ਮਿਸ਼ਨ ਸ਼ਤ ਪ੍ਰਤੀਸ਼ਤ ਸਫ਼ਲ ਬਣਾਉਣ ਲਈ ਸਕੂਲ ਮੁਖੀਆਂ ਨਾਲ ਸਿੱਖਿਆ ਸਕੱਤਰ ਨੇ ਕੀਤੀ ਮੀਟਿੰਗ ।
January 15th, 2020 | Post by :- | 132 Views

ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰ ਅਤੇ ਪਾ੍ਇਮਰੀ ਸਕੂਲਾਂ ਦੇ ਮੁਖੀ ਦਾਖ਼ਲਾ ਮੁਹਿੰਮ ਨੂੰ ਸਫਲ ਬਨਾਉਣ ਲਈ ਸੁਹਿਰਦ ੳੁਪਰਾਲੇ ਕਰਨ – ਸਿੱਖਿਆ ਸਕੱਤਰ
ਬੀਪੀਈਓ ਅਤੇ ਸੀਅੈੱਚਟੀ ਵੱਲੋਂ ਪਾ੍ਇਮਰੀ ਜਮਾਤਾਂ ਦੀ ਗੁਣਾਤਮਕ ਸਿੱਖਿਆ ਯੋਜਨਾਬੰਦੀ ਵਿਦਿਆਰਥੀ ਕੇਂਦਰਿਤ ਪਹੁੰਚ ਅਨੁਸਾਰ ਹੋਵੇ
ਮਿਸ਼ਨ ਸ਼ਤ-ਪ੍ਤੀਸ਼ਤ ਦੀ ਸਫਲਤਾ ਲਈ ਪਾ੍ਇਮਰੀ ਸਕੂਲਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ
ਹੁਸ਼ਿਆਰਪੁਰ 15 ਜਨਵਰੀ (ਕੁਲਜੀਤ ਸਿੰੰ ਘ ) ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੀ੍-ਪਾ੍ਇਮਰੀ ਅਤੇ ਪਾ੍ਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰ ਸਕੂਲ ਮੁਖੀਆਂ ਨਾਲ ਮਿਲ ਕੇ ਵਿਦਿਆਰਥੀ ਕੇਂਦਰਿਤ ਪਹੁੰਚ ਬਣਾ ਕੇ ਯੋਜਨਾਬੰਦੀ ੳੁਲੀਕਣ ਤਾ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪੇ ਅਾਪਣੇ ਬੱਚਿਆਂ ਦੀ ਪਾ੍ਪਤੀਅਾਂ ਦਾ ਜ਼ਿਕਰ ਕਰਨ| ਇਸ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ੳੁਦੇਸ਼ ਪੂਰਾ ਹੋਵੇਗਾ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਦੇ ਪ੍ਚਾਰ ਨੂੰ ਵੀ ਬਲ ਮਿਲੇਗਾ|
ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਹੁਸ਼ਿਆਰਪੁਰ ਦੇ ਡੀਏਵੀ ਕਾਲਜ ਅਾਫ ਅੈਜੂਕੇਸ਼ਨ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਵਿਸ਼ੇਸ਼ ਮੀਟਿੰਗ ਵਿੱਚ ਜਿਲ੍ਹਾ ਸਿੱਖਿਆ ਅਧਿਕਾਰੀਆਂ, ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਵੀਂ ਜਮਾਤ ਦੇ ਬੋਰਡ ਦੇ ਇਮਤਿਹਾਨਾਂ ਵਿੱਚ ਵਿਦਿਆਰਥੀਆਂ ਦੀ ਸਫ਼ਲਤਾ ਲਈ ਮਿਸ਼ਨ ਸ਼ਤ-ਪ੍ਤੀਸ਼ਤ ਤਹਿਤ ਵਿਸ਼ੇਸ਼ ੳੁਪਰਾਲੇ ਕੀਤੇ ਜਾ ਰਹੇ ਹਨ| ੳੁਹਨਾਂ ਕਿਹਾ ਕਿ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਸਾਲਾਨਾ ਇਮਤਿਹਾਨਾਂ ਦੀ ਤਿਅਾਰੀਅਾਂ ਲਈ ਪੰਜ ਵਿਧੀਅਾਂ ਦੇ 10-10 ਮਾਡਲ ਟੈਸਟ ਪੇਪਰ ਤਿਅਾਰ ਕੀਤੇ ਜਾ ਰਹੇ ਹਨ| ਸਕੂਲ ਮੁਖੀ ਵਿਦਿਆਰਥੀਆਂ ਨੂੰ ਬੋਰਡ ਦੇ ਇਮਤਿਹਾਨਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਇਹਨਾਂ ਮਾਡਲ ਟੈਸਟ ਪੇਪਰਾਂ ਦੀ ਦੁਹਰਾਈ ਪ੍ਭਾਵੀ ਢੰਗ ਨਾਲ ਕਰਵਾੳੁਣ| ੳੁਹਨਾਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲਿਅਾਂ ਸਬੰਧੀ ਵੀ ਵਿਸ਼ੇਸ਼ ਮੁਹਿੰਮ ਬਣਾ ਕੇ ਕਾਰਜ ਕਰਨ ਲਈ ੳੁਤਸ਼ਾਹਿਤ ਕੀਤਾ|
ਇਸ ਮੌਕੇ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਸਮੂਹ ਸੀਅੈੱਚਟੀ ਨੂੰ ਅੰਕੜਾ ਵਿਸ਼ਲੇਸ਼ਣ ਕਰਨ ਬਾਰੇ ਬਰੀਕੀ ਨਾਲ ਸਮਝਾਇਆ ਤਾਂ ਜੋ ਭਵਿੱਖ ਵਿੱਚ ਬਿਹਤਰੀਨ ਨਤੀਜੇ ਪਾ੍ਪਤ ਕੀਤੇ ਜਾ ਸਕਣ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਸਮਾਰਟ ਸਕੂਲ ਨੀਤੀ, ਈਚ ਵਨ ਬੜਿੰਗ ਵਨ ਦਾਖ਼ਲਾ ਮੁਹਿੰਮ, ਵਿਦਿਆਰਥੀਆਂ ਵਿੱਚ ਵੱਖ ਵੱਖ ਭਾਸ਼ਾਵਾਂ ਨੂੰ ਬੋਲਣ ਵਿੱਚ ਮੁਹਾਰਤ ਹਾਸਲ ਕਰਵਾੳੁਣ, ਪੀ੍-ਪਾ੍ਇਮਰੀ ਵਿਦਿਆਰਥੀਆਂ ਨੂੰ ਖੇਡ ਮਹਿਲ ਵਿੱਚ ਖੇਡ ਵਿਧੀ ਨਾਲ ਪੜ੍ਹਾਈ ਕਰਵਾਉਣ, ਸਿੱਖਣ ਸਿਖਾਉਣ ਸਮੱਗਰੀ, ਅਤੇ ਹੋਰ ਮੁੱਦਿਆਂ ਬਾਰੇ ਵੀ ਸਿੱਖਿਆ ਅਧਿਕਾਰੀਆਂ ਨੇ ਚਰਚਾ ਕੀਤੀ|
ਇਸ ਮੌਕੇ ਸੰਜੀਵ ਗੌਤਮ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਸਮੂਹ ਸਕੂਲ ਮੁਖੀ ਸਮਾਰਟ ਸਕੂਲ ਬਨਾੳੁਣ ਲਈ ਬਹੁਤ ਵਧੀਆ ੳੁਪਰਾਲੇ ਕਰ ਰਹੇ ਹਨ ਅਤੇ ਕਿਸੇ ਵੀ ਅਧਿਕਾਰੀ ਅਤੇ ਸਕੂਲ ਮੁਖੀ ਨੂੰ ਕਿਸੇ ਕਿਸਮ ਦਾ ਸਹਿਮ ਨਹੀਂ ਹੋਣਾ ਚਾਹੀਦਾ|
ਇਸ ਮੀਟਿੰਗ ਵਿੱਚ ਡਿਪਟੀ ਡੀਈਓ ਧੀਰਜ ਵਸ਼ਿਸ਼ਟ ਜ਼ਿਲ੍ਹਾ ਕੁਆਰਡੀਨੇਟਰ ਹਰਮਿੰਦਰਪਾਲ ਸਿੰਘ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਅਮਰਜੀਤ ਸਿੰਘ
ਸਮੂਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ, ਬਲਾਕ ਮਾਸਟਰ ਟਰੇਨਰ, ਕਲਸਟਰ ਮਾਸਟਰ ਟਰੇਨਰ, ਗੁਰਤੇਜ ਸਿੰਘ, ਦਵਿੰਦਰ ਸਿੰਘ, ਅਤੇ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ|

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।