ਨਸ਼ਾ ਛਡਾਉਣ ਵਾਲੀਆਂ ਦਵਾਈਆਂ ਨੂੰ ਸਸਤੇ ਮੁੱਲ ਮੁਹਈਆ ਕਰਵਾਉਣਾ ਸਰਕਾਰ ਦਾ ਮਕਸਦ :ਡੀ ਸੀ ।
December 18th, 2019 | Post by :- | 189 Views
• ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਨੂੰ ਸਸਤੇ ਮੁੱਲ ਮੁਹੱਈਆ ਕਰਵਾਉਣਾ ਸਰਕਾਰ ਦਾ ਮੁੱਖ ਮਕਸਦ-ਡੀ.ਸੀ.
ਮੋਗਾ 18 ਦਸੰਬਰ: ( ਕੁਲਜੀਤ ਸਿੰਘ )  :
 ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ  ਨੇ ਅੱਜ ਨਸ਼ਾ ਛੁਡਾਊ ਦਵਾਈਆਂ ਦੀ ਤਜਵੀਜ ਅਤੇ ਵੰਡਣ ਦੀ ਵਿਧੀ ਤਹਿਤ ਜ਼ਿਲ•ੇ ਦੇ ਸਮੂਹ ਪ੍ਰਾਈਵੇਟ, ਸਰਕਾਰੀ ਡਾਕਟਰਾਂ ਅਤੇ ਮਨੋਵਿਗਿਆਨੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ•ੇ ਵਿੱਚ ਨਸ਼ਾ ਛੁਡਾਉਣ ਵਾਲੇ ਕੇਦਰਾਂ ਦੇ ਮਨੋਵਿਗਿਆਨੀਆਂ ਨੂੰ ਆਦੇਸ਼ ਦਿੱਤੇ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਿਕ ਨਸ਼ਾ ਛੁਡਾਉਣ ਵਾਲੀ ਦਵਾਈ ਬਿਊਪਰੀਨਾਰਫਾਨ ਅਤੇ ਨੈਲੋਐਗਜੋਨ (2.0 ਐਮ.ਜੀ.) ਦਾ ਵੱਧ ਤੋ ਵੱਧ ਵੇਚ ਮੁੱਲ 7.5 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਉਨ•ਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਵਾਈਆਂ ਪੰਜਾਬ ਸਰਕਾਰ ਵੱਲੋ ਚਲਾਏ ਜਾ ਰਹੇ ਓਟ ਸੈਟਰਾਂ ਵਿੱਚ ਰਜਿਸਟਰਡ ਮਰੀਜਾਂ ਨੂੰ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ•ਾਂ ਦੱਸਿਆ ਕਿ ਜੇਕਰ ਕੋਈ ਪ੍ਰਾਈਵੇਟ ਮਨੋਵਿਗਿਆਨਕ ਜੋ ਕਿ ਸਰਕਾਰ ਤੋ ਰਜਿਸਟਰਡ ਹੈ ਇਹ ਦਵਾਈ ਦੀ ਤਜਵੀਜ ਕਰਦਾ ਹੈ ਤਾਂ ਉਹ ਮਰੀਜ਼ ਓਟ ਸੈਟਰ ਵਿੱਚੋ ਇਹ ਦਵਾਈ 6 ਰੁਪਏ ਪ੍ਰਤੀ ਗੋਲੀ ਦੇ ਹਿਸਾਬ ਨਾਲ ਖ੍ਰੀਦ ਸਕਦਾ ਹੈ।
 ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਵਾਈ ਪ੍ਰਾਈਵੇਟ ਨਸਾ ਛੁਡਾਊ ਕੇਦਰਾਂ ਵਿੱਚ ਪੰਜਾਬ ਸਰਕਾਰ ਦੁਆਰਾ  ਪਹਿਲਾਂ ਤੋ ਹੀ 6 ਰੁਪਏ ਪ੍ਰਤੀ ਗੋਲੀ ਦੇ ਹਿਸਾਬ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਉਹ ਇਸ ਦਵਾਈ ਨੂੰ ਆਪਣੇ ਸੈਟਰ ਵਿੱਚ  ਸਾਢੇ ਸੱਤ ਰੁਪਏ ਪ੍ਰਤੀ ਗੋਲੀ ਦੇ ਹਿਸਾਬ ਨਾਲ ਮਰੀਜ਼ਾ ਨੂੰ ਵੇਚ ਸਕਦੇ ਹਨ।
 ਜਿਕਰਯੋਗ ਹੈ ਕਿ ਇਹ ਦਵਾਈ ਪਹਿਲਾਂ ਪ੍ਰਾਈਵੇਟ ਨਸ਼ਾ ਛੁਡਾਊ ਸੈਟਰਾਂ ਵਿੱਚ ਬਹੁਤ ਹੀ ਮਹਿੰਗੀ ਵੇਚੀ ਜਾ ਰਹੀ ਸੀ ਜਿਸ ਨਾਲ ਜਿਆਦਾਤਰ ਨਸਾ ਛੱਡਣ ਦੇ ਚਾਹਵਾਨ ਵਿਅਕਤੀ ਆਪਣਾ ਇਲਾਜ ਕਰਵਾਉਣ ਤੋ ਅਸਮਰੱਥ  ਸਨ।
 ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਰਵਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਅਾ ਕਿ ਜ਼ਿਲ•ੇ ਵਿੱਚ 7 ਓਟ  ਸੈਟਰ ਜਨੇਰ, ਬੱਧਨੀ ਕਲਾਂ, ਢੂੱਡੀਕੇ, ਡਰੋਲੀ ਭਾਈ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਕੋਟ ਈਸੇ ਖਾਂ ਚੱਲ ਰਹੇ ਹਨ ਅਤੇ ਇਨ•ਾਂ ਵਿੱਚ 2124 ਦੇ ਕਰੀਬ ਮਰੀਜ ਰੋਜ਼ਾਨਾ ਨਸ਼ਾ ਛੁਡਾਉੋਣ ਦਾ ਇਲਾਜ ਕਰਵਾ ਰਹੇ ਹਨ। ਉਨ•ਾਂ ਇਹ ਵੀ ਦੱਸਿਆ ਕਿ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਿਕ ਹੁਣ ਮਰੀਜ ਨਸ਼ਾ ਛੁਡਾਊ ਦਵਾਈਆਂ ਨੂੰ ਹਫ਼ਤੇ ਜਾਂ ਦਸ ਦਿਨ ਲਈ ਆਪਣੇ ਘਰ ਵੀ ਲਿਜਾ ਸਕਦੇ ਹਨ ਤਾਂ ਕਿ ਉਨ•ਾਂ ਦੇ ਇਲਾਜ ਦੀ ਰੋaਜਾਨਾ ਡੋਜ ਵਿੱਚ ਕੋਈ ਰੁਕਾਵਟ ਨਾ ਆਵੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।