ਅਕਾਲੀ ਆਗੂ ਜਸਬੀਰ ਸਿੰਘ ਕੋਟ ਨੂੰ ਸਦਮਾ
ਪਤਨੀ ਦਾ ਦਿਹਾਂਤ
ਚਵਿੰਡਾ ਦੇਵੀ,3 ਅਪ੍ਰੈਲ (ਕੁਲਜੀਤ ਸਿੰਘ)-ਮਜੀਠਾ ਹਲਕੇ ਦੇ ਸੀਨੀਅਰ ਅਕਾਲੀ ਆਗੂ ਜਸਬੀਰ ਸਿੰਘ ਕੋਟ ਹਿਰਦੇਰਾਮ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਦਾ ਸੰਖੇਪ ਬਿਮਾਰੀ ਨਾਲ ਦਿਹਾਂਤ ਹੋ ਗਿਆ। ਸਵਰਗੀ ਪਰਮਜੀਤ ਕੌਰ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਇਸ ਦੁੱਖ ਦੀ ਘੜੀ ਵਿੱਚ ਜਸਬੀਰ ਸਿੰਘ ਕੋਟ ਨਾਲ ਵੱਖ ਵੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਸਵਰਗੀ ਪਰਮਜੀਤ ਕੌਰ ਦੀ ਅੰਤਿਮ ਅਰਦਾਸ 9 ਅਪ੍ਰੈਲ ਦਿਨ ਬੁੱਧਵਾਰ ਉਨ੍ਹਾਂ ਦੇ ਪਿੰਡ ਕੋਟ ਹਿਰਦੇ ਰਾਮ ਵਿਖੇ ਬਾਅਦ ਦੁਪਹਿਰ ਹੋਵੇਗੀ। ਇਹ ਜਾਣਕਾਰੀ ਜਸਬੀਰ ਸਿੰਘ ਕੋਟ ਨੇ ਦਿੱਤੀ।
ਫੋਟੋ ਕੈਪਸਨ-ਸਵਰਗੀ ਪਰਮਜੀਤ ਕੌਰ ਦੀ ਪੁਰਾਣੀ ਤਸਵੀਰ।