ਪਿੰਡ ਫੱਤੂਵਾਲ ਵਿੱਚ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਹੋਈ ਮੀਟਿੰਗ ।
December 10th, 2019 | Post by :- | 136 Views

ਪਿੰਡ ਫੱਤੂਵਾਲ ‘ਚ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਮੀਟਿੰਗ ਹੋਈ
ਰਈਆ, 10, ਦਸੰਬਰ ( ਕੁਲਜੀਤ ਸਿੰਘ) ਅੱਜ ਪਿੰਡ ਫੱਤੂਵਾਲ ਵਿਖੇ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ. ਦੀ ਇੱਕ ਜ਼ਰੂਰੀ ਮੀਟਿੱਗ ਰਿਟਾ. ਤਹਿਸੀਲਦਾਰ ਸ੍ਰ ਜਸਵੰਤ ਸਿੰਘ ਗਿੱਲ ਦੀ ਪ੍ਰਧਾਨਗੀਂ ਹੇਠ ਹੋਈ। ਮੀਟਿੰਗ ‘ਚ ਹਾਜਰ ਹੋਏ ਸਾਥੀਆਂ ਨੂੰ ਸੱਬੋਧਨ ਕਰਦੇ ਹੋਏ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਸੂਬੇ ਦੇ ਹਰ ਬਲਾਕ ਵਿੱਚ ਸੰਸਥਾ ਦੀਆਂ ਕਮੇਟੀਆਂ ਬਣਾ ਕੇ ਲੋਕਾਂ ਨੂੰ ਨਿਰੋਏ ਸਮਾਜ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨਾਂ ਨੇ ਸੂਬੇ ਨੂੰ ਲਾਲ ਲਕੀਰ ਤੋਂ ਮੁਕਤ ਕਰਾਉਂਣ ਲਈ ਲੋਕਾਂ ਨੂੰ ਇੱਕ ਮੰਚ ਤੇ ਇਕੱਤਰ ਹੋਣ ਲਈ ਕਿਹਾ।
ਮੀਟਿੰਗ ‘ਚ ਹਰਭਜਨ ਸਿੰਘ ਸਹੋਤਾ ਨੇ ਰੂੜੀਵਾਦੀ ਪ੍ਰੰਪਰਾ ਅਤੇ ਬੇਲੋੜੀਆਂ ਰਸਮਾਂ ਦੇ ਖਾਤਮੇਂ ਲਈ ਸੰਸਥਾ ਨੂੰ ਪਹਿਲ ਕਦਮੀਂ ਕਰਨ ਲਈ ਅਪੀਲ ਕੀਤੀ। ਸਮਾਜਿਕ ਕੁਰੀਤੀਆਂ ਖਿਲਾਫ ਲੋਕ ਲਾਮਬੰਦ ਕਰਨ ਦਾ ਹੋਕਾ ਦਿੰਦੇ ਹੋਏ ਸਹੋਤਾ ਵਲੋਂ ਦਿੱਤੇ ਸੁਝਾਅ ਦੀ ਪ੍ਰੋੜਤਾ ਕੀਤੀ। ਇਸ ਮੀਟਿੰਗ ਨੂੰ ਸੰਸਥਾ ਦੇ ਜਨਰਲ ਸਕੱਤਰ ਮੰਗਾ ਸਿੰਘ ਮਾਹਲਾ, ਜਗੀਰ ਸਿੰਘ ਸਰਜਾ,ਜੋਰਾ ਸਿੰਘ,ਸੂਬੇਦਾਰ ਕਰਤਾਰ ਸਿੰਘ,ਅਮਰਜੀਤ ਸਿੰਘ,ਦਲਜੀਤ ਸਿੰਘ,ਜੋਗਿੰਦਰ ਸਿੰਘ ਖਿਲਚੀਆਂ,ਸੁਨੀਲ ਕਪੂਰ ਅਤੇ ਸੰਪੂਰਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਰਿਆਂ ਨੇ ਸੰਸਥਾ ਵਲੋਂ ਸ਼ੁਰੂ ਕੀਤੇ ਮਿਸ਼ਨ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਫੋਟੋ ਕੈਪਸ਼ਨ – ਪਿੰਡ ਫੱਤੂਵਾਲ ਵਿਖੇ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਤੇ ਮੈਂਬਰ ਮੀਟਿੰਗ ਕਰਦੇ ਹੋਏ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।