ਸਕੱਤਰ ਸਕੂਲ।ਸਿੱਖਿਆ ਨੇ ਮਾਪੇ ਅਧਿਆਪਕ ਮਿਲਣੀ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਕੀਤੀ ਸਰਾਹਨਾ ।
December 13th, 2019 | Post by :- | 218 Views

ਪਿ੍ੰਸੀਪਲ, ਬੀਪੀਈਓ ਅਤੇ ਸੈਂਟਰ ਹੈੱਡ ਟੀਚਰ ਸਕੂਲਾਂ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਵਧੀਆ ਤੇ ਕਾਰਗਰ ਨਤੀਜੇ ਪਾ੍ਪਤ ਕਰਨ – ਸਿੱਖਿਆ ਸਕੱਤਰ
ਜਿਲ੍ਹਾ ਮੋਗਾ ਦੇ ਸਿੱਖਿਆ ਅਧਿਕਾਰੀਆਂ, ਪਿ੍ੰਸੀਪਲਾਂ, ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ ਅਤੇ ਹੈੱਡ ਟੀਚਰਾਂ ਨਾਲ ਗੁਣਾਤਮਕ ਅਤੇ ਗਿਣਾਤਮਕ ਪੱਖਾਂ ਸਬੰਧੀ ਮੀਟਿੰਗ ਕੀਤੀ
ਸਕੱਤਰ ਸਕੂਲ ਸਿੱਖਿਆ ਨੇ ਮਾਪੇ ਅਧਿਆਪਕ ਮਿਲਣੀ ਦੇ ਸਫਲ ਅਾਯੋਜਨ ਲਈ ਸਕੂਲ ਮੁਖੀਆਂ ਤੇ ਅਧਿਆਪਕਾਂ ਦੀ ਸਰਾਹਨਾ ਕੀਤੀ

ਮੋਗਾ 13 ਦਸੰਬਰ (ਕੁਲਜੀਤ ਸਿੰਘ ) ਸਰਕਾਰੀ ਸਕੂਲਾਂ ਵਿੱਚ ਸਾਲਾਨਾ ਇਮਤਿਹਾਨਾਂ ਵਿੱਚ ਮਿਸ਼ਨ ਸ਼ਤ-ਪ੍ਤੀਸ਼ਤ ਨੂੰ ਸਫਲਤਾਪੂਰਵਕ ਪਾ੍ਪਤ ਕਰਨ ਲਈ ਅਧਿਆਪਕ ਤਨਦੇਹੀ ਨਾਲ ਵਾਧੂ ਕਲਾਸਾਂ ਲਗਾ ਕੇ ਮਿਸਾਲ ਕਾਇਮ ਕਰ ਰਹੇ ਹਨ| ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦਾ ਮੁਲੰਕਣ ਸਹੀ ਢੰਗ ਨਾਲ ਕਰਕੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਸਮੇਂ ਤੇ ਮਾਪੇ ਅਧਿਆਪਕ ਮਿਲਣੀ ਵਿੱਚ ਜਾਣਕਾਰੀ ਦੇ ਕੇ ਮੌਜੂਦਾ ਸ਼ੈਸ਼ਨ ਦੇ ਬਾਕੀ ਰਹਿੰਦੇ ਤਿੰਨ ਮਹੀਨਿਆਂ ਵਿੱਚ ਵਧੀਆ ਤਿਅਾਰੀ ਕਰਨ ਲਈ ੳੁਤਸ਼ਾਹਿਤ ਕਰ ਰਹੇ ਹਨ| ਇਸਦਾ ਸਿੱਧਾ ਅਸਰ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਵਿੱਚ ਸਹਾਈ ਹੋਣ ਜਾ ਰਿਹਾ ਹੈ| ਪਰ ਇਸ ਲਈ ਸਿੱਖਿਆ ਅਧਿਕਾਰੀਅਾਂ ਨੂੰ ਸਕੂਲੀ ਪੱਧਰ ਦਾ ਵਿਸ਼ਲੇਸ਼ਣ ਕਰਨਾ ਪਵੇਗਾ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਜਿਲ੍ਹਾ ਮੋਗਾ ਦੇ ਨਾਲ ਅਾਈ.ਅੈੱਸ.