ਭਲਾਈ ਕੇਂਦਰ ਜਪ ਤਪ ਸਮਾਗਮ ਕਰਵਾਏ ਗਏ ।
December 21st, 2019 | Post by :- | 167 Views
ਭਲਾਈ ਕੇਂਦਰ ਵਿਖੇ  ਜੱਪ ਤੱਪ ਸਮਾਗਮ ਰੱਖੇ ਗਏ
  ਜੰਡਿਆਲਾ ਗੁਰੂ 21ਦਸੰਬਰ (ਕੁਲਜੀਤ ਸਿੰਘ) ਭਾਈ ਸਾਹਿਬ ਭਾਈ ਗੁਰੂਇਕਬਾਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ  ਜੀ ਦੀ ਸਹੀਦੀ ਨੂੰ ਸਮਰਪਿਤ ਜੱਪ ਤੱਪ ਸਮਾਗਮ ਮਾਤਾ ਗੁਜਰੀ ਜੀ  ਭਲਾਈ ਕੇਂਦਰ ਸਰਾਂ ਰੋਡ  ਜੰਡਿਆਲਾ ਗੁਰੂ ਵਿਖੇ 23ਤੋ28 ਦਸੰਬਰ ਤੱਕ ਸਵੇਰੇ 10 ਵਜੇ ਤੋ ਸ਼ਾਮ 4 ਵਜੇ  ਤੱਕ ਕਰਵਾਏ ਜਾ ਰਹੇ ਹਨ ਜਿਸ ਵਿੱਚ ਸ੍ਰੀ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਚੌਪਈ ਸਾਹਿਬ, ਵਾਹਿਗੁਰੂ ਸਿਮਰਨ ਅਤੇ ਮੂਲ ਮੰਤਰ ਜੀ ਦੇ  ਪਾਠਾਂ ਦੀਆਂ ਲੜੀਆਂ ਚਲਾਈਆਂ ਜਾਣਗੀਆਂ । ਇਹਨਾਂ ਸਮਾਗਮਾਂ ਵਿੱਚ ਰੋਜ਼ਾਨਾ ਭਾਈ ਨਰਿੰਦਰ ਸਿੰਘ ਜੀ ਸਾਮ 3ਤੋ 4 ਵਜੇ ਤੱਕ  ਕੀਰਤਨ ਦੀਆਂ  ਹਾਜਰੀਆ ਭਰਨ ਗੇ। ਉਪਰੋਕਤ ਸਮਾਗਮ ਦੀ  ਜਾਣਕਾਰੀ  ਪੱਤਰਕਾਰਾਂ ਨਾਲ   ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ,ਭਾਈ ਨਰਿੰਦਰ  ਸਿੰਘ ਜੀ ਨੇ ਸਾਂਝੀ ਕੀਤੀ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।