ਜਨਰਲ ਇਜਲਾਸ ਵਿੱਚ ਰਾਮਗੜ੍ਹੀਆ ਸਭਾ ਰਾਜਪੁਰਾ ਨੇ ਵਿੰਗ ਕਮਾਂਡਰ ਰਿਟਾਇਰਡ ਕਿਰਪਾਲ ਸਿੰਘ ਨੂੰ ਦਿੱਤਾ ਕੋਹਿਨੂਰ ਰਾਮਗੜ੍ਹੀਆ ਦਾ ਖਿਤਾਬ ।
November 3rd, 2019 | Post by :- | 236 Views
ਰਾਜਪੁਰਾ 3 ਨਵੰਬਰ (  ਕੁਲਜੀਤ ਸਿੰਘ) ਸਮਾਜ ਸੇਵੀ ਕਾਰਜਾਂ ਅਤੇ ਧਾਰਮਿਕ ਸਮਾਗਮਾਂ ਵਿੱਚ ਵਧ ਚੜ੍ਹ ਕੇ ਅਾਪਣਾ ਯੋਗਦਾਨ ਪਾ ਰਹੀ ਰਾਮਗੜ੍ਹੀਆ ਸਭਾ ਰਾਜਪੁਰਾ ਦਾ ਸਾਲ 2019 ਦਾ ਜਨਰਲ ਇਜਲਾਸ ਰਾਮਗੜ੍ਹੀਆ ਕੰਪਲੈਕਸ ਕਾਲਕਾ ਰੋਡ ਰਾਜਪੁਰਾ ਵਿਖੇ ਅਾਯੋਜਿਤ ਕੀਤਾ ਗਿਆ ਜਿਸ ਵਿੱਚ ਰਾਜਪੁਰਾ ਦੇ ਅਾਸ-ਪਾਸ ਦੇ ਇਲਾਕੇ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਭਾਈਚਾਰੇ ਦੇ ਲੋਕ ਭਾਰੀ ੳੁਤਸ਼ਾਹ ਨਾਲ ਪਹੁੰਚੇ|
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿੰਗ ਕਮਾਂਡਰ (ਰਿਟਾ:) ਕਿਰਪਾਲ ਸਿੰਘ ਅਤੇ ੳੁਹਨਾਂ ਦੀ ਪਤਨੀ ਬੀਬੀ ਮਨਜੀਤ ਕੌਰ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨਿਤ ਕੀਤਾ ਗਿਆ| ਅਤੇ ਸ. ਕਿਰਪਾਲ ਸਿੰਘ ਜੀ ਨੂੰ ਰਾਮਗੜ੍ਹੀਆ ਸਭਾ ਦਾ ਸਰਵ ੳੁੱਚ ਖਿਤਾਬ ‘ਕੋਹਿਨੂਰ-ਏ-ਰਾਮਗੜ੍ਹੀਆ’ ਭੇਟਾ ਕੀਤਾ| ਚੇਤੇ ਰਹੇ ਕਿ ਵਿੰਗ ਕਮਾਂਡਰ (ਰਿਟਾ:) ਕਿਰਪਾਲ ਸਿੰਘ ਨੇ ਅਾਪਣਾ ਕੁਲਦੀਪ ਨਗਰ ਰਾਜਪੁਰਾ ਸਥਿਤ ਇੱਕ ਕਨਾਲ ਦਾ ਵਡਮੁੱਲਾ ਪਲਾਟ ਰਾਮਗੜ੍ਹੀਆ ਸਭਾ ਨੂੰ ਸਮਾਜਿਕ ਕਾਰਜਾਂ ਵਾਸਤੇ ਭੇਟਾ ਕੀਤਾ ਹੈ| ਇਸ ਖਿਤਾਬ ਦੇ ਨਾਲ ੳੁਹਨਾਂ ਨੂੰ ਪ੍ਸ਼ੰਸਾ ਪੱਤਰ, ਸੀ੍ ਸਾਹਿਬ ਅਤੇ ਦੋਹਾਂ ਨੂੰ ਸਿਰੋਪਾਓ ਵੀ ਭੇਟਾ ਕਰਕੇ ਸਤਿਕਾਰ ਕੀਤਾ ਗਿਅਾ|