ਅੈੱਫ. ਕਾਲਜ ਅਾਫ ਫਾਰਮੇਸੀ ਮੋਗਾ ਵਿਖੇ ਸਿੱਖਿਆ ਅਧਿਕਾਰੀਆਂ, ਪਿ੍ੰਸੀਪਲਾਂ, ਮੁੱਖ ਅਧਿਆਪਕਾਂ, ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਵਿੱਚ ਕੀਤਾ| ਇਸ ਮੀਟਿੰਗ ਵਿੱਚ ਜਸਪਾਲ ਸਿੰਘ ਅਲਖ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅਤੇ ਨੇਕ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨੇ ਵੀ ਸੰਬੋਧਨ ਕੀਤਾ|
ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਅਧਿਆਪਕਾਂ ਨੂੰ ੳੁਤਸ਼ਾਹਿਤ ਕਰਦਿਆਂ 13 ਦਸੰਬਰ ਨੂੰ ਸਕੂਲਾਂ ਵਿੱਚ ਸਫ਼ਲਤਾਪੂਰਵਕ ਅਾਯੋਜਿਤ ਹੋਈ ਮਾਪੇ ਅਧਿਆਪਕ ਮਿਲਣੀ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ| ੳੁਹਨਾਂ ਨਵ ਨਿਯੁਕਤ ਬੀਪੀਈਓ ਅਤੇ ਸੈਂਟਰ ਹੈੱਡ ਟੀਚਰਾਂ ਨੂੰ ਸਿੱਖਿਅਾ ਦੇ ਸੁਧਾਰ ਲਈ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦੀ ਪਾ੍ਪਤੀ ਦਾ ਵਿਸ਼ਲੇਸ਼ਣ ਕਰਕੇ ਹੋਰ ਸੁਧਾਰ ਲਿਆਉਣ ਲਈ ਕਿਹਾ| ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਕੀਤੇ ਜਾਣ ਵਾਲੇ ੳੁਪਰਾਲਿਅਾਂ ਨੂੰ ਹੋਰ ਤੇਜ਼ ਕਰਨ ਲਈ ਕਿਹਾ| ੳੁਹਨਾਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਨਾੳੁਣ ਲਈ ਸਕੂਲ ਮੁਖੀਆਂ, ਅਧਿਆਪਕਾਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਇੱਕ ਟੀਮ ਵੱਜੋਂ ਕੰਮ ਕਰਨ ਲਈ ੳੁਤਸ਼ਾਹਿਤ ਕੀਤਾ|
ੳੁਹਨਾਂ ਸਮੂਹ ਸਕੂਲਾਂ ਮੁਖੀਅਾਂ ਨੂੰ ਮਿਡਲ ਸਕੂਲਾਂ ਦੀ ਮਾਨਿਟਰਿੰਗ, ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਬੋਰਡ ਵੱਲੋਂ ਲਏ ਜਾਣ ਵਾਲੇ ਇਮਤਿਹਾਨਾਂ ਵਿੱਚ ਮਿਸ਼ਨ-ਸ਼ਤ-ਪ੍ਤੀਸ਼ਤ ਲਈ ਸਕੂਲ ਮੁਖੀਆਂ ਦੀ ਯੋਜਨਾਬੰਦੀ, ਈ-ਕੰਟੈਂਟ ਦੀ ਵਰਤੋਂ, ਸਮਾਰਟ ਸਕੂਲ ਬਨਾੳੁਣ ਲਈ ੳੁਪਰਾਲਿਅਾਂ ਨੂੰ ਸੁਹਿਰਦਤਾ ਨਾਲ ਨੇਪਰੇ ਚਾੜ੍ਹਨ ਲਈ ਕਾਰਜ ਕਰਨਾ, ਪੰਜਾਬ ਡੀਫੇਸਮੈਂਟ ਪਾ੍ਪਰਟੀ ਅੈਕਟ ਤਹਿਤ ਸਰਕਾਰੀ ਸਕੂਲਾਂ ਦੀ ਬਾਹਰੀ ਦੀਵਾਰਾਂ ਤੇ ਨਿਜੀ ਫਰਮਾਂ ਦੀ ਇਸ਼ਤਿਹਾਰਬਾਜ਼ੀ ਰੋਕਣਾ, ਅਾਦਿ ਮੁੱਦਿਆਂ ‘ਤੇ ਵਿਚਾਰ ਕੀਤੀ|
