ਸਿੱਖਿਆ ਵਿਭਾਗ ਵੱਲੋਂ ਅਜੋਕੀ ਸਿੱਖਿਆ ਪ੍ਰਣਾਲੀ ਲਈ ਇੱਕ ਇਤਿਹਾਸਕ ਸ਼ੁਰੂਆਤ ;ਸਿੱਖਿਆ ਸਕੱਤਰ ।
December 19th, 2019 | Post by :- | 166 Views

ਨਵ-ਨਿਯੁਕਤ ਪ੍ਰਿੰਸੀਪਲਾਂ ਦੀ ਇੰਡੀਅਨ ਸਕੂਲ ਅਾਫ਼ ਬਿਜ਼ਨਸ ਸੰਸਥਾ ਦੁਆਰਾ ਪ੍ਰੇਰਨਾਦਾਇਕ ਸਿਖਲਾਈ ਦਾ ਚੌਥਾ ਦਿਨ।

ਨਵ-ਨਿਯੁਕਤ ਪ੍ਰਿੰਸੀਪਲਾਂ ਦੇ ਸਰਵਪੱਖੀ ਵਿਕਾਸ ਲਈ ਰਿਸੋਰਸ ਪਰਸਨਜ਼ ਦੁਆਰਾ 100 ਪ੍ਰਤੀਸ਼ਤ ਵਰਕ

ਸਿੱਖਿਆ ਵਿਭਾਗ ਦੁਆਰਾ ਅਜੋਕੀ ਸਿੱਖਿਆ ਪ੍ਰਣਾਲੀ ਲਈ ਇੱਕ ਇਤਿਹਾਸਕ ਸ਼ੁਰੂਆਤ: ਸਿੱਖਿਆ ਸਕੱਤਰ

ਅੈੱਸ.ਏ.ਅੈੱਸ. ਨਗਰ 19 ਦਸੰਬਰ ( ਕੁਲਜੀਤ ਸਿੰਘ) ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਧੀ ਭਰਤੀ ਰਾਹੀਂ ਚੁਣੇ ਗਏ ਨਵ-ਨਿਯੁਕਤ 50 ਪਿ੍ੰਸੀਪਲਾਂ ਨੂੰ ਮਿਅਾਰੀ ਪ੍ਬੰਧਕੀ ਗੁਰ ਦੇਣ ਸਬੰਧੀ 5 ਰੋਜ਼ਾ ਸਿਖਲਾਈ ਵਰਕਸ਼ਾਪ ਭਾਰਤ ਦੀ ਨੰਬਰ ਇੱਕ ਸੰਸਥਾ ਇੰਡੀਅਨ ਸਕੂਲ ਅਾਫ਼ ਬਿਜ਼ਨਸ ਮੁਹਾਲੀ ਵਿਖੇ ਲਗਾਈ ਜਾ ਰਹੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਬਦਲਾਵ ਲਿਆਉਣ ਲਈ ਸਿੱਖਿਆ ਵਿਭਾਗ ਨਵੀਆਂ ਰਾਹਾਂ ਸਿਰਜ ਰਿਹਾ ਹੈ। ਨਵ-ਨਿਯੁਕਤ ਅਧਿਆਪਕ ਇਸ ਸਿਖਲਾਈ ਤੋਂ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਨਵੀਂ ਦਿਸ਼ਾ ਦੇਣਗੇ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦਾ ਨਿਰਮਾਣ ਕਰਨਗੇ।

ਇਸ ਮੌਕੇ ਡਿਪਟੀ ਅੈੱਸ.ਪੀ.ਡੀ ਮਨੋਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਵਿਦਿਆਰਥੀ ਦੀ ਮਾਨਸਿਕਤਾ ਨੂੰ ਸਮਝ ਕੇ ਉਸ ਲਈ ਸਪਸ਼ਟ ਡ੍ਰੀਮ ਪ੍ਰੋਜੈਕਟ ਤਿਆਰ ਕਰਨਾ ਇਸ ਸਿਖਲਾਈ ਵਰਕਸ਼ਾਪ ਦਾ ਅਸਲ ਮਨੋਰਥ ਹੈ। ਵਰਕਸ਼ਾਪ ਦੇ ਚੌਥੇ ਦਿਨ ਡਾਕਟਰ ਆਰੁਸ਼ੀ ਜੈਨ ਨੇ ਗਰੁੱਪ ਗਤੀਸ਼ੀਲਤਾ,ਗਰੁੱਪ ਵਿਵਹਾਰ ਅਤੇ ਪ੍ਰਭਾਵੀ ਟੀਮ ਨਿਰਮਾਣ ਅਤੇ ਵਿਕਾਸ ਥੀਮ ਸਬੰਧੀ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ। ਸਬੰਧਿਤ ਵਿਸ਼ਿਆਂ ‘ਤੇ ਨਵ-ਨਿਯੁਕਤ ਪ੍ਰਿੰਸੀਪਲਾਂ ਨੇ ਆਪਣੇ-ਆਪਣੇ ਵਿਚਾਰ ਪ੍ਰਗਟਾਏ।
ਇਸ ਮੌਕੇ ਡਾ. ਮਨਮੀਤ ਮਾਨ ਨੇ ਆਪਸੀ ਗੱਲਬਾਤ ਅਤੇ ਸਵੈ-ਪ੍ਰਗਟਾਵੇ ਦੇ ਕੌਸ਼ਲਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋ. ਡੋਰਸਵਾਮੀ ਨੰਦਕਿਸ਼ੋਰ ਦੁਆਰਾ ਸਕੂਲ ਲੀਡਰਸ਼ਿਪ ਵਿਸ਼ੇ ਸਬੰਧੀ ਪ੍ਰਭਾਵਸ਼ਾਲੀ ਲੀਡਰਸ਼ਿਪ ਅਤੇ ਇਸ ਦੇ ਵੱਖ-2 ਪਹਿਲੂਆਂ ਬਾਰੇ ਵਿਸ਼ੇਸ਼ ਗੁਰ ਦੱਸੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।