ਇਸ ਮੌਕੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਕੰਡੇਵਾਲਾ  ਨੇ ਬੋਲਦਿਆਂ ਜਿੱਥੇ ਕਿਰਪਾਲ ਸਿੰਘ ਜੀ ਦੀ ਭਰਪੂਰ ਪ੍ਰਸ਼ੰਸਾ ਅਤੇ ਧੰਨਵਾਦ ਕੀਤਾ ੳੁੱਥੇ ਅਾਈ ਸਮੁੱਚੇ ਭਾਈਚਾਰੇ ਦੀ ਸੰਗਤ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਭਾ ਦੇ ਸਮਾਜਿਕ ਤੇ ਧਾਰਮਿਕ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ| ਇਸ ਮੌਕੇ ਵਿੰਗ ਕਮਾਂਡਰ (ਰਿਟਾ:) ਕਿਰਪਾਲ ਸਿੰਘ ਜੀ ਨੇ ਵੀ ਅਾਪਣੇ ਵਡਮੁੱਲੇ ਵਿਚਾਰ ਪੇਸ਼ ਕਰਦਿਆਂ ਨੌਜਵਾਨਾਂ ਨੂੰ ੳੁੱਚ ਸਿੱਖਿਆ, ਹੱਥੀਂ ਕਿਰਤ ਅਤੇ ਮਾਪਿਅਾਂ ਦੀ ਸੇਵਾ ਲਈ ਪੇ੍ਰਿਅਾ|
ਇਸ ਮੌਕੇ ਸਭਾ ਵਿੱਚ ਜਥੇਦਾਰ ਹਰਭਜਨ ਸਿੰਘ, ਬਲਬੀਰ ਸਿੰਘ ਖਾਲਸਾ, ਪੋ੍. ਨਾਨਕ ਸਿੰਘ, ਜਥੇਦਾਰ ਧਿਆਨ ਸਿੰਘ ਸੈਦਖੇੜੀ, ਅਮਰਜੀਤ ਸਿੰਘ ਲਿੰਕਨ, ਹਰਬੰਸ ਸਿੰਘ ਸ਼ਿੰਗਾਰੀ, ਗੁਰਬਖਸ਼ ਸਿੰਘ ਗੱਦੋਮਾਜਰਾ, ਰਾਜਿੰਦਰ ਸਿੰਘ ਚਾਨੀ ਨੇ ਅਾਪਣੇ ਵਿਚਾਰ ਸਾਂਝੇ ਕੀਤੇ| ਇਸ ਮੌਕੇ ਸਟੇਜ ਦੀ ਸੇਵਾ ਕੰਵਲਜੀਤ ਸਿੰਘ ਸੋਖੀ ਨੇ ਬਾਖੂਬੀ ਨਿਭਾਈ|
ਫੋਟੋ: ਰਾਮਗੜ੍ਹੀਆ ਸਭਾ ਰਾਜਪੁਰਾ ਵੱਲੋਂ ਜਰਨਲ ਇਜਲਾਸ ਦੌਰਾਨ ਵਿੰਗ ਕਮਾਂਡਰ (ਰਿਟਾ:) ਕਿਰਪਾਲ ਸਿੰਘ ਨੂੰ ‘ਕੋਹਿਨੂਰ-ਏ- ਰਾਮਗੜ੍ਹੀਆ’ ਦਾ ਖਿਤਾਬ ਭੇਟਾ ਕਰਦੇ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਕੰਡੇਵਾਲਾ ਅਤੇ ਮੈਂਬਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।