ਵਿਗਿਆਨਕ ਚੇਤਨਾ ਸਮੇਂ ਦੀ ਮੁੱਖ ਲੋੜ ;ਪ੍ਰਿੰਸੀਪਲ ਸੰਧੂ ।
January 9th, 2020 | Post by :- | 141 Views
ਸ਼ੇਖਪੁਰ ਸਕੂਲ  ਵਿਗਿਆਨ ਮਾਡਲ ਪ੍ਰਦਰਸ਼ਨੀ ਚ’ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ਤੇ ਰਿਹਾ
ਵਿਗਿਆਨਕ ਚੇਤਨਾ ਸਮੇਂ ਦੀ ਮੁੱਖ ਲੋੜ : ਪ੍ਰਿੰਸੀਪਲ ਸੰਧੂ
ਬਟਾਲਾ 9  ਜਨਵਰੀ (      ਕੁਲਜੀਤ ਸਿੰਘ        )  ਬੀਤੇ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਲੜ੍ਹਕੇ ਗੁਰਦਾਸਪੁਰ ਵਿਖੇ  ਵਿਗਿਆਨ , ਗਣਿਤ ਤੇ ਵਾਤਾਵਰਨ ਪ੍ਰਦਰਸ਼ਨੀ 2019-20 ਲਗਾਈ ਗਈ ਜਿਸ ਵਿੱਚ ਤਹਿਸੀਲ ਪੱਧਰ ਤੇ ਜੇਤੂ ਰਹੇ ਬੱਚਿਆਂ ਵੱਲੋ ਆਪਣੇ ਮਾਡਲ ਪੇਸ਼ ਕੀਤੇ ਗਏ। ਇਸ  ਪ੍ਰਦਰਸ਼ਨੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਦੇ ਸ਼ਾਮਲ ਮਾਡਲ ਨੇ ਵਿਗਿਆਨ ਵਿਸ਼ੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਸਕੂਲ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ” ਸਿਹਤ ਤੇ ਸਫਾਈ “ ਥੀਮ ਤੇ ਅਧਾਰਿਤ ਮਾਡਲ ” ਸਮਾਰਟ ਡਸਟਬੀਨ ” ਵਿੱਚ ਨੌਂਵੀਂ ਸ਼੍ਰੇਣੀ ਦੇ ਵਿਦਿਆਰਥੀ ਅਮਨਦੀਪ ਸਿੰਘ ਤੇ ਬਲਰਾਜ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ” ਖੇਤੀ-ਬਾੜੀ “ ਥੀਮ ਤੇ ਅਧਾਰਿਤ ਮਾਡਲ ਜੋ ਕਿ ਵਿਦਿਆਰਥੀ ਹਰਮਨ ਸਿੰਘ ਤੇ ਅਮ੍ਰਿਤਪਾਲ ਸਿੰਘ ਵੱਲੋ ਤਿਆਰ ਕੀਤਾ ਗਿਆ ਸੀ , ਨੇ ਜ਼ਿਲ੍ਹਾ ਪੱਧਰ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਵਿਗਿਆਨਕ ਸੋਚ ਸਮੇ ਦੀ ਮੁੱਖ ਲੋੜ ਹੈ। ਪ੍ਰਿਸੀਪਲ ਸੰਧੂ ਨੇ ਗਣਿਤ ਦੇ ਅਧਿਆਪਕ ਸੁਖਦੀਪ ਸਿੰਘ , ਰਮਣੀਕ ਸਿੰਘ ਲੈਕਚਰਾਰ ਡਾ. ਮਦਨ ਲਾਲ  ਤੇ ਡੀ.ਪੀ.ਈ. ਸਤਨਾਮ ਸਿੰਘ ਨੂੰ ਰੋਸ ਸਫਲਤਾ ਲਈ ਵਧਾਈ ਦਿੱਤੀ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।