ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰੇ ਮੋਗਾ ਦਾ ਪਹਿਲਾ ਸਮਾਰਟ ਸਕੂਲ ਬਣਿਆ ।
January 9th, 2020 | Post by :- | 261 Views
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਪੂਰੇ ਮੋਗਾ ਦਾ ਪਹਿਲਾ ਸੁਪਰ ਸਮਾਰਟ ਸਕੂਲ ਬਣਿਆ
ਮੋਗਾ 9 ਜਨਵਰੀ (ਕੁਲਜੀਤ ਸਿੰਘ    )
ਸਿੱਖਿਆ ਸਕੱਤਰ ਸਕੂਲ, ਪੰਜਾਬ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰੇ ਵਿਖੇ ਪ੍ਰਿੰਸੀਪਲ ਬਲਵਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿਚ ਵਿਸ਼ੇਸ਼ ਰੂਪ ਨਾਲ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਕੂਲ ਜਸਪਾਲ ਸਿੰਘ ਔਲਖ ਨੇ ਸ਼ਿਰਕਤ ਕੀਤੀ ਇਸ ਮੌਕੇ ਸਕੂਲ ਦੇ ਸਾਰੇ ਕਮਰਿਆਂ ਨੂੰ ਈ ਕੰਟੈਂਟ ਦੀ ਵਰਤੋਂ ਲਈ ਜ਼ਰੂਰੀ ਸੱਤ ਐਲਈਡੀ ਸਥਾਨਕ ਸਥਾਨਕ ਸਮਾਜਸੇਵੀ ਸੰਸਥਾ ਅਮਰ ਸਿੰਘ ਕਲੱਬ ਦੁਆਰਾ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਦਾਨ ਸਵਰੂਪ ਦਿੱਤੀਆਂ ਗਈਆਂ ਜਿਸ ਦੇ ਚੱਲਦਿਆਂ ਇਹ ਸਕੂਲ ਮੋਗਾ  ਸਮਾਰਟ ਸਕੂਲ ਵਿੱਚ ਪਰਿਵਰਤਿਤ ਹੋ ਗਿਆ ਹੈ ਅੱਜ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਇਸ ਦੀ ਵਿਧੀਵਤ ਘੋਸ਼ਣਾ ਵੀ ਕੀਤੀ ਇਸ ਮੌਕੇ ਆਪਣੇ ਸੰਬੋਧਨ ਵਿੱਚ ਜਸਪਾਲ ਸਿੰਘ ਔਲਖ ਨੇ ਕਿਹਾ ਕਿ ਛੇਤੀ ਹੀ ਇਸ ਸਕੂਲ ਨੂੰ ਕਾਮਰਸ ਅਤੇ ਸਾਇੰਸ ਵਿਸ਼ੇ ਲਈ ਪਲੱਸ ਟੂ ਤੱਕ ਕਲਾਸਾਂ ਦਿੱਤੀਆਂ ਜਾਣਗੀਆਂ ਉਨ੍ਹਾਂ ਨਗਰ ਵਾਸੀਆਂ ਦੀ ਇਕੱਤਰਤਾ ਵਿੱਚ ਕਿਹਾ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਨਵੇਂ ਸੈਸ਼ਨ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਇਆ ਜਾਵੇ ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਪਿਛਲੇ ਵਰ੍ਹੇ ਦੇ ਨਤੀਜੇ ਤੋਂ ਉਤਸ਼ਾਹਿਤ ਹੋ ਕੇ ਇਸ ਵਰ੍ਹੇ ਸਮੂਹ ਅਧਿਆਪਕ ਸੌ ਪ੍ਰਤੀਸ਼ਤ ਨਤੀਜਿਆਂ ਲਈ ਤਿਆਰੀ ਕਰ ਰਹੇ ਹਨ ਇਸ ਮੌਕੇ ਸਮਾਰਟ ਸਕੂਲ ਕੋਆਰਡੀਨੇਟਰ ਅਵਤਾਰ ਸਿੰਘ ਕਰੀਰ ਨੇ ਕਿਹਾ ਕਿ ਹੁਣ ਤੱਕ ਪੰਜਾਬ ਭਰ ਦੇ ਉੱਨੀ ਹਜ਼ਾਰ ਸਕੂਲਾਂ ਵਿੱਚੋਂ ਤੇਰਾਂ ਹਜ਼ਾਰ ਤੋਂ ਵਧੇਰੇ ਸਕੂਲ ਸਮਾਰਟ ਸਕੂਲ ਬਣ ਚੁੱਕੇ ਹਨ ਅਤੇ ਮੋਗਾ ਜ਼ਿਲ੍ਹੇ ਵਿੱਚ ਵੀ ਲਗਭਗ ਪੰਜਹੱਤਰ ਪ੍ਰਤੀਸ਼ਤ ਸਕੂਲ ਸਮਾਰਟ ਸਕੂਲਾਂ ਵਿੱਚ ਬਦਲੇ ਜਾ ਚੁੱਕੇ ਹਨ ।