ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ 550 ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸੰਗਤਾਂ ਪ੍ਰਭਾਤ ਫੇਰੀ ਵਿੱਚ ਕਰ ਰਹੀਆਂ ਹਨ ਸ਼ਮੂਲੀਅਤ
November 7th, 2019 | Post by :- | 218 Views

ੳੁਤਸ਼ਾਹ ਅਤੇ ਸ਼ਰਧਾ ਭਾਵ ਨਾਲ 550ਵੇਂ ਪ੍ਕਾਸ਼ ਪੁਰਬ ਦੀ ਖੁਸ਼ੀ ਵਿੱਚ ਸੰਗਤ ਪ੍ਰਭਾਤ ਫੇਰੀਆਂ ਵਿੱਚ ਕਰ ਰਹੀ ਹੈ ਸ਼ਮੂਲੀਅਤ – ਹਰਦੇਵ ਕੰਡੇਵਾਲਾ ਪ੍ਰਧਾਨ ਰਾਮਗੜ੍ਹੀਆ ਸਭਾ ਰਾਜਪੁਰਾ
ਰਾਜਪੁਰਾ 7 ਨਵੰਬਰ (ਕੁਲਜੀਤ ਸਿੰਘ ) ਸੀ੍ ਗੁਰਦੁਆਰਾ ਰਾਮਗੜ੍ਹੀਆ ਸਭਾ ਦੀ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਕਾਸ਼ ਪੁਰਬ ਸਬੰਧੀ ਪ੍ਭਾਤ ਫੇਰੀਅਾਂ ਬੜੀ ਹੀ ਸ਼ਰਧਾ ਭਾਵਨਾ ਅਤੇ ੳੁਤਸ਼ਾਹ ਨਾਲ ਕੱਢੀਅਾਂ ਜਾ ਰਹੀਆਂ ਹਨ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਰਦੇਵ ਸਿੰਘ ਕੰਡੇਵਾਲਾ ਪ੍ਧਾਨ ਰਾਮਗੜ੍ਹੀਆ ਸਭਾ ਰਾਜਪੁਰਾ ਨੇ ਰਾਜਿੰਦਰ ਸਿੰਘ ਚਾਨੀ ਦੇ ਘਰ ਪ੍ਭਾਤ ਫੇਰੀ ਸਮੇਂ ਕੀਤਾ| ੳੁਹਨਾਂ ਕਿਹਾ ਕਿ ਸੀ੍ ਗੁਰੂ ਨਾਨਕ ਦੇਵ ਜੀ ਦਾ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦਾ ਮਹਾਨ ਸੰਦੇਸ਼ ਮਨੁੱਖੀ ਜੀਵਨ ਵਿੱਚ ਸਫਲ ਹੋਣ ਲਈ ਬੱਚਿਆਂ, ਨੌਜਵਾਨਾਂ ਅਤੇ ਮਾਪਿਅਾਂ ਨੂੰ ਸੇਧ ਦਿੰਦਾ ਹੈ| ੳੁਹਨਾਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਕਿ ਨਾਨਕ ਨਾਮ ਲੇਵਾ ਸੰਗਤਾਂ ਅਾਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਰੋਜ਼ਾਨਾ ਸ਼ਾਮਲ ਹੋ ਰਹੀਆਂ ਹਨ|
ਇਸ ਮੌਕੇ ਸਭਾ ਦੇ ਪ੍ਰਧਾਨ ਸ ਕੰਡੇਵਾਲਾ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਸੀ੍ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀ੍ ਗੁਰਦੁਆਰਾ ਰਾਮਗੜ੍ਹੀਆ ਸਭਾ ਰਾਜਪੁਰਾ ਵਿਖੇ ਵੀ ਸੀ੍ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ੳੁਪਰੰਤ ਕੀਰਤਨੀ ਜੱਥੇ ਹਰਿਜਸ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ| ੳੁਹਨਾਂ ਸਮੂਹ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਵੀ ਦਿੱਤਾ|
ਇਸ ਮੌਕੇ ਜੋਗਿੰਦਰ ਸਿੰਘ ਮਠਾੜੂ, ਹੈੱਡ ਗ੍ਰੰਥੀ ਅਜੀਤ ਸਿੰਘ ਭਾਟੀਆ, ਰਾਜਿੰਦਰ ਸਿੰਘ ਚਾਨੀ, ਕੁਲਦੀਪ ਮੈਨਰੋ, ਸੁਰਿੰਦਰ ਸਿੰਘ, ਲਖਵਿੰਦਰ ਸਿੰਘ ਲੱਖੀ, ਦਵਿੰਦਰ ਸਿੰਘ ਨੀਟੂ, ਮਨਦੀਪ ਸਿੰਘ, ਰਤਨ ਸਿੰਘ, ਕਾਮਰੇਡ ਸੁਰਜੀਤ ਸਿੰਘ, ਬਲਜਿੰਦਰ ਸਿੰਘ ਕਾਕਾ, ਹਰਕਮਲ ਸਿੰਘ, ਗੁਰਮੇਲ ਸਿੰਘ, ਨਰਿੰਦਰ ਸਿੰਘ, ਰਾਜ ਕੁਮਾਰ, ਸੁਰਿੰਦਰ ਸਿੰਘ, ਜਰਨੈਲ ਸਿੰਘ ਸੇਵਾਦਾਰ, ਅਮਨਦੀਪ ਸਿੰਘ, ਨਵਦੀਪ ਸਿੰਘ, ਅਮਰਦੀਪ ਸਿੰਘ ਅਤੇ ਇਲਾਕੇ ਦੀ ਸੰਗਤ ਨੇ ਪ੍ਭਾਤ ਫੇਰੀ ਵਿੱਚ ਗੁਰਜਸ ਕੀਰਤਨ ਕੀਤਾ|

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।