ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬਾਜੇਚਕ ਵਿੱਖੇ ਛੋਟੇ ਬੱਚਿਆਂ ਲਈ ਗੱਦੇ ਦਾਨ ਕੀਤੇ ।
January 9th, 2020 | Post by :- | 328 Views
ਸਰਕਾਰੀ ਐਲੀਮੈਟਰੀ ਸਮਾਰਟ ਸਕੂਲ ਬਾਜੇਚੱਕ ਵਿਖੇ ਛੋਟੇ ਬੱਚਿਆਂ ਲਈ ਦਾਨ ਕੀਤੇ ਗੱਦੇ
ਗੁਰਦਾਸਪੁਰ 9 ਜਨਵਰੀ (  ਕੁਲਜੀਤ ਸਿੰਘ        ) ਸਿੱਖਿਆ ਵਿਭਾਗ ਪੰਜਾਬ ਵੱਲੋ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ , ਉੱਥੇ ਦਾਨੀ ਸੱਜਣਾਂ ਵੱਲੋ ਵੀ  ਸਹਾਇਤਾ ਕਰਦੇ ਸਮੇ-ਸਮੇ ਤੇ ਬੱਚਿਆ ਲਈ ਵਸਤੂਆਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ। ਅੱਜ ਸਰਕਾਰੀ ਐਲੀਮੈਟਰੀ ਸਮਾਰਟ ਸਕੂਲ ਬਾਜੇਚੱਕ ਬਲਾਕ ਗੁਰਦਾਸਪੁਰ 1 ਵਿਖੇ ਆਗਣਵਾੜੀ ਵਰਕਰ ਕੁਲਵਿੰਦਰ ਕੌਰ ਦੇ ਪਿਤਾ ਜਸਬੀਰ ਸਿੰਘ ਮੰਮਰਾਏ ਵੱਲੋਂ ਸਰਦੀਆਂ ਦੇ ਮੱਦੇਨਜਰ ਛੋਟੇ ਬੱਚਿਆ ਲਈ ਗੱਦੇ ਦਾਨ ਵਜੋ ਦਿੱਤੇ। ਇਸ  ਦੌਰਾਨ ਸਕੂਲ ਦੀ ਹੈੱਡ ਟੀਚਰ ਸਟੇਟ ਐਵਾਰਡੀ ਰਾਜਵਿੰਦਰਪਾਲ  ਕੌਰ ਵੱਲੋ ਉਨ੍ਹਾਂ ਦਾ ਰਿਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਦੌਰਾਨ ਸਕੂਲ ਅਧਿਆਪਕਾ ਸਰੋਜ ਬਾਲਾ , ਮਨਪ੍ਰੀਤ ਕੌਰ ,ਸੁਰਿੰਦਰ ਕੌਰ , ਆਗਣਵਾੜੀ ਵਰਕਰ ਕੁਲਵਿੰਦਰ ਕੌਰ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।