ਆਮ।ਆਦਮੀ ਪਾਰਟੀ ਨੇ ਅਹੁਦੇਦਾਰਾਂ ਨੂੰ ਵੰਡ ਸ਼ਨਾਖਤੀ ਕਾਰਡ ।
December 17th, 2019 | Post by :- | 211 Views

ਜੰਡਿਆਲਾ ਗੁਰੂ ( ਕੁਲਜੀਤ ਸਿੰਘ ) :       ਆਮ ਆਦਮੀ ਪਾਰਟੀ ਦੇ ਅਹਦੇਦਾਰਾਂ ਦੀ ਅਹਿਮ ਮੀਟਿੰਗ ਹਲਕਾ ਇੰਚਾਰਜ ਹਰਭਜਨ ਸਿੰਘ ਈ ਓਟੀ ਓ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ। ਝੂਠੀਆਂ ਸੋਹਾਂ ਖਾ ਕੇ ਹੋਂਦ ਵਿਚ ਆਈ ਕਾਂਗਰਸ ਦੀ ਉਲਟੀ ਗਿਣਤੀ ਸ਼ੁਰੁ ਹੋ ਚੁੱਕੀ ਹੈ ਲੋਕ ਬੇਸਬਰੀ ਨਾਲ 2022 ਦੀ ਉਡੀਕ ਕਰ ਰਹੇ ਹਨ ਤਾਂ ਜੋ ਪੰਜਾਬ ਕਾਂਗਰਸ ਨੂੰ ਮੂੰਹ ਤੋੜਵਾਂ ਜਵਾਬ ਦੇ ਸਕਣ। ਇਸ ਮੌਕੇ ਸੂਬੇਦਾਰ ਸਨਾਖ ਸਿੰਘ ਮੀਤ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਨੇ ਕਿਹਾ ਕਿ ਪੰਜਬ ਦੇ ਹਰ ਖੇਤਰ ਵਿੱਚ ਲੋਕ ਦਿੱਲੀ ਦੇ ਕੇਜਰੀਵਾਲ ਸਰਕਾਰ ਦੇ ਕੰਮਾਂ ਨੂੰ ਸਲਾਹ ਰਹੇ ਹਨ। ਹਲਕਾ ਜੰਡਿਆਲਾ ਗੁਰੂ ਦੇ ਮੁੱਖ ਬੁਲਾਰੇ ਨਰੇਸ਼ ਪਾਠਕ ਨੇ ਕਿਹਾ ਕਿ ਪੰਜਾਬ ਵਿੱਚ ਅਾਪ ਦੀ ਸਰਕਾਰ ਬਣਨ ਤੇ ਸਾਰੇ ਵਰਗਾ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ।

ਇਸ ਮੌਕੇ ਨਵ ਨਿਯੁਕਤ ਅਹੁੇਦਾਰਾਂ ਨੂੰ ਨਿਯੁਕਤੀ ਪੱਤਰ ਅਤੇ ਸਨਾਖਤੀ ਕਾਰਡ ਵੰਡੇ ਗਏ ।ਇਸ ਮੀਟਿੰਗ ਵਿੱਚ ਕੰਵਲਜੀਤ ਸਿੰਘ ਧਾਰੜ ਸਹਿਬ ਸਿੰਘ ਧਾਰੜ ਜਗਰੂਪ ਸਿੰਘ ਸੰਗਰਾਵਾ ਮਲਕੀਤ ਸਿੰਘ ਪਰਮਜੀਤ ਸਿੰਘ ਖਣਕੋਤ ਪਿਆਰਾ ਸਿੰਘ ਪਲਵਿੰਦਰ ਸਿੰਘ ਹਰਪ੍ਰੀਤ ਸਿੰਘ ਵਡਾਲਾ ਜੌਹਲ ਅਵਤਾਰ ਸਿੰਘ ਵਡਾਲਾ ਜੌਹਲ ਸੁਖਜਿੰਦਰ ਸਿੰਘ ਗਹਿਰੀ ਮੰਡੀ ਓਂਕਾਰ ਕੰਡਾ ਸਤਨਾਮ ਸਿੰਘ ਮਨੋਹਰ ਸਿੰਘ ਜੰਡਿਆਲਾ ਗੁਰੂ ਆਦਿ ਹਾਜਿਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।