ਮੋਹਨ ਸਿੰਘ ਨਿੱਬਰਵਿੰਡ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਉਣ ਤੇ ਕੀਤਾ ਸਨਮਾਨਿਤ ।
January 5th, 2020 | Post by :- | 226 Views
ਮੋਹਣ ਸਿੰਘ ਨਿੰਬਰਵਿੰਡ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਨ ਤੇ ਕੀਤਾ ਗਿਆ  ਸਨਮਾਨਿਤ।
ਜੰਡਿਆਲਾ ਗੁਰੂ ( ਕੁਲਜੀਤ ਸਿੰਘ )ਅੱਜ ਮਾਰਕੀਟ ਕਮੇਟੀ ਮਹਿਤਾ ਚੌਂਕ ਦੇ ਨਵ ਨਿਯੁਕਤ ਚੇਅਰਮੈਨ ਮੋਹਣ ਸਿੰਘ ਨਿੰਬਰਵਿੰਡ  ਨੂੰ ਜੰਡਿਆਲਾ ਗੁਰੂ  ਗੁਰੂ ਦੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੁਖਵਿੰਦਰ ਸਿੰਘ ਡੈਨੀ ਨੇ  ਕਿਹਾ ਕੀ ਕੈਪਟਨ ਸਰਕਾਰ ਵਲੋ ਕਾਂਗਰਸ ਪਾਰਟੀ ਦੇ ਵਫਾ ਦਾਰਾ ਨੂੰ ਸਰਕਾਰ ਤੇ ਪਾਰਟੀ ਵਿੱਚ ਚੰਗੇ ਅਹੁਦਿਆਂ ਨੂੰ ਦੇ ਕੇ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਡੈਨੀ  ਬੰਡਾਲਾ ਨੇ ਕਿਹਾ ਕਿ ਮੋਹਣ ਸਿੰਘ ਨਿੰਬਰਵਿੰਡ ਇਕ ਕੁਰਬਾਨੀਆਂ ਵਾਲਾ ਪਰਿਵਾਰ ਹੈ। ਜਿਸਨੇ ਅਕਾਲੀ ਭਾਜਪਾ ਗਠਜੋੜ ਸਰਕਾਰ ਵੇਲੇ ਓਨਾ ਵਲੋ ਕੀਤੀ ਵਧੀਕੀਆ ਦੇ ਬਾਵਜੂਦ ਪਾਰਟੀ ਨਾਲ ਖੜੇ ਰਹੇ।ਅਤੇ ਪਾਰਟੀ ਦੀ ਚੜਦੀ ਕਲਾ ਲਈ ਪਾਰਟੀ ਨਾਲ ਮਿਲਕੇ ਕੰਮ ਕਰਦੇ ਰਹੇ।ਇੰਨਾ ਦਿਆ ਅਹਿਮ  ਸੇਵਾਵਾਂ ਕਰਕੇ ਮਾਰਕੀਟ ਕਮੇਟੀ  ਮਹਿਤਾ ਚੌਂਕ ਦੇ ਚੇਅਰਮੈਨ ਬਣਨ ਦਾ ਮੌਕਾ ਮਿਲਿਆ। ਵਿਧਾਇਕ ਸੁਖਵਿੰਦਰ ਸਿੰਘ ਡੈਨੀ  ਬੰਡਾਲਾ ਨੇ ਮੋਹਣ ਸਿੰਘ ਨਿੰਬਰਵਿੰਡ ਚੇਅਰਮੈਨ ਨੂੰ  ਤਕੜੇ ਹੋ ਕੇ ਲੋਕਾ ਦੇ ਕੰਮ ਕਰਨ ਵਾਸਤੇ ਕਿਹਾ। ਇਸ ਮੌਕੇ ਤੇ ਜੈਦੀਪ ਸਿੰਘ ਸ਼ਾਹ ਗੁਨੋਵਾਲ,ਬਿੱਲਾਂ ਬਾਠ,ਰਾਣਾ ਜੰਡ ਪੀ ਏ,ਰਾਜਵਿੰਦਰ ਸਿੰਘ ਸਰਪੰਚ,ਜਸਵਿੰਦਰ ਸਿੰਘ ਪੀ ਏ,ਤੇ ਕਾਗਰਸ ਪਾਰਟੀ ਦਾ ਯੂਥ ਆਦਿ ਹਾਜ਼ਰ ਸਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।