ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਾਲਾਨਾ ਇਮਤਿਹਾਨਾਂ ਵਿੱਚ ਚਮਕੇਗੀ :ਸਿੱਖਿਆ ਸਕੱਤਰ ।
November 3rd, 2019 | Post by :- | 215 Views
ਅੈੱਨ.ਟੀ.ਅੈੱਸ.ਈ. ਅਤੇ ਅੈੱਨ.ਅੈੱਮ.ਅੈੱਮ.ਅੈੱਸ ਪੀ੍ਖਿਅਾਵਾਂ ਵਿੱਚ ਲੱਖਾਂ ਵਿਦਿਆਰਥੀਆਂ ਨੇ ਲਿਅਾ ਭਾਗ
ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਾਲਾਨਾ ਇਮਤਿਹਾਨਾਂ ਵਿੱਚ ਝਲਕੇਗੀ – ਸਕੱਤਰ ਸਕੂਲ ਸਿੱਖਿਆ
ਪਟਿਆਲਾ/ਰਾਜਪੁਰਾ/ਅੈੱਸ.ਏ.ਅੈੱਸ. ਨਗਰ 3 ਨਵੰਬਰ ( ਕੁਲਜੀਤ ਸਿੰਘ ) ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪੀ੍ਸ਼ਦ ਪੰਜਾਬ ਦੀ ਦੇਖ ਰੇਖ ਹੇਠ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ (ਅੈੱਨ.ਅੈੱਮ.ਅੈੱਮ.ਅੈੱਸ.) ਲਈ 62760 ਅਤੇ ਨੈਸ਼ਨਲ ਟੈਲੇਂਟ ਸਰਚ ਅੈਗਜਾਮੀਨੇਸ਼ਨ (ਅੈੱਨ.ਟੀ.ਅੈੱਸ.ਈ.) 51661 ਲਈ ਮੁਕਾਬਲਾ ਪ੍ਰੀਖਿਆਵਾਂ ਵਿੱਚ ਪੰਜਾਬ ਦੇ ਸਕੂਲਾਂ ਦੇ ਅੱਠਵੀਂ ਅਤੇ ਦਸਵੀਂ ਦੇ ਕੁੱਲ 1 ਲੱਖ 14 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ|
ਇਸ ਸਬੰਧੀ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪੀ੍ਸ਼ਦ ਪੰਜਾਬ ਇੰਦਰਜੀਤ ਸਿੰਘ ਨੇ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਗਿਅਾਨ ਦੀ ਪਰਖ ਲਈ ਕਰਵਾਏ ਜਾ ਰਹੇ ਇਹਨਾਂ ਅੈੱਨ.ਟੀ.ਅੈੱਸ.ਈ. ਦੀ ਪੀ੍ਖਿਅਾਵਾਂ ਲਈ 120 ਪੀ੍ਖਿਅਾ ਕੇਂਦਰ ਅਤੇ ਅੈੱਨ.ਅੈੱਮ.ਅੈੱਮ.ਅੈੱਸ. ਦੀ ਪੀ੍ਖਿਅਾਵਾਂ ਲਈ 140 ਪੀ੍ਖਿਅਾ ਕੇਂਦਰ ਬਣਾਏ ਗਏ ਸਨ| ਮੁਕਾਬਲਿਅਾਂ ਦੀ ਸੁਚਾਰੂ ਢੰਗ ਨਾਲ ਪ੍ਰਕਿਰਿਆ ਦੀ ਮਾਨਿਟਰਿੰਗ ਲਈ ਮੁੱਖ ਦਫ਼ਤਰ ਵੱਲੋਂ ਜਿਲ੍ਹਾ ਵਾਰ ਨੋਡਲ ਅਫ਼ਸਰ ਅਤੇ ਜਿਲ੍ਹਾ ਅਾਬਜਰਵਰ ਨਿਯੁਕਤ ਕੀਤੇ ਗਏ ਸਨ|
ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੈੱਨ.ਟੀ.ਅੈੱਸ.ਈ. ਲਈ ਸਾਲ 2018-19 ਵਿੱਚ 41462 ਅਤੇ ਇਸ ਸਾਲ 2019-20 ਵਿੱਚ 51661 ਵਿਦਿਆਰਥੀਆਂ ਨੇ ਪੀ੍ਖਿਅਾ ਵਿੱਚ 10199 ਵੱਧ ਵਿਦਿਆਰਥੀਆਂ ਨੇ ਭਾਗ ਲਿਅਾ ਹੈ|
ਇਸੇ ਤਰ੍ਹਾਂ ਅੈੱਨ.ਅੈੱਮ.ਅੈੱਮ.ਅੈੱਸ. ਪੀ੍ਖਿਅਾ ਲਈ ਸਾਲ 2018-19 ਵਿੱਚ 46043 ਅਤੇ ਇਸ ਸਾਲ 2019-20 ਵਿੱਚ 62760 ਵਿਦਿਆਰਥੀਆਂ ਨੇ ਪੀ੍ਖਿਅਾ ਵਿੱਚ 16727 ਵੱਧ ਵਿਦਿਆਰਥੀਆਂ ਨੇ ਭਾਗ ਲਿਅਾ ਹੈ|
ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਪੰਜਾਬ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਅਤੇ ੳੁਹਨਾਂ ਦੇ ਅਧਿਆਪਕਾਂ ਨੂੰ ਪੀ੍ਖਿਅਾਵਾਂ ਦੇ ਸਫ਼ਲ ਅਾਯੋਜਨ ਲਈ ਵਧਾਈ ਦਿੱਤੀ| ੳੁਹਨਾਂ ਕਿਹਾ ਕਿ ਇਸ ਵਾਰ ਅੈੱਨ.ਅੈੱਮ.ਅੈੱਮ.ਅੈੱਸ. ਦੀ ਪੀ੍ਖਿਅਾਵਾਂ ਵਿੱਚ ਪਿਛਲੇ ਸਾਲ ਨਾਲੋਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ| ਇਸਦਾ ਇੱਕ ਮੁੱਖ ਕਾਰਨ ਹੈ ਅਧਿਆਪਕਾਂ ਦਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ੳੁੱਜਵਲ ਬਣਾੳੁਣ ਪ੍ਤੀ ਚੇਤੰਨ ਹੋਣਾ| ਵਿਦਿਆਰਥੀਆਂ ਨੂੰ ਮੁਕਾਬਲਿਆਂ ਦੀ ਪੀ੍ਖਿਅਾਵਾਂ ਲਈ ਤਿਅਾਰ ਕਰਨ ਅਤੇ ੳੁਤਸ਼ਾਹ ਭਰਨ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵਿਸ਼ੇਸ਼ ਯੋਜਨਾਬੰਦੀ ਨਾਲ ਪਿਛਲੇ ਦਿਨੀਂ ਕੰਮ ਕੀਤਾ ਹੈ| ੳੁਹਨਾਂ ਇਹ ਵੀ ਵਿਸ਼ਵਾਸ ਪ੍ਰਗਟਾਇਆ ਕਿ ਇਹਨਾਂ ਵਿਦਿਆਰਥੀਆਂ ਵਿੱਚ ਮਿਹਨਤ ਕਰਨ ਦੀ ਲਗਨ ਦੀ ਝਲਕ ਸਾਲਾਨਾ ਨਤੀਜਿਆਂ ਵਿੱਚ ਜ਼ਰੂਰ ਦੇਖਣ ਨੂੰ ਮਿਲੇਗੀ|
ਇਹਨਾਂ ਮੁਕਾਬਲਿਆਂ ਦੇ ਸਟੇਟ ਕੋਅਾਰਡੀਨੇਟਰ ਸ਼ਿਵਾਨੀ ਸੇਤੀਅਾ ਸਹਾਇਕ ਡਾਇਰੈਕਟਰ ਨੇ ਸ਼ਿਵਾਲਿਕ ਸਕੂਲ ਮੋਹਾਲੀ ਅਤੇ ਹੋਰ ਕੇਂਦਰਾਂ ਵਿੱਚ ਵਿਜਿਟ ਕਰਨ ੳੁਪਰੰਤ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ੍ਖਿਅਾਵਾਂ ਦੀ ਪ੍ਰਕਿਰਿਆ ਸਫਲਤਾ ਪੂਰਵਕ ਨੇਪਰੇ ਚੜ੍ਹ ਗਈ ਹੈ| ਵਿਦਿਆਰਥੀਆਂ ਦੇ ਨਾਲ ਨਾਲ ਸਕੂਲਾਂ ਵਿੱਚ ਪੜ੍ਹਾੳੁਣ ਵਾਲੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਵੀ ਇਹਨਾਂ ਪੀ੍ਖਿਅਾਵਾਂ ਪ੍ਤੀ ੳੁਤਸ਼ਾਹ ਦੇਖਣ ਨੂੰ ਮਿਲਿਆ| ਇਸ ਮੌਕੇ ੳੁਹਨਾਂ ਦੇ ਨਾਲ ਰੁਮਕੀਤ ਕੌਰ ਅੈੱਨ.ਟੀ.ਅੈੱਸ.ਈ. ਕੋਅਾਰਡੀਨੇਟਰ ਅਤੇ ਗੁਰਵੀਰ ਕੌਰ ਅੈੱਨ.ਅੈੱਮ.ਅੈੱਮ.ਅੈੱਸ. ਕੋਅਾਰਡੀਨੇਟਰ ਵੀ ਮੌਜੂਦ ਰਹੇ ਜਿਹਨਾਂ ਨੇ ਇਹਨਾਂ ਪੀ੍ਖਿਅਾਵਾਂ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਕਰਵਾੳੁਣ ਲਈ ਮਹੱਤਵਪੂਰਨ ਯੋਗਦਾਨ ਪਾਇਆ|
ਪੀ੍ਖਿਅਾਵਾਂ ਦੀ ਮਾਨਿਟਰਿੰਗ ਲਈ ਰਾਜਪੁਰਾ ਟਾੳੂਨ ਦੇ ਸਰਕਾਰੀ ਹਾਈ ਸਕੂਲ ਵਿਖੇ ਬਿੰਦੂ ਗੁਲਾਟੀ ਸਹਾਇਕ ਡਾਇਰੈਕਟਰ ਅੈੱਸ.ਸੀ.ਈ.ਅਾਰ.ਟੀ. ਪਹੁੰਚੇ ਅਤੇ ੳੁਹਨਾਂ ਨੇ ਪੀ੍ਖਿਅਾਵਾਂ ਦੇ ਸੁਚਾਰੂ ਤਰੀਕੇ ਨਾਲ ਅਾਯੋਜਨ ‘ਤੇ ਤਸੱਲੀ ਪ੍ਰਗਟ ਕੀਤੀ| ਇਸ ਮੌਕੇ ੳੁਹਨਾਂ ਨਾਲ ਰਾਜਿੰਦਰ ਸਿੰਘ ਚਾਨੀ, ਸਕੂਲ ਮੁਖੀ ਜਗਮੀਤ ਸਿੰਘ, ਕੇਂਦਰ ਸੁਪਰਡੈਂਟ ਵੀਨਾ ਕੁਸਮ ਕਿਰਨ, ਨੀਲਮ ਚੌਧਰੀ, ਰਵਿਤਾ, ਜਯੋਤੀ, ਵਿਜੈ ਕੁਮਾਰ, ਰਵੀ ਕੁਮਾਰ ਅਤੇ ਹੋਰ ਅਧਿਅਾਪਕ ਵੀ ਮੌਜੂਦ ਸਨ|
ਇਹਨਾਂ ਪੀ੍ਖਿਅਾਵਾਂ ਦੀ ਮਾਨਿਟਰਿੰਗ ਲਈ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਟਿਆਲਾ ਕੁਲਭੂਸ਼ਨ ਸਿੰਘ ਬਾਜਵਾ ਅਤੇ ਹੋਰ ਅਾਹਲਾ ਸਿੱਖਿਆ ਅਧਿਕਾਰੀਆਂ ਨੇ ਸਸਸਸ ਤਿ੍ਪੜੀ ਅਤੇ ਹੋਰ ਸਕੂਲਾਂ ਵਿੱਚ ਵਿਜਟ ਕੀਤੀ|
ਫੋਟੋ: 1) ਬਿੰਦੂ ਗੁਲਾਟੀ ਸਹਾਇਕ ਡਾਇਰੈਕਟਰ ਰਾਜਪੁਰਾ ਟਾੳੂਨ ਦੇ ਸਰਕਾਰੀ ਹਾਈ ਸਕੂਲ ਦੇ ਸੈਂਟਰ ਦਾ ਨਿਰੀਖਣ ਕਰਦੇ ਹੋਏ|
2) ਵੱਖ-ਵੱਖ ਕੇਂਦਰਾਂ ਵਿੱਚ ਵਿਦਿਆਰਥੀ ਅਤੇ ੳੁਹਨਾਂ ਦੇ ਮਾਪੇ ੳੁਤਸ਼ਾਹ ਨਾਲ ਸੀਟਿੰਗ ਪਲਾਨ ਦੇਖਦੇ ਹੋਏ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।