ਇੰਟਰਨੈਸ਼ਨਲ ਫਤਹਿ ਅਕੈਡਮੀ ਵਿੱਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਇਆ ਗਿਆ ।
December 23rd, 2019 | Post by :- | 156 Views
ਜੰਡਿਆਲਾ ਗੁਰੂ, 23 ਦਸੰਬਰ ( ਕੁਲਜੀਤ ਸਿੰਘ )   :
ਰੁੱਖਾਂ ਨੂੰ ਧਰਤੀ ਦੇ ਫੇਫੜੇ ਕਹਿਣ ਵਿੱਚ ਕੋਈ ਅਤਿ ਕਥਨੀ ਨਹੀਂ ਹੋਵੇਗੀ, ਇਹ ਤਾਂ ਮਨੁੱਖ ਦੇ ਸਾਹ
ਪ੍ਰਾਣ ਹਨ।ਇਨ੍ਹਾਂ ਦਾ ਇੱਕ-ਇੱਕ ਭਾਗ ਮਨੁੱਖ ਜਾਤੀ ਲਈ ਵਰਦਾਨ ਸਾਬਤ ਹੁੰਦਾ ਹੈ। ਪ੍ਰੰਤੂ ਰੁੱਖਾਂ ਦਾ ਬੜੀ ਤੇਜ਼ੀ ਨਾਲ ਸਫ਼ਾਇਆ ਹੋ ਰਿਹਾ ਹੈ, ਮਨੁੱਖ ਆਪਣੇ ਨਿੱਜੀ ਸਵਾਰਥ ਲਈ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰ ਰਿਹਾ ਹੈ, ਉਸਦੇ ਅਜਿਹੇ ਵਰਤਾਰੇ ਕਾਰਨ ਹੀ ਅੱਜ ਕਈ ਜਾਨ ਲੇਵਾ ਬਿਮਾਰੀਆਂ ਆਪਣਾ ਮਾਰੂ ਰੂਪ ਵਿਖਾ ਰਹੀਆਂ ਹਨ।ਆਪਣੇ ਭਵਿੱਖ ਦੇ ਖਤਰੇ ਨੂੰ ਭਾਂਪਦੇ ਹੋਏ, ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਿੱਚ ‘ਈਕੋ ਸਿੱਖ ਸੰਸਥਾ’ ਜਿਸ ਦਾ ਉਦੇਸ਼ ‘ਕੁਦਰਤ ਦੀ ਸੰਭਾਲ, ਸਭ ਦੀ ਸੰਭਾਲ’ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਬੂਟੇ ਜਪਾਨੀ ਤਕਨੀਕ ਨਾਲ ਲਗਾ ਕੇ ਗੁਰੂ ਨਾਨਕ ਪਵਿੱਤਰ ਜੰਗਲ ਲਾਇਆ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਪਿ੍ੰਸੀਪਾਲ ਪਰਮਜੀਤ ਕੌਰ ਸੰਧੂ ਨੇ ਦੱਸਿਆ ਈਕੋ ਸਿੱਖ ਸੰਸਥਾ ਦੇ ਸਹਿਯੋਗ ਨਾਲ ਅੱਜ ਅਕੈਡਮੀ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੰਗਲ ਲਗਾਇਆ ਗਿਆ
ਜਿਸ ਵਿੱਚ ਫੁੱਲ਼ਾਂ, ਫਲ਼ਾਂ ਵਾਲੇ, ਫੁੱਲ਼ਾਂ, ਫਲ਼ਾਂ ਤੋਂ ਬਗੈਰ ਤੇ ਦਵਾਈਆਂ ਲਈ ਵਰਤੇ ਜਾਂਦੇ ਬੂਟੇ ਲਾਏ ਗਏ।ਇਹ ਜੰਗਲ ਬਾਕੀ ਜੰਗਲ ਨਾਲੋ 10 ਗੁਣਾ ਛੇਤੀ, 30 ਗੁਣਾ ਸੰਘਣਾ ਤੇ 100% ਰਸਾਇਣ
ਮੁਕਤ ਹੋਵੇਗਾ।ਅਕੈਡਮੀ ਵੱਲੋਂ ਕੀਤੇ ਇਸ ਨਵੇਕਲੇ ਉਪਰਾਲੇ ਦੀ ਸ਼ੁਰੂਆਤ ਸਮੇਂ ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ, ਉਨ੍ਹਾਂ ਦੇ ਮਾਤਾ-ਪਿਤਾ ਰਣਧੀਰ ਸਿੰਘ ਅਤੇ ਦਵਿੰਦਰ ਕੌਰ, ਵਾਈਸ ਚੇਅਰਪਸਨ ਰਵਿੰਦਰ ਕੌਰ, ਪ੍ਰਿੰਸੀਪਲ ਪਰਮਜੀਤ ਕੌਰ ਸੰਧੂ ਤੇ ਈਕੋ ਸਿੱਖ ਸੰਸਥਾ ਦੇ ਰਵਿੰਦਰ ਸਿੰਘ ਖਾਸ ਤੌਰ ਤੇ ਮੌਜੂਦ ਸਨ।ਅਕੈਡਮੀ ਦੇ ਬੱਚਿਆਂ ਵੱਲੋਂ ਬੜੇ ਉੱਤਸ਼ਾਹ ਦੇ ਨਾਲ ਇਹ ਰੁੱਖ ਲਾਏ ਗਏ।ਈਕੋ ਸਿੱਖ ਸੰਸਥਾ ਨਾਲ ਸੰਬੰਧਤ ਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੰਧੋਨ ਕਰਦੇ ਹੋਏ ਆਖਿਆ ਸਾਨੂੰ ਸਭ ਨੂੰ ਵੱਧ ਤੋਂ ਵੱਧ ਰੁੱਖ ਲਾਉਣੇ
ਚਾਹੀਦੇ ਹਨ ਤਾਂ ਜੋ ਸਾਡਾ ਵਾਤਾਵਰਨ ਸਾਫ਼ ਬਣ ਸਕੇ।ਅਕੈਡਮੀ ਦੇ ਪ੍ਰੰਬਧਕਾਂ ਵੱਲੋਂ ਈਕੋ ਸਿੱਖ
ਸੰਸਥਾ ਦੇ ਇਸ ਕਾਰਜ ਲਈ ਬੜੀ ਸ਼ਲਾਘਾ ਕੀਤੀ ਗਈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।