ਸਾਰੇ ਸਿੱਖ ਸਿਆਸੀ ਕੈਦੀ ਰਿਹਾਅ ਕੀਤੇ ਜਾਣ :ਦਮਦਮੀ ਟਕਸਾਲ ।
December 4th, 2019 | Post by :- | 88 Views
ਪ੍ਰਧਾਨ ਮੰਤਰੀ ਮੋਦੀ ਨਿੱਜੀ ਦਖ਼ਲ ਦੇ ਕੇ ਭਾਈ ਰਾਜੋਆਣਾ ਦੀ ਸਜਾ ਤਬਦੀਲੀ ਦੇ ਵਰਤਾਰੇ ਨਾਲ ਸੰਬੰਧਿਤ ਦਫਤਰੀ ਪ੍ਰਕ੍ਰਿਆ ਤੁਰੰਤ ਪੂਰਾ ਕਰਾਵੇ : ਬਾਬਾ ਹਰਨਾਮ ਸਿੰਘ ਖ਼ਾਲਸਾ ।
ਸਾਰੇ ਸਿਖ ਸਿਆਸੀ ਕੈਦੀ ਰਿਹਾਅ ਕੀਤੇ ਜਾਣ। ਸਮੁੱਚੀ ਪੰਥ ਨੂੰ ਇਕ ਜੁੱਟ ਹੋਣ ਦੀ ਵੀ ਕੀਤੀ ਅਪੀਲ।
ਮਹਿਤਾ/ ਅੰਮ੍ਰਿਤਸਰ 4 ਦਸੰਬਰ (  ਕੁਲਜੀਤ ਸਿੰਘ  ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸਿਆਸੀ ਕੈਦੀਆਂ ਨੂੰ ਰਾਹਤ ਦੇਣ ਪ੍ਰਤੀ ਕੀਤੇ ਗਏ ਐਲਾਨ ‘ਤੇ ਜਲਦੀ ਅਮਲ ਕਰਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਤਬਦੀਲੀ ਦੇ ਵਰਤਾਰੇ ਨਾਲ ਸੰਬੰਧਿਤ ਦਫਤਰਿ ਪ੍ਰਕ੍ਰਿਆ ਤੁਰੰਤ ਪੂਰਾ ਕਰਨ ‘ਚ ਨਿੱਜੀ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਦਮਦਮੀ ਟਕਸਾਲ ਮੁਖੀ ਭਾਈ ਰਾਜੋਆਣਾ ਨੂੰ ਕੋਈ ਮੁਆਫ਼ੀ ਨਾ ਦੇਣ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਵੱਲੋਂ ਆਏ ਬਿਆਨ ‘ਤੇ ਟਿੱਪਣੀ ਕਰ ਰਹੇ ਸਨ। ਪ੍ਰੋ:  ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ਵਿਚ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਕੇਂਦਰ ਵੱਲੋਂ ਜਿੱਥੇ 9 ਸਿੱਖ ਕੈਦੀਆਂ ਨੂੰ ਰਾਹਤ ਦੇਣ ਫ਼ੈਸਲਾ ਕੀਤਾ ਹੈ ਉੱਥੇ ਬਾਕੀ ਰਹਿੰਦੇ ਸਿਖ ਕੈਦੀਆਂ ਵੀ ਰਿਹਾਅ ਕਰਨ ਦਾ ਫ਼ੈਸਲਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਿਖ ਕੌਮ ਨੇ ਤਸੱਲੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਸੀ ਅਤੇ ਸਮਝ ਦੀ ਸੀ ਕਿ ਪ੍ਰਕਾਸ਼ ਪੁਰਬ ਮੌਕੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕੀਤੀ ਜਾ ਚੁੱਕੀ ਹੈ। ਪਰ ਅਜ ਦੇ ਕੇਂਦਰੀ ਗ੍ਰਹਿ ਮੰਤਰੀ ਦੇ ਬਿਆਨ ਨੇ ਸਿੱਖ ਕੌਮ ਨੂੰ ਨਿਰਾਸ਼ ਕਰਦਿਆਂ ਵੱਡਾ ਝਟਕਾ ਦਿੱਤਾ ਹੈ।ਉਨ੍ਹਾਂ ਸਿਖ ਆਗੂਆਂ ਅਤੇ ਜਥੇਬੰਦੀਆਂ ਨੂੰ ਜਲਦਬਾਜ਼ੀ ‘ਚ ਕੋਈ ਬਿਆਨ ਨਾ ਦੇਣ ਲਈ ਕਿਹਾ ਉੱਥੇ ਹੀ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੰਨ ਭੰਡਾਰ ਨੂੰ ਸਵੈ ਨਿਰਭਰ ਕਰਨ ਵਾਲੀ ਕੌਮ ਸਿਖ ਕੌਮ ਦੇ ਮਸਲਿਆਂ ਪ੍ਰਤੀ ਕੇਂਦਰ ਦਾ ਅਵੇਸਲਾਪਣ ਸਿਖਾਂ ਨੂੰ ਬੇਚੈਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਖ ਮਾਮਲਿਆਂ ਨੂੰ ਅਖੋਪਰੋਖੇ ਕਰਨਾ ਦੇਸ਼ ਦੇ ਹਿਤ ਵਿਚ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਿਖ ਕੌਮ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਸਦਕਾ ਵਿਸ਼ੇਸ਼ ਅਧਿਕਾਰ ਅਤੇ ਰਾਹਤ ਦੀ ਹੱਕਦਾਰ ਹੈ।ਉਨ੍ਹਾਂ ਭਾਜਪਾ ਸਰਕਾਰ ਨੂੰ ਕਿਹਾ ਕਿ ਉਸ ਕੋਲ ਕਾਂਗਰਸ ਵੱਲੋਂ ਸਿਖਾਂ ਨਾਲ ਕੀਤੀ ਗਈ ਬੇਇਨਸਾਫ਼ੀ ਨੂੰ ਸਾਫ਼ ਕਰਨ ਦਾ ਸੁਨਹਿਰੀ ਮੌਕਾ ਹੈ। ਜਿਸ ਨੂੰ ਗਵਾਉਣਾ ਨਹੀਂ ਚਾਹੀਦਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਭਾਈ ਰਾਜੋਆਣਾ ਜਿਸ ਨੇ ਬਿਨਾਂ ਪੈਰੋਲ ਤੋਂ 23 ਤੋਂ ਵੱਧ ਸਾਲ ਜੇਲ੍ਹ ਕੱਟ ਚੁੱਕਾ ਹੈ, ਮੁਆਫ਼ੀ ਦਾ ਹੱਕਦਾਰ ਹੈ ਅਤੇ ਆਪਣੇ ਕੀਤੇ ਵਾਅਦੇ ਨੂੰ ਤੁਰੰਤ ਪੂਰਾ ਕਰਨ ਲਈ ਦਫਤਰਿ ਪ੍ਰਕ੍ਰਿਆ ਤੇਜ ਕਰਨ ਲਈ ਹਦਾਇਤ ਦੇਣ ਲਈ ਕਿਹਾ। ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸਿਖ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰਦਿਆਂ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਸਮੁੱਚੀ ਪੰਥ ਨੂੰ ਕੇਂਦਰ ‘ਤੇ ਦਬਾਅ ਬਣਾਉਣ ਲਈ ਇਕ ਜੁੱਟ ਹੋਣ ਦੀ ਵੀ ਅਪੀਲ ਕੀਤੀ ਹੈ। ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।