ਮਲਟੀਪਰਪਜ਼ ਸਕੂਲ ਦੇ ਮੈਰਿਟ ਚ ਆਉਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ ।
December 14th, 2019 | Post by :- | 157 Views

ਪਟਿਆਲਾ 14 ਦਸੰਬਰ  ਕੁਲਜੀਤ ਸਿੰਘ : ਸ਼ਾਹੀ ਸ਼ਹਿਰ ਦੇ ਵਿਲੱਖਣ ਪੈੜਾਂ ਪਾਉਣ ਵਾਲੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਪਿੰ੍ਰੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਸਕੂਲ ਦਾ ਜੋ ਵੀ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2020 ‘ਚ ਆਯੋਜਤ ਕੀਤੀਆਂ ਜਾਣ ਵਾਲੀਆਂ ਪ੍ਰੀਖਿਆਵਾਂ ‘ਚੋਂ ਮੈਰਿਟ ਲਿਸਟ ‘ਚ ਨਾਮ ਦਰਜ਼ ਕਰਵਾਏਗਾ, ਉਸ ਨੂੰ ਨਕਦ ਇਨਾਮ ਦਿੱਤਾ ਜਾਵੇਗਾ।

ਪ੍ਰਿੰ. ਚਹਿਲ ਨੇ ਸਕੂਲ ਦੇ ਮਨੀਟਰਾਂ ਦੀ ਮਹੀਨਾਵਾਰ ਸਮੀਖਿਆ ਮੀਟਿੰਗ ‘ਚ ਉਕਤ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬਾਰਵੀਂ, ਦਸਵੀਂ, ਅੱਠਵੀਂ ਤੇ ਪੰਜਵੀਂ ਜਮਾਤ ‘ਚੋਂ ਕਰਮਵਾਰ ਮੈਰਿਟ ਲਿਸਟ ‘ਚ ਆਉਣ ਵਾਲੇ ਹਰੇਕ ਵਿਦਿਆਰਥੀ ਨੂੰ ਉਹ ਨਿੱਜੀ ਤੌਰ ‘ਤੇ 12,10,8 ਤੇ 5 ਹਜ਼ਾਰ ਰੁਪਏ ਦਾ ਨਕਦ ਇਨਾਮ ਦੇਣਗੇ। ਦੱਸਣਯੋਗ ਹੈ ਕਿ ਪ੍ਰਿੰ. ਚਹਿਲ ਲੰਬੇ ਅਰਸੇ ਤੋਂ ਸਕੂਲ ਲਈ ਹਰੇਕ ਖੇਤਰ ‘ਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਹਰ ਰੋਜ਼ ਸਵੇਰ ਦੀ ਸਭਾ ‘ਚ ਆਪਣੇ ਵੱਲੋਂ ਨਕਦ ਰਾਸ਼ੀ ਨਾਲ ਸਨਮਾਨਿਤ ਕਰਦੇ ਆ ਰਹੇ ਹਨ। ਜਿਸ ਸਦਕਾ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ‘ਚ ਕੌਮਾਂਤਰੀ ਪੱਧਰ ਤੱਕ ਮੱਲ੍ਹਾਂ ਮਾਰ ਰਹੇ ਹਨ। ਉਨ੍ਹਾਂ ਨੇ ਮਨੀਟਰਾਂ ਦੀ ਮਹੀਨਾਵਾਰ ਮੀਟਿੰਗ ‘ਚ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ ਅਤੇ ਤੁਰੰਤ ਹੱਲ ਕੀਤੀਆਂ। ਵਿਦਿਆਰਥੀਆਂ ਨੇ ਸਲਾਨਾ ਪ੍ਰੀਖਿਆਵਾਂ ਨੂੰ ਧਿਆਨ ‘ਚ ਰੱਖਦੇ ਹੋਏ, ਵਾਧੂ ਜਮਾਤਾਂ ਲਗਾਏ ਜਾਣ ਦੀ ਸ਼ਲਾਘਾ ਕੀਤੀ। ਪ੍ਰਿੰ. ਚਹਿਲ ਨੇ ਦੱਸਿਆ ਕਿ ਪੜਾਈ ‘ਚ ਔਸਤ ਜਾਂ ਕਮਜ਼ੋਰ ਵਿਦਿਆਰਥੀਆਂ ਦਾ ਵਿਦਿਅਕ ਪੱਧਰ ਉੱਚਾ ਚੁੱਕਣ ਲਈ ਅਧਿਆਪਕਾਂ ਦੀ ਅਗਵਾਈ ‘ਚ ਹੁਸ਼ਿਆਰ ਵਿਦਿਆਰਥੀਆਂ ਦੀ ਵੀ ਮੱਦਦ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਸਬੰਧਤ ਵਿਸ਼ਿਆਂ ਦੇ ਅਧਿਆਪਕਾਂ ਨਾਲ ਜੋੜਿਆ ਗਿਆ ਹੈ ਤਾਂ ਜੋ ਉਹ ਅਧਿਆਪਕਾਂ ਦੀ ਹਰ ਸਮੇਂ ਮੱਦਦ ਲੈ ਸਕਣ। ਇਸ ਮੌਕੇ ਮਨੀਟਰ ਮਿਰਾਜ਼ੂਦੀਨ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ‘ਚ ਸਲਾਨਾ ਪ੍ਰੀਖਿਆਵਾਂ ਨੂੰ ਦੇਖਦੇ ਹੋਏ ਪੜ੍ਹਾਈ ਪੂਰੇ ਸਿਖਰਾਂ ‘ਤੇ ਹੈ ਅਤੇ ਵਿਦਿਆਰਥੀਆਂ ਨੂੰ ਦਬਾਓ ਰਹਿਤ ਵਿਧੀਆਂ ਨਾਲ ਤਿਆਰੀ ਕਰਵਾਈ ਜਾ ਰਹੀ ਹੈ। ਇੱਕ ਹੋਰ ਮਨੀਟਰ ਨਵਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਬਿਨਾ ਮਹਿੰਗੀਆਂ ਟਿਊਸ਼ਨਾਂ ਤੋਂ ਮੈਡੀਕਲ, ਨਾਨ ਮੈਡੀਕਲ ਤੇ ਕਾਮਰਸ ਵਰਗੇ ਵਿਸ਼ਿਆਂ ਦੀ ਪੜਾਈ ਅਸਾਨ ਤਰੀਕੇ ਨਾਲ ਕਰਨ ਦਾ ਮੌਕਾ ਮਿਲ ਰਿਹਾ ਹੈ।ਇਸ ਮੌਕੇ ਸੀਨੀਅਰ ਟੈਕਨੀਕਲ ਲੈਕਚਰਾਰ ਵਿਜੈ ਕਪੂਰ, ਬਲਵਿੰਦਰ ਸਿੰਘ ਬੱਲੀ ਤੇ ਹੋਰ ਅਧਿਆਪਕ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।