ਇਸ ਮੌਕੇ ੳੁਹਨਾਂ ਜਿਲ੍ਹਾ ਮੋਗਾ ਦੇ ਵਿੱਚ ਸਿੱਧੀ ਭਰਤੀ ਰਾਹੀਂ ਨਵ ਨਿਯੁਕਤ ਪਿ੍ੰਸੀਪਲਾਂ, ਬੀਪੀਈਓ, ਸੈਂਟਰ ਹੈੱਡ ਟੀਚਰਾਂ ਅਤੇ ਹੈੱਡ ਟੀਚਰਾਂ ਨੂੰ ਸਕੂਲਾਂ ਵਿੱਚ ਮਿਲਣ ਵਾਲੀਅਾਂ ਚੁਣੌਤੀਆਂ ਨੂੰ ਹੱਲ ਕਰਨ ਲਈ ਤਿਆਰ ਹੋ ਕੇ ਸਖਤ ਮਿਹਨਤ ਕਰਨ ਲਈ ਪੇ੍ਰਿਤ ਕੀਤਾ|
ਮੀਟਿੰਗ ਵਿੱਚ ਪਹੁੰਚਣ ਤੋਂ ਪਹਿਲਾਂ ਸੁਵੱਖਤੇ ਮੁੱਖ ਦਫ਼ਤਰ ਤੋਂ ਚਲ ਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਪਹਿਲਾਂ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪਾ੍ਇਮਰੀ ਸਕੂਲ ਮਿਸ਼ਰੀ ਵਾਲਾ ਜਿਲ੍ਹਾ ਫਿਰੋਜ਼ਪੁਰ, ਸਸਸਸ ਮਾਨਾ ਸਿੰਘ ਵਾਲਾ (ਫਿਰੋਜ਼ਪੁਰ), ਸਰਕਾਰੀ ਮਿਡਲ ਸਕੂਲ ਕਾਦਰਵਾਲਾ (ਮੋਗਾ), ਸਰਕਾਰੀ ਹਾਈ ਸਕੂਲ ਮੰਦਰ (ਮੋਗਾ), ਸਸਸਸ ਲੰਡੇ (ਮੋਗਾ) ਵਿਖੇ ਸਮਾਰਟ ਸਕੂਲ, ਮਿਸ਼ਨ ਸ਼ਤ-ਪ੍ਤੀਸ਼ਤ ਅਤੇ ਮਾਪੇ ਅਧਿਆਪਕ ਮਿਲਣੀ ਦਾ ਜਾਇਜ਼ਾ ਲਿਆ|
ਇਸ ਮੀਟਿੰਗ ਵਿੱਚ ਸੁਖਚੈਨ ਸਿੰਘ ਹੀਰਾ ਪਿ੍ੰਸੀਪਲ ਡਾਇਟ ਮੋਗਾ, ਮਨਮੀਤ ਸਿੰਘ ਜਿਲ੍ਹਾ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਅਵਤਾਰ ਸਿੰਘ ਕਰੀਰ ਜਿਲ੍ਹਾ ਮੈਂਟਰ ਸਮਾਰਟ ਸਕੂਲ, ਮਨਜੀਤ ਸਿੰਘ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ, ਹਰਸ਼ ਗੋਇਲ ਸੋਸ਼ਲ ਮੀਡੀਆ ਕੋਅਾਰਡੀਨੇਟਰ, ਤਜਿੰਦਰ ਸਿੰਘ ਪਿ੍ੰਟ ਮੀਡੀਆ ਕੋਆਰਡੀਨੇਟਰ, ਸਮੂਹ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰ, ਸਕੂਲਾਂ ਦੇ ਪਿ੍ੰਸੀਪਲ, ਮੁੱਖ ਅਧਿਆਪਕ ਅਤੇ ਮਿਡਲ ਸਕੂਲਾਂ ਦੇ ਇੰਚਾਰਜ਼ ਹਾਜਰ ਸਨ|

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।