ਪਿੰਡ ਛੱਜਲਵੱਡੀ ਵਿੱਖੇ ਪੰਜਾਬ ਐਂਡ ਸਿੰਧ ਬੈਂਕ ਵਿੱਚ 7 ਲੱਖ 83 ਹਜ਼ਾਰ ਰੁਪਏ ਦਾ ਡਾਕਾ ।
December 7th, 2019 | Post by :- | 232 Views
ਦਿਨ ਦਿਹਾੜੇ ਪੰਜਾਬ ਐਂਡ ਸਿੰਧ ਬੈਂਕ ਵਿਚ ਡਾਕਾ 7 ਲੱਖ 83 ਹਜ਼ਾਰ ਦੀ ਚੋਰੀ                                                         ਜੰਡਿਆਲਾ ਗੁਰੂ 7 ਦਸੰਬਰ (ਕੁਲਜੀਤ ਸਿੰਘ)ਚੋਰਾਂ ਦੇ ਹੌਂਸਲੇ ਬੁਲੰਦ ਦਿਨ ਦਿਹਾੜੇ ਪੈ ਰਹੇ ਨੇ ਡਾਕੇ  ਲਗਾਤਾਰ ਵੱਧ  ਰਹੀਆਂ ਹਨ ਚੋਰੀ ਦੀਆਂ ਵਾਰਦਾਤਾਂ! ਪੁਲਿਸ ਚੌਂਕੀ ਟਾਂਗਰਾ ਤੋਂ ਥੋੜ੍ਹੀ ਦੂਰ ਤੇ ਅੱਜ ਦਿਨ ਦਿਹਾੜੇ  ਪੰਜਾਬ ਐਂਡ ਸਿੰਧ ਬੈਂਕ ਪਿੰਡ ਛਜਲਵੱਡੀ ਨਜ਼ਦੀਕ ਟਾਂਗਰਾ ਜੀ,ਟੀ,ਰੋਡ ਥਾਣਾ ਖਲਚੀਆਂ ਵਿਖੇ ਦੁਪਹਿਰ 1 ਵਜੇ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ!ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਬੈਂਕ ਮੈਨੇਜਰ ਰਾਮ ਨਰੈਣ ਨੇ ਦੱਸਿਆ ਕਿ ਦੁਪਹਿਰ ਇੱਕ ਵਜੇ ਦੇ ਕਰੀਬ ਇੱਕ ਗੱਡੀ ਵਿੱਚ 6 ਲੁਟੇਰੇ ਆਏ ਜਿਨ੍ਹਾਂ ਦੇ ਹੱਥ ਵਿੱਚ ਰਿਵਾਲਵਰ ਸਨ ਤੇ ਆਉਂਦਿਆਂ ਹੀ ਸਿਕਓਰਟੀ ਗਾਰਡ ਨੂੰ ਬੰਧਕ ਬਣਾ ਲਿਆ !ਅਤੇ ਰਿਵਾਲਵਰ ਦੀ ਨੋਕ ਦੇ ਉੱਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਰੀਬ 7 ਲੱਖ 83  ਹਜ਼ਾਰ ਦੇ ਕਰੀਬ ਕੈਸ਼  ਲੁੱਟ ਕੇ ਲੈ ਗਏ ਆਰ,ਪੀ,ਐੱਸ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਰੀਬ 7 ਲੱਖ 83  ਹਜ਼ਾਰ ਰੁਪਏ ਲੁਟੇਰੇ ਲੁੱਟ ਕੇ ਲੈ ਗਏ ਹਨ ਫਿਰ ਵੀ ਬਾਕੀ ਰਿਕਾਰਡ ਚੈੱਕ ਕਰਨ ਤੇ ਪਤਾ ਚੱਲੇਗਾ !ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀ ਵਾਰਦਾਤ ਵਾਲੀ ਜਗ੍ਹਾ ਉੱਪਰ ਪਹੁੰਚ ਗਏ!ਜਿਸ ਤੇ ਪਰਮਜੀਤ ਸਿੰਘ ਐਸ ਐੱਚ ਓ ਖਿਲਚੀਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਹੈ ਕਿ ਜਾਂਚ ਚੱਲ ਰਹੀ ਹੈ ਜਲਦ ਹੀ  ਵਾਰਦਾਤ ਦੇਣ ਵਾਲੇ ਮੁਜ਼ਰਮ ਕਾਬੂ ਕੀਤੇ ਜਾਣਗੇ!

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।