1263 ਨਵ ਨਿਯੁਕਤ ਹੈਲਥ ਵਰਕਰ ਮੇਲ ਯੁਨੀਅਨ ਵੱਲੋਂ ਡੀ ਸੀ ਨੂੰ ਦਿੱਤਾ ਮੰਗ ਪੱਤਰ ।
December 16th, 2019 | Post by :- | 153 Views

*1263 ਨਵ ਨਿਯੁਕਤ ਮ.ਪ.ਹ.ਵ (ਮੇਲ) ਯੁਨੀਅਨ ਵਲੋਂ ਡੀ.ਸੀ. ਨੂੰ ਮੰਗ ਪੱਤਰ।

ਜਲੰਧਰ ਕੁਲਜੀਤ ਸਿੰਘ
ਮ.ਪ.ਹ.ਵ.(ਮੇਲ) ਯੁਨੀਅਨ ਪੰਜਾਬ ਦੇ ਸੱਦੇ ਤੇ ਅੱਜ ਜਿਲ੍ਹਾ ਇਕਾਈ ਜਲੰਧਰ ਰਾਹੀ ਸਿਹਤ ਮੰਤਰੀ ਪੰਜਾਬ ਸ੍ਰੀ ਬਲਬੀਰ ਸਿੰਘ ਸਿੱਧੂ ਜੀ ਨੂੰ ਮੰਗ ਪੱਤਰ ਭੇਜਿਆ ਗਿਆ ਜਿਸ ਵਿੱਚ ਸਤਨਾਮ ਸਿੰਘ ਬਾਰੀਆਂ ਜਿਲ੍ਹਾ ਪ੍ਰਧਾਨ ਜਲੰਧਰ, ਸੁਰਜੀਤ ਸਿੰਘ ਢੱਟ ਜਿਲ੍ਹਾ ਉਪ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਅਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਪਿਛਲੇ ਸਾਲ ਮਲਟੀਪਰਪਜ਼ ਹੈਲਥ ਵਰਕਰ ਮੇਲ ਦੀਆਂ 1263 ਅਸਾਮੀਆਂ ਕੀਤੀ ਗਈ ਸੀ ਉਸ ਵਿੱਚ 1263 ਨਵ ਨਿਯੁਕਤ ਮ.ਪ.ਹ.ਵ.(ਮੇਲ) ਦਾ ਪ੍ਰੋਬੀਸ਼ਨ ਪੀਰੀਅਡ 3ਸਾਲ ਦਾ ਰੱਖਿਆ ਗਿਆ ਸੀ। ਕਿਉਂਕਿ ਉਨ੍ਹਾਂ ਦੀ ਭਰਤੀ ਦੀ ਮਨਜ਼ੂਰੀ 30 ਅਪਰੈਲ 2016 ਨੂੰ ਹੋਈ ਸੀ, ਪਰ ਭਰਤੀ ਪ੍ਰਕਿਰਿਆ ਕੁਝ ਤਕਨੀਕੀ ਕਮੀਆਂ ਹੋਣ ਕਰਕੇ ਮਾਨਯੋਗ ਅਦਾਲਤ ਵਲੋ ਅਗਲੇ ਹੁਕਮਾਂ ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਸਬੰਧੀ ਕੋਰਟ ਵਿੱਚ ਕੇਸ ਇੱਕ ਸਾਲ ਦੇ ਕਰੀਬ ਚੱਲਿਆ, ਤੇ ਸਰਕਾਰ ਵਲੋਂ ਮ.ਪ.ਹ.ਵ. (ਮੇਲ) ਦੀ ਜੁਆਨਿੰਗ ਨੂੰ 8ਮਹੀਨੇ ਦੇ ਕਰੀਬ ਹੋਰ ਲੇਟ ਕਰ ਦਿੱਤਾ ਗਿਆ। ਇਸ ਸਾਰੇ ਘਟਨਾ ਕ੍ਰਮ ਅਨੁਸਾਰ ਉਹਨਾਂ ਦਾ ਸਮਾਂ 3 ਸਾਲ ਤੋ ਵੀ ਜਿਆਦਾ ਹੋ ਗਿਆ ਹੈ। ਇਸ ਲਈ ਉਕਤ ਕੇਸ ਨੂੰ ਧਿਆਨ ਵਿੱਚ ਰੱਖ ਦਿਆਂਗਾ ਹੋਇਆ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪ੍ਰੋਬੀਸ਼ਨ ਪੀਰੀਅਡ ਨੂੰ 3 ਸਾਲ ਤੋ ਘਟਾ ਕੇ 2ਸਾਲ ਦਾ ਕੀਤਾ ਜਾਵੇ, ਇਸ ਮੌਕੇ ਸਵਰਾਜ ਸਿੰਘ, ਹੀਰਾ ਲਾਲ, ਜਗਮੋਹਨ ਸਿੰਘ, ਸਨਦੀਪ ਸਿੰਘ ਵਸ਼ੋਆ, ਕੁਲਦੀਪ ਸਿੰਘ, ਦੀਪਕ ਕੁਮਾਰ, ਗੁਲਸ਼ਨ ਸਿੰਘ, ਪਰਮਿੰਦਰ ਸਿੰਘ, ਰਮਨਦੀਪ, ਸ਼ਰਨਜੀਤ ਸਿੰਘ, ਵਿਜੇ ਕੁਮਾਰ ਤੇ ਇਹਨਾਂ ਤੋਂ ਇਲਾਵਾ ਹੋਰ ਵੀ ਵਰਕਰ ਹਾਜ਼ਰ ਹੋਏ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।