ਹਰੇਕ ਜਿਲੇ ਦੇ 40 ਸੁਪਰ ਅਧਿਆਪਕ ਨਿਭਾਉਣਗੇ ਮਹੱਤਵਪੂਰਨ ਭੂਮਿਕਾ ।
August 26th, 2019 | Post by :- | 117 Views

ਐੱਸ.ਏ.ਐੱਸ ਨਗਰ ( ਕੁਲਜੀਤ ਸਿੰਘ  )   :      ਸਿੱਖਿਆ ਵਿਭਾਗ ਦੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ  ‘ਮਸ਼ਾਲ ਪ੍ਰੋਜੇਕਟ’ ਕਰੀਅਰ ਗਾਇਡੈਂਸ ਕਾਊਂਸਲਿੰਗ ਅਤੇ ਵਿਦਿਆਰਥੀਅਾਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾਦੇ ਬਾਰੇ ਜਾਣਕਾਰੀ ਦੇਣ ਲਈ ਵਜੋਂ ਸਹਿਕਾਰੀ ਖੇਤਰੀ ਪ੍ਰਬੰਧਨ ਸੰਸਥਾਨ ਸੈਕਟਰ-32, ਚੰਡੀਗੜ੍ਹ ਵਿਖੇ ਦੋ ਦਿਨਾਂ ਸਿਖਲਾਈ ਜਿਲ੍ਹਾ ਅੈੱਸ ਏ ਐੱਸ ਨਗਰ ਦੇ 40 ਦੇ ਕਰੀਬ ਅਧਿਅਾਪਕਾਂ ਨੂੰ ਦਿੱਤੀ ਗਈ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਨਿਸ਼ਾਨ ਐਜੂਕੇਸ਼ਨ ਟਰੱਸਟ ਦੇ ਸਹਿਯੋਗ ਨਾਲ਼ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਸਿੱਖਿਆ ਪਾ੍ਪਤ ਕਰਨ ਦੇ ਨਾਲ-ਨਾਲ ਵੱਖ-ਵੱਖ ਕਿੱਤਿਆਂ ਬਾਰੇ ਜਾਣਕਾਰੀ ਦੇਣ ਲਈ ਅਤੇ ਉਹਨਾਂ ਦਾ ਮਾਰਗ ਦਰਸ਼ਨ ਕਰਨ ਲਈ ਇਸ ਸਿਖਲਾਈ ਵਰਕਸ਼ਾਪ ਵਿੱਚ ਅਧਿਆਪਕਾਂ ਨੂੰ ਕਰੀਅਰ ਗਾਇਡੈਂਸ ਕਾਊਂਸਲਰ ਦੇ ਤੌਰ ’ਤੇ ਸਿੱਖਿਅਤ ਕੀਤਾ ਗਿਆ।

ਕਿਸ਼ੋਰ ਅਵਸਥਾ ਵਿੱਚ ਵਿਦਿਆਰਥੀਆਂ ਨੂੰ ਚੰਗੀ ਜੀਵਨ-ਜਾਚ, ਸਮਾਜਿਕ ਕੁਰੀਤਿਆਂ ਤੋਂ ਦੂਰ ਰਹਿਣਾ, ਪੜ੍ਹਾਈ ’ਤੇ ਅਧਾਰਿਤ ਸਹੀ ਕਿੱਤੇ ਦੀ ਚੌਣ ਕਰਕੇ ਸਮੇਂ ਸਿਰ ਕਾਮਯਾਬ ਹੋ ਸਕਣ ਦੀ ਸਮਰੱਥਾ ਵਿਕਸਿਤ ਕਰਨ ਲਈ ਅਗਵਾਈ ਦੇਣਾ ਇਸ ਸਿਖਲਾਈ ਵਰਕਸ਼ਾਪ ਦਾ ੳੁਦੇਸ਼ ਹੈ।
ਇਸ ਮੌਕੇ ਮੈਡਮ ਜੋਤੀ ਸੋਨੀ ਪੋ੍ਜੈਕਟ ਕੋਅਾਰਡੀਨੇਟਰ ਗਾਇਡੈਂਸ ਐਂਡ ਕਾਊਂਸਲਿੰਗ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਦੀ ਦੇਖ-ਰੇਖ ਸੱਤ ਜ਼ਿਲ੍ਹਿਆਂ  ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਅੰਮ੍ਰਿਤਸਰ, ਬਠਿੰਡਾ, ਗੁਰਦਾਸਪੁਰ, ਫਰੀਦਕੋਟ, ਐੱਸ.ਏ.ਐੱਸ ਨਗਰ ਦੀਆਂ  ਲੱਗ ਚੁੱਕੀਆਂ ਹਨ ’ਤੇ ਮੁੱਖ ਦਫ਼ਤਰ ਦੀ ਦੇਖ-ਰੇਖ ਅਧੀਨ ਅੱਗੇ ਵੀ ਜਾਰੀ ਰਹਿਣਗੀਆਂ। ਇਹਨਾਂ ਸਿਖਲਾਈ ਵਰਕਸ਼ਾਪਾਂ ਵਿੱਚ ਵੱਖ-ਵੱਖ ਸਿੱਖਿਆ ਅਤੇ ਮਨੋਵਿਗਿਆਨਿਕ ਸਾਸ਼ਤਰੀਆਂ ਦੇ ਸਹਿਯੋਗ ਨਾਲ਼ ਅਧਿਅਾਪਕਾਂ ਦਾ ਜਿਲ੍ਹੇ ਅਨੁਸਾਰ ‘ਸੁਪਰ-40’ ਦਾ ਗਰੁੱਪ ਬਣਾਇਆ ਗਿਆ ਹੈ ਜੋ ਕਿ ਅਾਪਣੇ ਜਿਲ੍ਹੇ ਦੇ ਅਧਿਅਾਪਕਾਂ ਨੂੰ ਵਿਦਿਆਰਥੀਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਨੂੰ ਵਿਕਸਿਤ ਕਰਨ ਲਈ ਅਾਪਣੀਅਾਂ ਸੇਵਾਵਾਂ ਵੀ ਦੇਣਗੇ|

ਇਸ ਮੌਕੇ ਮੈਡਮ ਰਣਜੀਤ ਪਵਾਰ ਚੇਅਰਮੈਨ ਨਿਸ਼ਾਨ ਐਜੂਕੇਸਨ ਟਰੱਸਟ, ਮੈਡਮ ਅੰਮਿ੍ਤਾ ਸਾਫਟ ਸਕਿਲ ਮੋਟੀਵੇਟਰ, ਰਾਜਿੰਦਰ ਸਿੰਘ ਸਾਬਕਾ ਪਿ੍ੰਸੀਪਲ ਸਰਕਾਰੀ ਕਾਲਜ ਲੁਧਿਆਣਾ, ਰੀਤਿਇੰਦਰ ਕੌਰ ਅਾਨ-ਲਾਇਨ ਕਾੳੁਂਸਲਰ ਸੀਬੀਅੈੱਸਈ ਨੇ ਅਾਪਣੇ ਵਡਮੁੱਲੇ ਵਿਚਾਰ ਅਧਿਆਪਕਾਂ ਨਾਲ ਸਾਂਝੇ ਕੀਤੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।