ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਰਾਮਗੜ੍ਹੀਆ ਸਭਾ ਰਾਜਪੁਰਾ ਵੱਲੋਂ ਲੋੜਵੰਦਾਂ ਨੂੰ ਮੰਜੇ ,ਕੰਬਲ ਅਤੇ ਬਿਸਤਰ ਵੰਡੇ ।
December 7th, 2019 | Post by :- | 396 Views

ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਰਾਮਗੜ੍ਹੀਆ ਸਭਾ ਰਾਜਪੁਰਾ ਵੱਲੋਂ ਲੋੜਵੰਦਾਂ ਨੂੰ ਮੰਜੇ, ਕੰਬਲ ਅਤੇ ਰਜਾਈਆਂ ਵੰਡੀਅਾਂ
ਰਾਜਪੁਰਾ 7 ਦਸੰਬਰ ( ਕੁਲਜੀਤ ਮਗੜ੍ਹੀਆ ਸਭਾ ਰਾਜਪੁਰਾ ਵੱਲੋਂ ਪ੍ਧਾਨ ਸਭਾ ਹਰਦੇਵ ਸਿੰਘ ਕੰਡੇਵਾਲਾ ਦੀ ਅਗਵਾਈ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੋੜਵੰਦਾਂ ਨੂੰ ਰਜਾਈਆਂ, ਕੰਬਲ ਅਤੇ ਗਰਮ ਕੱਪੜਿਆਂ ਦੀ ਵੰਡ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਕੰਪਲੈਕਸ ਰਾਜਪੁਰਾ ਵਿਖੇ ਕੀਤੀ ਗਈ|
ਰਾਮਗੜ੍ਹੀਆ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਕੰਡੇਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸੰਬਰ-ਜਨਵਰੀ ਮਹੀਨੇ ਵਿੱਚ ਪੈਣ ਵਾਲੀ ਕੜਾਕੇ ਦੀ ਠੰਢ ਨੂੰ ਮੱਦੇ ਨਜ਼ਰ ਰੱਖਦਿਅਾਂ ਸਭਾ ਵੱਲੋਂ ਹਰ ਸਾਲ ਲੋੜਵੰਦਾਂ ਨੂੰ ਕੰਬਲ, ਰਜਾਈਆਂ ਅਤੇ ਗਰਮ ਕੱਪੜੇ ਵੰਡੇ ਜਾਂਦੇ ਹਨ| ਇਸ ਵਾਰ ਵੀ 110 ਦੇ ਕਰੀਬ ਮੰਜੇ, ਰਜਾਈਆਂ ਅਤੇ ਕੰਬਲ ਵੰਡਣ ਦੇ ਨਾਲ ਨਾਲ ਗਰਮ ਪਹਿਨਣ ਵਾਲੇ ਕੱਪੜੇ ਰਾਮਗੜ੍ਹੀਆ ਸਭਾ ਦੇ ਮੈਂਬਰਾਂ ਰਾਹੀਂ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਕੇ ਦਿੱਤੇ ਗਏ ਹਨ| ੳੁਹਨਾਂ ਕਿਹਾ ਕਿ ਰਾਮਗੜ੍ਹੀਆ ਸਭਾ ਵੱਲੋਂ ਇਹ ਪੋ੍ਗਰਾਮ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਹੁੰਦਾ ਹੈ|
ਇਸ ਮੌਕੇ ਬਲਬੀਰ ਸਿੰਘ ਖਾਲਸਾ, ਅਮਰਜੀਤ ਸਿੰਘ ਲਿੰਕਨ, ਹਰਭਜਨ ਸਿੰਘ, ਮਾਨ ਸਿੰਘ ਸੱਗੂ, ਨਾਨਕ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ ਮਠਾੜੂ, ਜੋਗਿੰਦਰ ਸਿੰਘ ਮਠਾੜੂ, ਮੁਖਤਿਆਰ ਸਿੰਘ ਭੁੱਲਰ, ਰਾਜਿੰਦਰ ਸਿੰਘ ਚਾਨੀ, ਹਿੰਮਤ ਸਿੰਘ, ਰਘੁਬੀਰ ਸਿੰਘ, ਬਿਕਰਮ ਸਿੰਘ ਬਾਠ, ਨਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਾਮਗੜ੍ਹੀਆ ਸਭਾ ਦੇ ਹੋਰ ਮੈਂਬਰ ਵੀ ਹਾਜ਼ਰ ਰਹੇ|

ਫੋਟੋ : ਲੋੜਵੰਦ ਪਰਿਵਾਰਾਂ ਨੂੰ ਗਰਮ ਬਿਸਤਰੇ ਅਤੇ ਕੰਬਲ ਵੰਡਣ ਸਮੇ ਹਰਦੇਵ ਸਿੰਘ ਕੰਡੇਵਾਲਾ ਅਤੇ ਰਾਮਗੜ੍ਹੀਆ ਸਭਾ ਦੇ ਹੋਰ ਮੈਂਬਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review