਭਾਗ ਦੇ ਅਧਿਅਾਪਕ ਅਤੇ ਸਕੂਲ ਮੁਖੀ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਅਾਪਣਾ ਰੋਲ ਅਦਾ ਕਰ ਰਹੇ ਹਨ|

ਇਸ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਸਕੂਲਾਂ ਦੇ ਮੁਖੀਆਂ ਨੂੰ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ ਰਿਕਾਰਡ ਵਾਧਾ ਕਰਨ ਲਈ ਸਕੂਲਾਂ ਦੀਅਾਂ ਪਾ੍ਪਤੀਅਾਂ ਦਾ ਪ੍ਚਾਰ ਸਕੂਲ ਦੇ ਬਾਹਰ ਕਰਨ ਲਈ ਹੋਣਹਾਰ ਵਿਦਿਆਰਥੀਆਂ ਦੀ ਫਲੈਕਸ ਲਗਾੳੁਣ ਦੀ ਸਲਾਹ ਵੀ ਦਿੱਤੀ|

ਮੀਟਿੰਗ ਤੋਂ ਪਹਿਲਾਂ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਸਕੰਸਸਸ ਸ਼ੰਕਰ, ਸਪਸ ਸ਼ੰਕਰ, ਸਸਸਸ ਮੱਖੂ (ਫਿਰੋਜ਼ਪੁਰ), ਸਸਸਸ ਲੋਹੀਅਾਂ ਖਾਸ ਦਾ ਦੌਰਾ ਕੀਤਾ|

ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਹਰਿੰਦਰਪਾਲ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਅਨਿਲ ਕੁਮਾਰ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਗੁਰਪ੍ਰੀਤ ਕੌਰ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਅਸ਼ੋਕ ਕੁਮਾਰ ਸਮਾਰਟ ਸਕੂਲ ਜ਼ਿਲ੍ਹਾ ਕੋਆਰਡੀਨੇਟਰ , ਜਸਵਿੰਦਰ ਸਿੰਘ ਜ਼ਿਲ੍ਹਾ ਮੈਂਟਰ (ਗਣਿਤ), ਚੰਦਰ ਸ਼ੇਖਰ ਜ਼ਿਲ੍ਹਾ ਮੈਂਟਰ ਅੰਗਰੇਜ਼ੀ, ਸਮੂਹ ਬੀ.ਐੱਮਜ, ਸਮੂਹ ਜ਼ਿਲ੍ਹਾ ਸੁਧਾਰ ਟੀਮ ਮੈਂਬਰਜ਼ ਅਤੇ ਸਮੂਹ ਪ੍ਰਿੰਸੀਪਲ ‘ਤੇ ਸਕੂਲ ਮੁਖੀ, ਨਿਰਮਲ ਕੌਰ ਸਟੇਟ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਗਣਿਤ, ਜਿਲ੍ਹਾ ਜਲੰਧਰ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ, ਹਾਈ ਸਕੂਲਾਂ ਦੇ ਮੁੱਖ ਅਧਿਆਪਕ ਅਤੇ ਇੰਚਾਰਜ, ਜਿਲ੍ਹਾ ਸੋਸ਼ਲ ਮੀਡੀਆ ਕੋਅਾਰਡੀਨੇਟਰ ਨਵੀਨ ਕੁਮਾਰ, ਜਤਿੰਦਰ ਸਾਹਬੀ, ਸ਼ਿਵ ਦਿਅਾਲ, ਮੇਜਰ ਸਿੰਘ ਅਤੇ ਸਿੱਖਿਅਾ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜਰ ਸਨ|

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।