13 ਪ੍ਰਭਾਤ ਫੇਰੀਆਂ ਦੌਰਾਨ ਸੰਗਤਾਂ ਦਾ ਭਰਪੂਰ ਸਹਿਯੋਗ ਮਿਲਿਆ ।
November 12th, 2019 | Post by :- | 466 Views

ਬਾਬਾ ਨਾਨਕ ਦੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦੇ ਸੰਦੇਸ਼ ਨੂੰ ਸੰਸਾਰ ਨੇ 550ਵੇਂ ਪ੍ਕਾਸ਼ ਪੁਰਬ ਤੇ ਸ਼ਰਧਾ ਭਾਵਨਾ ਨਾਲ ਪ੍ਚਾਰਿਅਾ – ਪ੍ਧਾਨ ਰਾਮਗੜ੍ਹੀਆ ਸਭਾ ਰਾਜਪੁਰਾ
ਸੰਗਤਾਂ ੳੁਤਸ਼ਾਹ ਨਾਲ ਗੁਰਦੁਆਰਾ ਸਾਹਿਬ ਰਾਮਗੜ੍ਹੀਆ ਸਭਾ ਵਿਖੇ ਨਤਮਸਤਕ ਹੋਈਆਂ
13 ਪ੍ਰਭਾਤ ਫੇਰੀਆਂ ਦੌਰਾਨ ਵੀ ਸੰਗਤਾਂ ਦਾ ਭਾਰੀ ਸਹਿਯੋਗ ਮਿਲਿਆ
ਰਾਜਪੁਰਾ 12 ਨਵੰਬਰ ( ਕੁੁੁਲਜੀਤ ਸਿੰਘ) ਗੁਰੂਦੁਆਰਾ ਸਾਹਿਬ ਰਾਮਗੜ੍ਹੀਆ ਸਭਾ ਰਾਜਪੁਰਾ ਵਿਖੇ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਮੌਕੇ ਸੀ੍ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਭਾਈ ਗੁਰਭੇਜ ਸਿੰਘ, ਭਾਈ ਪਰਮਿੰਦਰ ਸਿੰਘ ਅਤੇ ਭਾਈ ਅਜੀਤ ਸਿੰਘ ਰਾਗੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ|
ਇਸ ਮੌਕੇ ਹਰਦੇਵ ਸਿੰਘ ਕੰਡੇਵਾਲਾ ਪ੍ਧਾਨ ਰਾਮਗੜ੍ਹੀਆ ਸਭਾ ਰਾਜਪੁਰਾ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ| ੳੁਹਨਾਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾੳੁਂਦਿਅਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਰਵ ਸਾਂਝੀਵਾਲਤਾ ਸੁਨੇਹੇ ਨੂੰ ਵਿਸ਼ਵ ਵਿੱਚ ਪ੍ਚਾਰਿਅਾ| ਬਾਬਾ ਨਾਨਕ ਨੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦੇ ਸੰਦੇਸ਼ ਨੂੰ ਸਮੁੱਚੇ ਜਗਤ ਲਈ ਦਿੱਤਾ ਅਤੇ ਅੱਜ ਸਾਰਾ ਸੰਸਾਰ ੳੁਹਨਾਂ ਦੇ ਇਸ ਸੁਨੇਹੇ ਨੂੰ ਪ੍ਚਾਰਨ ਵਿੱਚ ਤਨ-ਮਨ-ਧਨ ਨਾਲ ਲੱਗਾ ਹੋਇਆ ਹੈ|
ੳੁਹਨਾਂ ਸਮੂਹ ਸੰਗਤਾਂ ਨੂੰ ਬਾਬੇ ਨਾਨਕ ਦੀ ਕਿਰਤ ਕਰਨ ਵਾਲੇ ਸੁਨੇਹੇ ਦੀ ਧਰਤੀ ਦੇ ਦਰਸ਼ਨਾਂ ਲਈ ਖੁਲ੍ਹੇ ਕਰਤਾਰਪੁਰ ਕਾਰੀਡੋਰ ਲਈ ਵੀ ਵਧਾਈਅਾਂ ਦਿੱਤੀਅਾਂ| ੳੁਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਰਾਮਗੜ੍ਹੀਆ ਸਭਾ ਰਾਜਪੁਰਾ ਵੱਲੋਂ ਇਸ ਸਾਲ 13 ਪ੍ਭਾਤ ਫੇਰੀਅਾਂ ਕੱਢੀਅਾਂ ਗਈਅਾਂ ਜਿਸ ਵਿੱਚ ਸੰਗਤਾਂ ਨੇ ੳੁਤਸ਼ਾਹ ਨਾਲ ਭਾਗ ਲਿਆ ਅਤੇ ਰੋਜ਼ਾਨਾ ਸੁਵੱਖਤੇ ੳੁੱਠ ਕੇ ਬਾਬਾ ਨਾਨਕ ਜੀ ਦੇ ਜਸ ਦਾ ਕੀਰਤਨ ਸ਼ਰਧਾ ਭਾਵਨਾ ਨਾਲ ਕੀਤਾ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਅਾ| ਸਭਾ ਵੱਲੋਂ ਇਸ ਵਿਸ਼ੇਸ਼ ਮੌਕੇ ‘ਤੇ ਗੁਰਦੁਆਰਾ ਸਾਹਿਬ ਦੀ ਫੁੱਲਾਂ ਨਾਲ ਸਜਾਵਟ ਕਰਵਾਈ ਗਈ ਅਤੇ ਰਾਮਗੜ੍ਹੀਆ ਕੰਪਲੈਕਸ ਦੀ ਦੀਪਮਾਲਾ ਵੀ ਕੀਤੀ|

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review