ਸਿੱਖਿਆ ਵਿਭਾਗ ਵੱਲੋਂ ਨਿਸ਼ਠਾ ਪ੍ਰੋਗਰਾਮ ਦੇ ਤਹਿਤ ਦੋ ਗੇੜਾਂ ਵਿੱਚ 502ਅਧਿਆਪਕਾਂ ਅਤੇ ਸਕੂਲ ਮੁੱਖੀਆਂ ਨੂੰ ਟ੍ਰੇਨਿੰਗ ਦਿੱਤੀ ਗਈ ।
November 29th, 2019 | Post by :- | 141 Views

ਸਿੱਖਿਆ ਵਿਭਾਗ ਵੱਲੋਂ ‘ਨਿਸ਼ਠਾ’ ਪ੍ਰੋਗਰਾਮ ਤਹਿਤ ਦੋ ਗੇੜਾਂ ਵਿੱਚ 502 ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਸਿਖਲਾਈ ਦਿੱਤੀ ਗਈ

ਪ੍ਰਭਾਵਸ਼ਾਲੀ ਸਿੱਖਣ ਪਰਿਣਾਮਾਂ ਲਈ ਸਿੱਖਣ-ਸਿਖਾਉਣ ਤਕਨੀਕਾਂ ਦੀ ਸਿਖਲਾਈ ਦਿੱਤੀ

ਅੈੱਸ.ਏ.ਐੱਸ ਨਗਰ 29 ਨਵੰਬਰ (ਕੁਲਜੀਤ ਸਿੰਘ ) ਸਿੱਖਿਆ ਵਿਭਾਗ ਵੱਲੋਂ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਨੈਸ਼ਨਲ ਇੰਸਟੀਚਿਊਟ ਫਾਰ ਸਕੂਲ ਹੈਲਥ ਅੈਂਡ ਟੀਚਰ ਹੋਲਿਸਟਿਕ ਅਡਵਾਂਸਮੈਂਟ ‘ਨਿਸ਼ਠਾ’ ਦੇ ਸਹਿਯੋਗ ਵੱਲੋਂ ਦਿੱਤੀ ਜਾ ਰਹੀ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਦੂਜਾ ਗੇੜ ਸਮਾਪਤ ਹੋ ਗਿਆ ਹੈ।
ਨਿਰਮਲ ਕੌਰ ਸਟੇਟ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਗਣਿਤ ਨੇ ਦੱਸਿਆ ਕਿ ਦੋ ਗੇੜਾਂ ਵਿੱਚ ਚੱਲੀ ਸਿਖਲਾਈ ਵਰਕਸ਼ਾਪ ਵਿੱਚ ਜ਼ਿਲ੍ਹਾ ਅਤੇ ਸਟੇਟ ਪੱਧਰ ‘ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਵਿੱਚ ਰਿਸੋਰਸ ਪਰਸਨ ਵਜੋਂ ਕੰਮ ਕਰਦੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਭਾਗ ਲਿਆ ਇਸ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਦੇ ਦੂਜੇ ਗੇੜ ਦਾ ਆਗਾਜ਼ ਇੰਦਰਜੀਤ ਸਿੰਘ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਪੰਜਾਬ ਅਤੇ ਪ੍ਰੋ. ਅਮਰੇਂਦਰ ਪ੍ਰਸਾਦ ਬੇਹਰਾ ਜੁਆਇੰਟ ਡਾਇਰੈਕਟਰ, ਸੀ.ਆਈ. ਈ.ਟੀ, ਐੱਨ.ਸੀ.ਈ.ਆਰ.