ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਆਮ ਆਦਮੀ ਪਾਰਟੀ ਨੇ ਈ ਓ ਨੂੰ ਦਿੱਤਾ ਮੰਗ ਪੱਤਰ ।
January 6th, 2020 | Post by :- | 212 Views

 ਜੰਡਿਆਲਾ ਗੁਰੂ ਕੁਲਜੀਤ ਸਿੰਘ 

ਆਮ ਆਦਮੀ ਪਾਰਟੀ ਵੱਲੋਂ ਕਾਰਜ ਸਾਧਕ ਅਫਸਰ ਨਗਰ ਕੌਂਸਲ ਜੰਡਿਆਲਾ ਗੁਰੂ ਨੂੰ ਸੌਂਪਿਆ ਗਿਆ ਮੰਗ ਪੱਤਰ ਜੰਡਿਆਲਾ ਗੁਰੂ ਸ਼ਹਿਰ ਤਰਾ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਸ਼ਹਿਰ ਵਿੱਚ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਸਟਰੀਟ ਲਾਈਟਾਂ ਨਾ ਹੋਣ ਕਾਰਨ ਸੂਰਜ ਛਿਪਦੇ ਹੀ ਸ਼ਹਿਰ ਕੁੱਪ ਹਨੇਰੇ ਵਿੱਚ ਡੁੱਬ ਜਾਂਦਾ ਹੈ ਅਤੇ ਚੋਰਾਂ ਦੀ ਚਾਂਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਰਨਤਾਰਨ ਰੋਡ ਤੇ ਘਾਹ ਮੰਡੀ ਵਿੱਚੋਂ ਗੁਜਰਨ ਲਈ ਟ੍ਰੈਫਿਕ ਸਮੱਸਿਆ ਕਾਰਨ ਦੋ ਤਿੰਨ ਘੰਟੇ ਦਾ ਜਾਮ ਆਮ ਜਿਹੀ ਗੱਲ ਹੋ ਗਈ ਹੈ ਸਫਾਈ ਦਾ ਇੰਨਾ ਬੁਰਾ ਹਾਲ ਹੈ ਕੇ ਆਪਣੇ ਚੇਤਿਆਂ ਨੂੰ ਠੇਕੇ ਦਿੱਤੇ ਹੋਏ ਹਨ ਜਿਸ ਕਰਕੇ ਸਫਾਈ ਸੇਵਕ ਘਟ ਦਿਖਾਈ ਦਿੰਦੇ ਹਨ ਸੀਵਰੇਜ ਬਾਰੇ ਜਦੋ ਗੱਲ ਕੀਤੀ ਗੲੀ ਤਾਂ ਕਾਰਜ ਸਾਧਕ ਅਫਸਰ ਜਗਤਾਰ ਸਿੰਘ ਜੀ ਨੇ ਸਾਰੇ ਦਾ ਸਾਰਾ ਭਾਂਡਾ ਸੀਵਰੇਜ ਬੋਰਡ ਉੱਪਰ ਫੋੜ ਦਿੱਤਾ ਮੌਕੇ ਤੇ ਜਦੋਂ ਸੀਵਰੇਜ ਐਸਡੀਓ ਗੁਰਪਾਲ ਸਿੰਘ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਕਹਿ ਕੇ ਪੱਲਾ ਛੁਡਾ ਲਿਆ ਕਿ ਅੱਠ ਇੱਕ ਦੋ ਹਜ਼ਾਰ ਵੀ ਨੂੰ ਸਾਰਾ ਸੀਵਰੇਜ ਦਾ ਕੰਮ ਨਗਰ ਕੌਂਸਲ ਨੂੰ ਸੌਂਪ ਰਹੇ ਹਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਈਟੀਓ ਹਰਭਜਨ ਸਿੰਘ ਨੇ ਕਿਹਾ ਕਿ ਜੇਕਰ ਉਕਤ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਨਗਰ ਕੌਂਸਲ ਜੰਡਿਆਲਾ ਗੁਰੂ ਵਿਖੇ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠ ਜਾਣਗੇ ਜਗਤਾਰ ਸਿੰਘ ਕਾਰਜ ਸਾਧਕ ਅਫ਼ਸਰ ਨੇ ਵਿਸ਼ਵਾਸ ਦੁਆਇਆ ਕਿ ਗਗਨ ਐਸੋ ਕੋਰਟ ਕੇਸ ਹੋਣ ਕਾਰਨ ਨਗਰ ਕੌਂਸਲ ਵਿੱਚ ਹਾਜ਼ਰ ਨਹੀਂ ਹਨ ਉਨ੍ਹਾਂ ਦੇ ਆਉਣ ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾ ਜਾਵੇ ਗਾ ਜਦੋਂ ਜੰਡਿਆਲਾ ਗੁਰੂ ਵਿੱਚ ਚੱਲ ਰਹੇ ਕੰਮਾਂ ਦੇ ਟੈਂਡਰਾਂ ਦੀਆਂ ਕਾਪੀਆਂ ਮੰਗੀਆਂ ਗਈਆਂ ਤਾਂ ਅਫਸਰ ਸਾਹਬ ਨੇ ਗਗਨ ਐਸੋ ਦੇ ਆਉਣ ਤੇ ਕਾਪੀਆਂ ਮੁਹੱਈਆ ਕਰਨ ਦਾ ਵਾਅਦਾ ਕਿੀਤਾ ਇਸ ਮੌਕੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ ਨੇ ਕਿਹਾ ਜੇਕਰ ਟ੍ਰੈਫਿਕ ਦਾ ਮਸਲਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਸਾਥੀਆਂ ਸਮੇਤ ਘਾਹ ਮੰਡੀ ਚੌਕ ਤੇ ਸ਼ੇਖ ਪਤਾ ਗੇਟ ਵਿਖੇ ਧਰਨਾ ਦੇਣਗੇ ਇਸ ਮੌਕੇ ਉਨ੍ਹਾਂ ਨਾਲ ਹਲਕੇ ਦੇ ਬੁਲਾਰਾ ਨਰੇਸ਼ ਪਾਠਕ ਖਜਾਨਚੀ ਮਨੋਹਰ ਸਿੰਘ ਜੀ ਸੋਨੂੰ ਭਾਜੀ ਸਤਿੰਦਰ ਸਿੰਘ ਕੁਲਵਿੰਦਰ ਸਿੰਘ ਅਤੇ ਹੋਰ ਸਾਥੀ ਸ਼ਾਮਿਲ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।