20 ਸੂਤਰੀ ਏਜੰਡੇ ਦੀ ਪ੍ਰਗਤੀ ਲਈ ਸਕੂਲ ਦੀ ਰਿਪੋਰਟ ਤਿਆਰ ਕਰਨਗੇ ਸਕੂਲ ਮੁੱਖੀ ।
December 26th, 2019 | Post by :- | 67 Views
ਮਿਸ਼ਨ ਸ਼ਤ-ਪ੍ਤੀਸ਼ਤ ਸਬੰਧੀ ਗੁਣਾਤਮਕ ਸਿੱਖਿਆ ਦਾ ਵਿਸ਼ਲੇਸ਼ਣ ਕਰਨ ਸਕੂਲ ਮੁਖੀ – ਸਿੱਖਿਆ ਸਕੱਤਰ
20 ਸੂਤਰੀ ਏਜੰਡੇ ਦੀ ਪ੍ਗਤੀ ਲਈ ਸਕੂਲ ਦੀ ਰਿਪੋਰਟ ਤਿਅਾਰ ਕਰਨਗੇ ਸਕੂਲ ਮੁਖੀ
ਜਿਲ੍ਹਾ ਐੱਸ ਏ ਐੱਸ ਨਗਰ ਦੇ ਸਕੂਲਾਂ ਦੇ ਪ੍ਰਿੰਸੀਪਲਾਂ  ਨਾਲ ਸਕੂਲ ਮਾਈਕੋ੍-ਪਲਾਨਿੰਗ ਸਬੰਧੀ ਕੀਤੀ ਮੀਟਿੰਗ
ਅੈੱਸ.ਏ.ਅੈੱਸ. ਨਗਰ 26 ਦਸੰਬਰ ( ਕੁਲਜੀਤ ਸਿੰਘ ) ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੇ ਜਿਲ੍ਹਾ ਅੈੱਸ.ਏ.ਅੈੱਸ. ਨਗਰ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਹਾਈ ਸਕੂਲਾਂ ਦੇ ਮੁੱਖ ਅਧਿਆਪਕਾਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਸਕੂਲਾਂ ਦੇ ਮੁਖੀਆਂ ਨੇ ਸਕੂਲ ਦੀ ਗੁਣਾਤਮਕ ਅਤੇ ਗਿਣਾਤਮਕ ਪ੍ਗਤੀ ਦੀ ਰਿਪੋਰਟ ਪੇਸ਼ ਕੀਤੀ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਸਕੱਤਰ ਪੰਜਾਬ ਨੇ ਮੀਟਿੰਗ ਵਿੱਚ ਸਮੂਹ ਸਕੂਲ ਮੁਖੀਆਂ ਨੂੰ ਕਿਹਾ ਕਿ ਮਿਸ਼ਨ ਸ਼ਤ-ਪ੍ਤੀਸ਼ਤ ਲਈ ਸਕੂਲ ਮੁਖੀ ਵਿਦਿਆਰਥੀਆਂ ਦੇ ਪ੍ਦਰਸ਼ਨ ਨੂੰ ਮੱਦੇਨਜ਼ਰ ਰੱਖਦਿਆਂ ਕਲਾਸਵਾਈਜ਼ ਵਿਸ਼ਲੇਸ਼ਣ ਰਿਪੋਰਟ ਤਿਅਾਰ ਕਰਕੇ ਸਕੂਲ ਅਧਿਆਪਕਾਂ ਦੀ ਯੋਗ ਅਗਵਾਈ ਕਰਨ| ੳੁਹਨਾਂ ਨੇ ਸਕੂਲ ਮੁਖੀਆਂ ਨੂੰ ਸਕੂਲ ਦੀ ਅਕਾਦਮਿਕ ਯੋਜਨਾਬੰਦੀ, 20 ਸੂਤਰੀ ਏਜੰਡਾ, ਸਮਾਰਟ ਸਕੂਲ ਦੀ ਪ੍ਗਤੀ ਲਈ ਕਾਰਵਾਈ, ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਨੂੰ ਮਿਅਾਰੀ ਬਨਾੳੁਣ ਲਈ ਕਲਾਸਰੂਮ ਗਤੀਵਿਧੀਆਂ ਵੱਲ ੳੁਚੇਚਾ ਧਿਅਾਨ ਦੇਣ ਲਈ ਕਿਹਾ। ਉਹਨਾਂ ਨੇ ਸਮੂਹ ਸਕੂਲ ਮੁਖੀਆਂ ਨੂੰ ਸਕੂਲ ਦੇ ਅਕਾਦਮਿਕ ਪ੍ਰਦਰਸ਼ਨ ਸਬੰਧੀ ਸਲਾਈਡ ਤਿਅਾਰ ਕਰਕੇ ਵਿਸ਼ਲੇਸ਼ਣ ਕਰਨ ਦਾ ਸੁਝਾਅ ਦਿੱਤਾ|
ਇਸ ਮੌਕੇ ਮੀਟਿੰਗ ਵਿੱਚ ਮੌਜੂਦ ਸਕੂਲ ਮੁਖੀਆਂ ਨੇ ਬਹੁਤ ਹੀ ਪ੍ਭਾਵੀ ਢੰਗ ਨਾਲ ਸਕੂਲ ਦੀ ਪ੍ਗਤੀ, ਸ਼ਤ-ਪ੍ਤੀਸ਼ਤ ਨਤੀਜਿਆਂ ਲਈ ਕੀਤੇ ਗਏ ਵਿਸ਼ਲੇਸ਼ਣ ਅਤੇ ਭਵਿੱਖੀ ਯੋਜਨਾਬੰਦੀ ਬਾਰੇ ਰਿਪੋਰਟ ਪੇਸ਼ ਕੀਤੀ|
ਇਸ ਮੀਟਿੰਗ ਵਿੱਚ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਸੁਰੇਖਾ ਠਾਕੁਰ, ਪਿ੍ੰਸੀਪਲ ਰਾਜੇਸ਼ ਜੈਨ, ਨਿਰਮਲ ਕੌਰ ਵੀ ਮੌਜੂਦ ਰਹੇ| ਇਸ ਮੀਟਿੰਗ ਵਿੱਚ ਚਰਨਜੀਤ ਕੌਰ ਪਿ੍ੰਸੀਪਲ ਸਕੰਸਸਸ ਕੁਰਾਲੀ, ਸੁਨੀਲ ਸ਼ਰਮਾ ਪਿ੍ੰਸੀਪਲ ਸਸਸਸ ਅਮਲਾਲਾ, ਕੰਚਨ ਸ਼ਰਮਾ ਪਿ੍ੰਸੀਪਲ ਸਸਸਸ ਹੰਡੇਸਰਾ, ਸੁਰਿੰਦਰ ਕੌਰ ਸਸਸਸ ਹੁਸ਼ਿਆਰਪੁਰ, ਸ਼ੁਭਵੰਤ ਕੌਰ ਮੁੱਖ ਅਧਿਆਪਕਾ ਸਹਸ ਸਨੇਟਾ, ਸੰਜੀਵ ਕੁਮਾਰ ਮੁੱਖ ਅਧਿਆਪਕ ਸਹਸ ਮੌਲੀ ਬੈਦਵਾਨ, ਮਨਪ੍ਰੀਤ ਕੌਰ ਮਾਂਗਟ ਮੁੱਖ ਅਧਿਆਪਕਾ ਸਹਸ ਲਾਂਡਰਾਂ, ਰੂਬੀ ਬੰਗੜ ਮੁੱਖ ਅਧਿਆਪਕਾ ਸਕੰਹਸ ਮੁੱਲਾਂਪੁਰ, ਵਿਜੈ ਭਗਤ ਮੁੱਖ ਅਧਿਆਪਕ ਸਹਸ ਟਾਂਡਾ ਤੇ ਸਮਾਸਸਸ ਲਾਲੜੂ (ਮੁੰਡਿਆਂ) ਨੇ ਅਾਪਣੀ ਰਿਪੋਰਟ ਪੇਸ਼ ਕੀਤੀ|

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।