ਟੀ, ਨਵੀਂ ਦਿੱਲੀ ਦੁਆਰਾ 25 ਨਵੰਬਰ ਨੂੰ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਵੱਖ-ਵੱਖ ਵਿਸ਼ਿਆਂ ਦੇ ਨਿਰਧਾਰਤ ਸਿੱਖਣ-ਪਰਿਣਾਮਾਂ ਨੂੰ ਹਾਸਿਲ ਕਰਨਾ ਅਤੇ ਉਨ੍ਹਾਂ ਨੂੰ ਆਉਣ ਵਾਲੇ ਵਧੀਆ ਭਵਿੱਖ ਲਈ ਤਿਆਰ ਕਰਨਾ ਹੈ। ‘ਨਿਸ਼ਠਾ’ ਤਹਿਤ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਦੇ ਦੋਵੇਂ ਗੇੜਾਂ ਵਿੱਚ ਕੁੱਲ 502 ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਭਾਗ ਲਿਆ।
ਨਿਸ਼ਠਾ ਟ੍ਰੇਨਿੰਗ ਦੀ ਚੇਅਰਪਰਸਨ ਸਰੋਜ ਯਾਦਵ ਵੱਲੋਂ ਇਸ ਸਿਖਲਾਈ ਵਰਕਸ਼ਾਪ ਦੇ ਮੁੱਖ ਉਦੇਸ਼ਾਂ ਅਤੇ ਗਤੀਵਿਧੀਆਂ ਅਧਾਰਿਤ ਲਰਨਿੰਗ ਆਊਟਕਮ, ਸੂਚਨਾ ਅਤੇ ਸੰਚਾਰ ਟੈਕਨਾਲੋਜੀ ਰਾਹੀਂ ਸਿੱਖਿਆ ਮਿਆਰ ਉੱਚਾ ਚੁੱਕਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਸਿਖਲਾਈ ਵਰਕਸ਼ਾਪ ਦੇ ਆਖਰੀ ਦਿਨ ਸਿਖਲਾਈ ਪ੍ਰਾਪਤ ਕਰ ਰਹੇ ਸਮੂਹ ਅਧਿਆਪਕਾਂ ਨੇ ਬਹੁਤ ਵਧੀਆ ਫੀਡ ਬੈਕ ਦਿੱਤੀ। ਇਸ ਮੌਕੇ ਡਾ.ਜਰਨੈਲ ਸਿੰਘ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ, ਪ੍ਰੋ.ਅਮਰਿੰਦਰ ਪ੍ਰਸਾਦ ਬਹਿਰਾ ਜੁਆਇੰਟ ਡਾਇਰੈਕਟਰ ਸੀ.ਆਈ. ਈ. ਟੀ. , ਪ੍ਰੋ. ਅਨੁਪਮ ਆਹੂਜਾ ਕੋ-ਚੇਅਰਪਰਸਨ ਐੱਨ ਸੀ ਈ ਆਰ ਟੀ, ਪ੍ਰੋ. ਰੰਜਨਾ ਅਰੋੜਾ,ਪ੍ਰੋ. ਪਵਨ ਸੁਧੀਰ, ਪ੍ਰੋ. ਗੌਰੀ ਸ਼੍ਰੀਵਾਸਤਵ, ਪ੍ਰੋ. ਏ. ਡੀ. ਤਿਵਾੜੀ, ਪ੍ਰੋ.ਕਵਿਤਾ ਸ਼ਰਮਾ, ਪ੍ਰੋ. ਆਰ. ਮੇਗਨਾਥਨ(ਕੋਆਰਡੀਨੇਟਰ), ਡਾ. ਮੈਮੁਰ ਅਲੀ, ਡਾ. ਪਤੰਜਲੀ ਸ਼ਰਮਾ, ਪ੍ਰੋ. ਅੰਜਨੀ ਕੌਲ, ਡਾ. ਸ਼੍ਰਧਾ ਧੀਵਾਲ, ਡਾ. ਜਤਿੰਦਰ ਕੁਮਾਰ ਪਾਟੀਦਾਰ(ਕੋਆਰਡੀਨੇਟਰ) ਆਦਿ ਰਿਸੋਰਸ ਪਰਸਨਜ਼ ਮੌਜੂਦ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।