ਅਧਿਆਪਕ ਆਗੂ ਡਾਕਟਰ ਸੰਤਸੇਵਕ ਸਿੰਘ ਸਰਕਾਰੀਆ ਨੇ ਪਾਖਰਪੁਰਾ ਵਿੱਖੇ ਮੁੱਖ ਅਧਿਆਪਕ ਵੱਜੋਂ ਅਹੁਦਾ ਸੰਭਾਲਿਆ ।
November 7th, 2019 | Post by :- | 192 Views

*ਅਧਿਆਪਕ ਆਗੂ ਡਾ ਸੰਤਸੇਵਕ ਸਿੰਘ ਸਰਕਾਰੀਆ ਨੇ ਪਾਖਰਪੁਰਾ ਵਿਖੇ ਮੁੱਖ ਅਧਿਆਪਕ ਵਜੋਂ ਅਹੁਦਾ ਸੰਭਾਲਿਆ*
ਕੱਥੂਨੰਗਲ, ਕੁਲਜੀਤ ਸਿੰਘ ) ਸਰਕਾਰੀ ਐਲੀਮੈਂਟਰੀ ਸਕੂਲ ਪਾਖਰਪੁਰਾ ਵਿਖੇ ਬਤੌਰ ਮੁੱਖ ਅਧਿਆਪਕ ਅਹੁਦਾ ਸੰਭਾਲਣ ਤੋਂ ਬਾਅਦ ਡਾ ਸੰਤਸੇਵਕ ਸਿੰਘ ਸਰਕਾਰੀਆ ਨੇ ਕਿਹਾ ਕਿ ਉਹ ਸਮਾਜ ਦੇ ਸਾਰੇ ਵਰਗਾਂ ਖਾਸ ਕਰ ਕਮਜ਼ੋਰ ਵਰਗਾਂ ਨਾਲ ਸਬੰਧਤ ਬੱਚਿਆਂ ਨੂੰ ਸਕੂਲ ਵਿੱਚ ਲਿਆਉਣ ਲਈ ਹਰ ਘਰ ਤੱਕ ਪਹੁੰਚ ਕਰਨਗੇ ਅਤੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਗੁਣਾਤਮਕ ਸਿੱਖਿਆ ਸੁਧਾਰਾਂ ਲਈ ਸ਼ੁਰੂ ਕੀਤੀਆਂ ਸਾਰੀਆਂ ਸਕੀਮਾਂ ਨੂੰ ਇਨ ਬਿਨ ਲਾਗੂ ਕਰਕੇ ਉਨ੍ਹਾਂ ਦਾ ਸਰਬਪੱਖੀ ਵਿਕਾਸ ਕਰਨਗੇ। ਇਸ ਸਮੇਂ ਡਾ ਸਰਕਾਰੀਆ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਮੈਂਬਰ ਪਾਰਲੀਮੈਂਟ ਸ ਗੁਰਜੀਤ ਸਿੰਘ ਔਜਲਾ ਦੇ ਮਾਤਾ ਜੀ ਸ਼੍ਰੀ ਮਤੀ ਜਗੀਰ ਕੌਰ ਬੋਪਾਰਾਏ ਕਿਹਾ ਕਿ ਸਕੂਲ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਡਿਪਟੀ ਡਾਇਰੈਕਟਰ ਡਾ ਮਨਿੰਦਰ ਸਿੰਘ ਸਰਕਾਰੀਆ, ਡੀ ਈ ਓ ਸ ਸਲਵਿੰਦਰ ਸਿੰਘ ਸਮਰਾ, ਡਿਪਟੀ ਡੀ ਈ ਓ ਮੈਡਮ ਰੇਖਾ ਮਹਾਜਨ ਨੇ ਡਾ ਸਰਕਾਰੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਮੇਂ ਸਟੇਟ ਅਵਾਰਡੀ ਸ ਸਤਨਾਮ ਸਿੰਘ ਪਾਖਰਪੁਰਾ, ਸ ਫਤਹਿ ਸਿੰਘ ਹੈੱਡ ਮਾਸਟਰ ਪਾਖਰਪੁਰਾ, ਸ ਗੁਰਿੰਦਰ ਸਿੰਘ ਹੈੱਡ ਮਾਸਟਰ ਅਬਦਾਲ, ਹਰਵਿੰਦਰ ਕੱਥੂਨੰਗਲ ਸੀ ਅੈਚ ਟੀ ਅਬਦਾਲ, ਜਤਿੰਦਰ ਸਿੰਘ ਰਾਣਾ ਸੀ ਅੈਚ ਟੀ ਕੱਥੂਨੰਗਲ, ਜਗਰੂਪ ਸਿੰਘ ਛੀਨਾ ਸੀ ਅੈਚ ਟੀ, ਹਰਨੇਕ ਸਿੰਘ ਸੁਪਾਰੀਵਿੰਡ, ਸੰਜੀਵ ਕਾਲੀਆ, ਅਮਰਜੀਤ ਕਲੇਰ, ਅਮਰੀਕ ਸਿੰਘ, ਭੁਪਿੰਦਰ ਸਿੰਘ ਕੱਥੂਨੰਗਲ, ਬਿਕਰਮ ਮੱਖਣਵਿੰਡੀ, ਰਵੀ ਅਜੈਬਵਾਲੀ, ਸਤਿੰਦਰ ਬਾਠ , ਕੁਲਬੀਰ ਸਿੰਘ ਨਾਗ, ਸਮੀਰ ਪਾਠਕ, ਗੁਰਪ੍ਰੀਤ ਸਿੰਘ ਪਤਾਲਪੁਰੀ, ਸੁਧੀਰ ਚਾਵਲਾ, ਰਣਜੀਤ ਲਾਲ, ਦੁਰਗਾ ਦਾਸ, ਜਗਦੀਪ ਕੱਥੂਨੰਗਲ, ਰਜਿੰਦਰ ਸਿੰਘ ਜਹਾਂਗੀਰ, ਚਮਕੌਰ ਸਿੰਘ , ਸਨਰਾਜ ਸਿੰਘ , ਮੈਡਮ ਪ੍ਰਿਤਪਾਲ ਕੌਰ , ਮਨਪ੍ਰੀਤ ਕੌਰ, ਹਰਪਾਲ ਕੌਰ, ਰਿੱਤੂ ਗਗਨ, ਮੰਜੂ ਬਾਲਾ, ਇੰਦਰਜੀਤ ਕੌਰ, ਰਾਜਇੰਦਰ ਕੌਰ, ਹਰਪ੍ਰੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।