ਇਸ ਮੌਕੇ ਨਿਰਮਲ ਸਿੰਘ ਆਸਟ੍ਰੇਲੀਆ ਅਤੇ ਅਮਰ ਸਿੰਘ ਕੈਨੇਡਾ ਨੇ ਸਕੂਲ ਵਿਚ ਮੈਰਿਟ ਸਥਾਨਾਂ ਵਿੱਚ ਆਉਣ ਵਾਲੇ ਬੱਚਿਆਂ ਨੂੰ ਦਸ ਦਸ ਹਜ਼ਾਰ ਰੁਪਏ ਦਾ ਵਜ਼ੀਫ਼ਾ ਦੇਣ ਦਾ ਐਲਾਨ ਕੀਤਾ ਵੀਰ ਸਿੰਘ ਹਾਂਗਕਾਂਗ ਵਾਸੀ ਨੇ ਵੀ ਮੈਰਿਟ ਵਿੱਚ ਮੋਹਰੀ ਸਥਾਨ ਪ੍ਰਾਪਤ ਕਰਨ ਵਾਲਿਆਂ ਬੱਚਿਆਂ ਨੂੰ ਵਿਸ਼ੇਸ਼ ਰੂਪ ਸੋਨੇ ਦੀ ਚੈਣੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਇਸ ਮੌਕੇ ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਦੇ ਕੁਆਰਡੀਨੇਟਰ ਗੁਰਦਿਆਲ ਸਿੰਘ ਨੇ ਮਾਪਿਆਂ ਅਤੇ ਨਗਰ ਵਾਸੀਆਂ ਨੂੰ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਨੂੰ ਦੇਖਦਿਆਂ ਹੋਰ ਵੀ ਸਹਿਯੋਗ ਅਤੇ ਵਿਸ਼ਵਾਸ ਕਰਨ ਦਾ ਸੱਦਾ ਦਿੱਤਾ । ਸਕੂਲ ਦੇ ਰਿਟਾਇਰਡ ਪ੍ਰਿੰਸੀਪਲ ਸੁਰਜੀਤ ਸਿੰਘ ਦੌਧਰ ਨੇ ਆਏ ਹੋਏ ਪਤਵੰਤੇ ਅਤੇ ਵਿਦਿਆਰਥੀਆਂ ਨਾਲ ਸਕੂਲ ਵਿਚਲੇ ਆਪਣੇ ਸਮੇਂ ਦੀਆਂ ਯਾਦਾਂ ਨੂੰ ਭਾਵਮਈ ਬਣਾਉੱਦਿਆਂ ਸਾਂਝਿਆਂ ਕੀਤਾ  ਇਸ ਮੌਕੇ ਸਕੂਲੀ ਬੱਚਿਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਗੀਤ,ਸੰਗੀਤ, ਕਵਿਤਾਵਾਂ, ਕੋਰੀਓਗ੍ਰਾਫੀ ਅਤੇ ਮਲਵਈ ਗਿੱਧੇ ਨੇ ਸਭ ਦਾ ਮਨ ਮੋਹ ਲਿਆ । ਅੰਤ ਵਿੱਚ ਸਕੂਲ ਪ੍ਰਿੰਸੀਪਲ ਬਲਵਿੰਦਰ ਸਿੰਘ ਸੈਣੀ ਵੱਲੋਂ ਆਏ ਹੋਏ ਸਮੂਹ ਪਤਵੰਤੇ ਦਾਨੀ ਸੱਜਣਾ, ਅੈਨ ਆਰ ਆਈ ਵੀਰਾਂ ਅਤੇ ਆਏ ਹੋਏ ਜਿਲ੍ਹਾ ਸਿੱਖਿਆ ਅਧਿਕਾਰੀ ਅਤੇ ਮਹਿਮਾਨਾਂ ਦਾ ਸਕੂਲ ਪਹੁੰਚਣ ਤੇ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨਾਲ ਹੀ ਸਕੂਲ ਵਿੱਚ ਦਾਖਲਾ ਮੁਹਿੰਮ ਵਿੱਚ ਵੱਧ ਵੱਧ ਸਾਥ ਦੇਣ ਲਈ ਸਭ ਹਾਜ਼ਰ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ  ਸਵਰਨ ਸਿੰਘ ਪ੍ਰਿੰਸੀਪਲ, ਦਿਲਬਾਗ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ, ਪ੍ਰਿੰਸੀਪਲ ਸੁਰਿੰਦਰ ਕੁਮਾਰ ,ਸੋਸ਼ਲ ਮੀਡੀਆ ਕੁਆਰਡੀਨੇਟਰ ਹਰਸ਼ ਕੁਮਾਰ ਗੋਇਲ ,ਇਕਬਾਲ ਸਿੰਘ, ਗੁਰਪ੍ਰੀਤ ਸਿੰਘ ,ਸੰਜੀਵ ਕੁਮਾਰ, ਗੁਰਦਿੱਤ ਸਿੰਘ, ਪਰਮਜੀਤ ਕੌਰ, ਸੁਸ਼ੀਲ ਕੁਮਾਰ, ਅਮਰ ਸਿੰਘ, ਕੁਲਵਿੰਦਰ ਸਿੰਘ ਸਾਬਰੀ ,ਜਗਤਾਰ ਸਿੰਘ, ਮੁਖਤਿਆਰ ਸਿੰਘ , ਬੰਤ ਸਿੰਘ ਗੁਰਚਰਨ ਸਿੰਘ ਆਦਿ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।