ਵਿੱਦਿਆ ਦਾ ਦਾਨ ਸੱਭ ਤੋਂ ਵੱਡਾ ਦਾਨ :ਬਾਬਾ ਰਜਿੰਦਰ ਸਿੰਘ ।
November 25th, 2019 | Post by :- | 169 Views

 

ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਚੈਰੀਟੇਬਲ ਟਰੱਸਟ ਵੱਲੋ ਸਰਕਾਰੀ ਸਕੂਲਾਂ ਨੂੰ 51 ਵਾਟਰ ਕੂਲਰ , 10 ਸਮਾਰਟ ਐਲ ਈ ਡੀ ਤੇ 3 ਪ੍ਰੋਜੈਕਟਰ ਵੰਡੇ ਗਏ

ਗਿਆਨ ਦਾ ਜੀਵਨ ਵਿੱਚ ਅਹਿਮ ਸਥਾਨ : ਵਿਨੋਦ ਕੁਮਾਰ

ਵਿੱਦਿਆ ਦਾ ਦਾਨ ਸਭ ਤੋਂ ਵੱਡਾ ਦਾਨ : ਬਾਬਾ ਰਜਿੰਦਰ ਸਿੰਘ

ਡੇਰਾ ਬਾਬਾ ਨਾਨਕ ਕੁਲਜੀਤ ਸਿੰਘ

ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋ ਪੰਜਾਬ ਦੇ ਸਾਰੇ ਪ੍ਰਾਇਮਰੀ , ਮਿਡਲ , ਹਾਈ ਤੇ ਸੈਕੰਡਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਜਿੱਥੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਸਮਾਜਿਕ ਸੰਸਥਾਵਾਂ , ਦਾਨੀ ਸੱਜਣਾਂ ਤੇ ਪਰਵਾਸੀ ਭਾਰਤੀਆ ਵੱਲੋ ਆਪਣੇ ਇਲਾਕੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਦੇ ਹੋਏ ਸਮਾਰਟ ਬਣਾਉਣ ਲਈ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਅੱਜ ਸਥਾਨਕ ਸਰਕਾਰੀ ਸੀਨੀ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਵਿਖੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਚੈਰੀਟੇਬਲ ਟਰੱਸਟ ਵੱਲੋ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ , ਜਿਸ ਵਿੱਚ ਸਰਕਾਰੀ ਸਕੂਲਾਂ ਨੂੰ 51 ਵਾਟਰ ਕੂਲਰ 10 ਸਮਾਰਟ ਐਲ ਈ ਡੀ ਤੇ 3 ਪ੍ਰੋਜੈਕਟਰ ਭੇਟ ਕੀਤੇ ਗਏ। ਇਸ ਮੌਕੇ ਡੀ ਈ ਓ ਐਲੀ ਵਿਨੋਦ ਕੁਮਾਰ ਤੇ ਤਹਿਸੀਲਦਾਰ ਕੁਲਦੀਪ ਸਿੰਘ ਵੱਲੋ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਡੀ ਈ ਓ ਐਲੀ ਵਿਨੋਦ ਕੁਮਾਰ ਨੇ ਕਿਹਾ ਕਿ ਗਿਆਨ ਦਾ ਜੀਵਨ ਵਿੱਚ ਅਹਿਮ ਸਥਾਨ ਹੈ ਤੇ ਸਮਾਜਿਕ ਭਾਈਚਾਰੇ ਨੂੰ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਵਿੱਤੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਪਰਵਾਸੀ ਭਾਰਤੀ ਬਾਬਾ ਰਜਿੰਦਰ ਸਿੰਘ ਦਾ ਸਰਕਾਰੀ ਸਕੂਲਾਂ ਨੂੰ ਵਾਟਰ ਕੂਲਰ , ਐਲ ਈ ਡੀ ਤੇ ਪ੍ਰੋਜੈਕਟਰ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਿੱਖਿਆ ਵਿਭਾਗ ਵੱਲੋ ਸਰਕਾਰੀ ਸਕੂਲਾਂ ਵਿੱਚ ਅਧੁਨਿਕ ਢੰਗ ਨਾਲ ਪੜ੍ਹਾਉਣ ਲਈ ਈ ਕੰਨਟੈਂਟ ਵਿਕਸਤ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਕੁਲਦੀਪ ਸਿੰਘ ਵੱਲੋ ਬਾਬਾ ਰਜਿੰਦਰ ਬੇਦੀ ਦੀ ਸੰਸਥਾ ਵੱਲੋ ਕੀਤੇ ਜਾ ਰਹੇ ਕਾਰਜ ਦੀ ਪ੍ਰਸ਼ੰਸ਼ਾ ਕੀਤੀ ਗਈ। ਇਸ ਦੌਰਾਨ ਐਨ ਆਰ ਆਈ ਬਾਬਾ ਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਉਨ੍ਹਾਂ ਵੱਲੋ ਸਰਕਾਰੀ ਸਕੂਲ ਦੇ 51 ਬੱਚਿਆ ਨੂੰ ਸਲਾਨਾ 2000/- ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਤਾਂ ਜੋ ਬੱਚੇ ਦੀ ਪੜ੍ਹਾਈ ਵਿੱਚ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇ ਵਿੱਚ ਬੱਚਿਆ ਦਾ ਟੈਸਟ ਲਿਆ ਜਾਵੇਗਾ ਤੇ ਉਸ ਵਿੱਚ ਪਹਿਲੇ , ਦੂਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਬੱਚਿਆ ਨੂੰ ਅਡਾਪਟ ਕਰਕੇ ਉਨ੍ਹਾਂ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਚੁੱਕਿਆਂ ਜਾਵੇਗਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਥਾਨਕ ਸਰਕਾਰੀ ਸੀਨੀ ਸੈਕੰ ਸਮਾਰਟ ਸਕੂਲ ਲੜ੍ਹਕੀਆਂ ਵਿਖੇ ਆਡੋਟੋਰੀਅਮ ਬਣਾਇਆ ਜਾ ਰਿਹਾ ਹੈ ਜੋ ਕਿ ਆਧੁਨਿਕ ਲਾਈਟ ਐਡ ਸਾਊਡ ਤੇ ਅਰਾਮਦਾਇਕ ਕੁਰਸੀਆਂ ਨਾਲ ਲੈਸ ਪੂਰੀ ਤਰ੍ਹਾਂ ਏ.ਸੀ . ਹੋਵੇਗਾ ਜੋ ਕਿ ਇੱਕ ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਉਹ ਸਰਕਾਰੀ ਸਕੂਲ ਵਿੱਚ ਆਸ਼ਟਰੇਲੀਅਨ ਸਟਾਇਲ ਬਾਥਰੂਮ ਬਣਾ ਕੇ ਦੇਣਗੇ। ਉਨ੍ਹਾਂ ਭਵਿੱਖ ਵਿੱਚ ਹਰ ਤਰ੍ਹਾਂ ਦੀ ਮਦਦ ਦੀ ਵਚਨਬੱਧਤਾ ਪ੍ਰਗਟਾਈ। ਇਸ ਦੌਰਾਨ ਉਨ੍ਹਾਂ ਲੜ੍ਹਕੀਆਂ ਨੂੰ ਵਜ਼ੀਫ਼ੇ ਵੀ ਵੰਡੇ। ਇਸ ਮੌਕੇ ਸਰਪੰਚ ਸੁਰਜੀਤ ਕੁਮਾਰ ਵੱਲੋ ਸਕੂਲ ਲਈ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੀ ਜਨਮ ਵਰੇਗੰਢ ਮੌਕੇ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਸਨਮਾਨ ਸਮਾਰੋਹ ਵਿੱਚ ਐਨ ਆਰ ਆਈ ਰਜਿੰਦਰ ਸਿੰਘ ਬੇਦੀ ਦੇ ਦੇ ਬੇਟੇ ਰਮਿੰਦਰਜੋਤ ਸਿੰਘ ਬੇਦੀ ਨੂੰ ਕੀਤੇ ਸਮਾਜਿਕ ਕਾਰਜਾਂ ਲਈ ਸਨਮਾਨਿਤ ਕੀਤਾ ਸੀ। ਇਸ ਮੌਕੇ ਪ੍ਰਿਸੀਪਲ ਮੈਡਮ ਜੋਤੀ ਵੱਲੋ ਦਾਨੀ ਸੱਜਣਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਦੌਰਾਨ ਡੀ ਐਸ ਐਮ ਮਨਜੀਤ ਸਿੰਘ ਸੰਧੂ , ਪ੍ਰਿਸੀਪਲ ਰਮੇਸ਼ ਠਾਕੁਰ , ਪ੍ਰਿਸੀਪਲ ਬਿਕਰਮਜੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਭਾਸ਼ ਚੰਦਰ , ਹਰਭਜਨ ਸਿੰਘ ਪਾਹੜਾ , ਡਾ. ਬਲਵੰਤ ਸਿੰਘ ਮੱਲੀ , ਉੱਘੇ ਸਾਹਿਤਕਾਰ ਦੇਵਿੰਦਰ ਦੇਦਾਰ , ਰਮਿੰਦਰਜੋਤ ਸਿੰਘ ਬੇਦੀ , ਐਡਵੋਕੇਟ ਸਰਪੰਚ ਪਲਵਿੰਦਰ ਸਿੰਘ ਸ਼ਕਰੀ , ਗੁਰਚਰਨ ਸਿੰਘ ਬਾਰੀਆ , ਨਿਰਮਲ ਸਿੰਘ , ਮਾਸਟਰ ਪਲਵਿੰਦਰ ਸਿੰਘ , ਰਮੇਸ਼ ਸ਼ਰਮਾ , ਡੀ ਐਮ ਗਣਿਤ ਗੁਰਨਾਮ ਸਿੰਘ , ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਆਦਿ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।