ਸਕੱਤਰ ਸਕੂਲ।ਸਿੱਖਿਆ ਪੰਜਾਬ ਨੇ ਐਤਵਾਰ ਛੁੱਟੀ ਵਾਲੇ ਦਿਨ ਵਾਧੂ ਕਲਾਸਾਂ ਲਗਾਉਣ ਵਾਲੇ ਅਧਿਆਪਕਾਂ ਦਾ ਉਤਸ਼ਾਹ ਵਧਾਇਆ ।
November 3rd, 2019 | Post by :- | 172 Views
ਅੈੱਸ.ਏ.ਅੈੱਸ. ਨਗਰ 3 ਨਵੰਬਰ (  ਕੁਲਜੀਤ ਸਿੰਘ) ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ੳੁਤਸ਼ਾਹੀ ਅਧਿਆਪਕਾਂ ਨੇ ਬੋਰਡ ਦੇ ਇਮਤਿਹਾਨਾਂ ਵਾਸੀਅਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਅੱਤਵਾਦ ਨੂੰ ਪੜ੍ਹਾ ਕੇ ਸਕੂਲੀ ਸਿੱਖਿਆ ਦੇ ਮਿਆਰ ਨੂੰ ੳੁੱਚਾ ਚੁੱਕਣ ਦੀ ਪ੍ਰਤੀਬੱਧਤਾ ਨੂੰ ਮੁੜ ਦੁਹਰਾੳੁਣ ਦਾ ਕਾਰਜ ਕੀਤਾ ਹੈ| ਇਸ ਨਾਲ ਜਿੱਥੇ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਬੋਰਡ ਦੀ ਪੀ੍ਖਿਅਾਵਾਂ ਵਿੱਚ ਸਫ਼ਲ ਹੋਣ ਦਾ ਜਜ਼ਬਾ ਵਧ ਰਿਹਾ ਹੈ ੳੁੱਥੇ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਦਾ ਵਿਸ਼ਵਾਸ ਕਾਇਮ ਰੱਖਣ ਵਿੱਚ ਸਫਲ ਹੋ ਰਹੇ ਹਨ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਅਾਪਕਾਂ ਦੀਅਾਂ ਅੈਤਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਦੇਖਣ ੳੁਪਰੰਤ ਕੀਤਾ|
ਪੰਜਾਬ ਦੇ ਅਧਿਅਾਪਕਾਂ ਨੂੰ ਪਿਛਲੇ ਸਾਲ ਸੌ ਫੀਸਦੀ ਨਤੀਜੇ ਦੇਣ ਕਾਰਨ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਸਿੱਖਿਆ ਵਿਭਾਗ ਵੱਲੋਂ ਮਿਸ਼ਨ ਸ਼ਤ-ਪ੍ਤਿਸ਼ਤ ਤਹਿਤ ਅਧਿਆਪਕਾਂ ਨੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਬੋਰਡ ਦੇ ਨਤੀਜੇ ਸੌ ਫੀਸਦੀ ਲਿਅਾੳੁਣ ਲਈ ਚਾਰ ਮਹੀਨੇ ਪਹਿਲਾਂ ਹੀ ਕਮਰ ਕਸ ਲਈ ਹੈ|
ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਸੋਸ਼ਲ ਮੀਡੀਆ ਰਾਹੀਂ ੳੁਹਨਾਂ ਸਾਰੇ ਅਧਿਅਾਪਕਾਂ ਨੂੰ ਸ਼ਾਬਾਸ਼ ਦਿੱਤੀ ਹੈ ਜਿਹਨਾਂ ਨੇ ਅੈਤਵਾਰ ਦੀ ਛੁੱਟੀ ਵਾਲੇ ਦਿਨ ਵਿਦਿਆਰਥੀਆਂ ਨੂੰ ਅਾਪਣੇ ਕੀਮਤੀ ਸਮੇਂ ਵਿਚੋਂ ਸਮਾਂ ਦੇ ਕੇ ੳੁਹਨਾਂ ਨੂੰ ਸਬੰਧਤ ਵਿਸ਼ੇ ਦੀਅਾਂ ਜਟਿਲ ਧਾਰਨਾਵਾਂ ਨੂੰ ਵਾਧੂ ਸਮੇਂ ਵਿੱਚ ਸਮਝਾੳੁਣ ਦਾ ਯਤਨ ਕੀਤਾ ਹੈ|
ੳੁਹਨਾਂ ਨੇ ਸਮਿਸ ਪਲਾਸੀ ਦੀ ਸਸ ਮਿਸਟੈ੍ਸ ਪੁਸ਼ਪਿੰਦਰ ਪਾਲ ਕੌਰ, ਸਹਸ ਦਿਅਾਲ ਭੜਾਂਗ ਦੀ ਸਾਇੰਸ ਅਧਿਆਪਕਾ ਸੁਖਰਾਜ ਕੌਰ, ਸਮਾਸਸਸ ਪੀਏਪੀ ਕੈਂਪਸ ਜਲੰਧਰ ਦੀ ਅੰਗਰੇਜ਼ੀ ਅਧਿਆਪਕਾ ਮਨਦੀਪ ਕੌਰ ਅਤੇ ਸਕੰਸਸਸ ਘੜੂਅਾਂ ਦੀ ਸਾਇੰਸ ਅਧਿਆਪਕਾ ਅਰਚਨਾ ਸੈਣੀ ਅਤੇ ਹੋਰ ਅਧਿਅਾਪਕਾਂ ਦੀਅਾਂ ਤਸਵੀਰਾਂ ਸਾਝੀਅਾਂ ਕੀਤੀਅਾਂ ਅਤੇ ੳੁਹਨਾਂ ਨੂੰ ਵਧਾਈਆਂ ਵੀ ਦਿੱਤੀਅਾਂ|
ਫੋਟੋ: ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਅੈਤਵਾਰ ਨੂੰ ਵਾਧੂ ਕਲਾਸਾਂ ਲਗਾ ਰਹੇ ਅਧਿਅਾਪਕਾਂ ਦੀਅਾਂ ਸਿੱਖਿਆ ਸਕੱਤਰ ਪੰਜਾਬ ਕਿ੍ਸ਼ਨ ਕੁਮਾਰ ਵੱਲੋਂ ਸਾਂਝੀਅਾਂ ਕੀਤੀਅਾਂ ਤਸਵੀਰਾਂ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।