ਬਠਿੰਡਾ ਚ ਪਰਾਲੀ ਦੇ ਧੁਏ ਕਾਰਨ ਸੰਸਥਾ ਨੇ ਵੰਡੇ ਮਾਸਕ
November 2nd, 2019 | Post by :- | 155 Views

ਬਠਿੰਡਾ ਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਕਾਰਨ ਵਾਤਾਵਰਣ ‘ਚ ਪਸਰੇ ਧੂੰਏਂ ਨੇ ਅੱਜ ਵੀ ਸਾਰਾ ਦਿਨ ਸੂਰਜ ਦੀ ਟਿੱਕੀ ਨੂੰ ਢਕੀ ਰੱਖਿਆ। ਅਸਮਾਨ ’ਚ ਬਣੀ ਇਸ ਸੰਘਣੀ ਚਾਦਰ ਦੇ ਚੱਲਦਿਆਂ ਸੜਕਾਂ ਤੇ ਸਫਰ ਕਰਨ ਵਾਲਿਆਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਅੱਜ ਤਾਂ ਸਿਖਰ ਦੁਪਹਿਰ ਵੀ ਸ਼ਾਮ ਢਲੀ ਵਰਗੀ ਹੀ ਰਹੀ। ਇਹ ਧੂੰਆਂ ਪੇਂਡੂ ਤੇ ਸ਼ਹਿਰੀ ਖੇਤਰਾਂ ‘ਚ ਪਿਛਲੇ ਦੋ ਤਿੰਨ ਦਿਨਾਂ ਤੋਂ ਅੱਧ ਅਸਮਾਨੀਂ ਚੜਿਆ ਹੋਇਆ ਹੈ । ਧੂੰਏਂ ਕਾਰਨ ਜਿੱਥੇ ਸੜਕੀ ਹਾਦਸਿਆਂ ਦਾ ਖਤਰਾ ਵਧ ਗਿਆ ਹੈ ਉੱਥੇ ਹੀ ਸਾਹ ਦੇ ਮਰੀਜ਼ਾਂ ਦੀ ਹਾਲਤ ਖਰਾਬ ਹੋਣ ਲੱਗੀ ਹੈ। ਸਕੂਲੀ ਬੱਚਿਆਂ ਲਈ ਇਸ ਗੰਧਲੇ ਮਹੌਲ ਨੇ ਵੱਡੀ ਸਮੱਸਿਆ ਖੜੀ ਕਰ ਦਿੱਤੀ ਹੈ ਜੋਕਿ ਬਿਮਾਰੀਆਂ ਦੇ ਲੜ ਲੱਗਣ ਲੱਗੇ ਹਨ। ਛੋਟੇ ਬੱਚਿਆਂ ਨੂੰ ਖੰਘ ਤੇ ਜੁਕਾਮ ਆਦਿ ਾਂ ਨੇ ਘੇਰ ਲਿਆ ਹੈ। ਬਠਿੰਡਾ ਦੇ ਤਕਰੀਬਨ ਸਾਰੇ ਹੀ ਛੋਟੇ ਵੱਡੇ ਹਸਪਤਾਲਾਂ ’ਚ ਓਪੀਡੀ ਕਾਫੀ ਵਧ ਗਈ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।