ਮਲਟੀਪਰਪਜ਼ ਸਕੂਲ ਪਟਿਆਲਾ ਵਿੱਖੇ ਭਾਰਤ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਸਵੱਛਤਾ ਨਾਲ ਸੰਬੰਧਿਤ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ।
November 2nd, 2019 | Post by :- | 133 Views

ਮਲਟੀਪਰਪਜ਼ ਸਕੂਲ ਪਟਿਆਲਾ ਵਿਖੇ ਭਾਰਤ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਸਵੱਛਤਾ ਨਾਲ ਸਬੰਧਤ ਵਿਸ਼ਾਲ ਸਮਾਗਮ ਦਾ ਆਯੋਜਨ
ਪਟਿਅਾਲਾ 2 ਨਵੰਬਰ:- ਕੁਲਜੀਤ ਸਿੰਘ

ਭਾਰਤ ਸਰਕਾਰ ਦੇ ਸੈਰਸਪਾਟਾ ਵਿਭਾਗ ਵੱਲੋਂ ਅੱਜ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ, ਸਟਾਫ ਤੇ ਵਿਦਿਆਰਥੀਆਂ ਦੀ ਭਾਈਵਾਲੀ ਨਾਲ ਬਹੁਪਰਤੀ ਸਮਾਗਮ ਕਰਵਾਇਆ ਗਿਆ। ਇੰਕਰੈਡਏਬਲ ਇੰਡੀਆ ਮੁਹਿੰਮ ਤਹਿਤ ਦੇਸ਼ ‘ਚ ਸੈਰਸਪਾਟੇ ਵਾਲੀਆਂ ਥਾਵਾਂ ਨੂੰ ਸਾਫ ਸੁਥਰਾ ਰੱਖਣ ਅਤੇ ਉਨ੍ਹਾਂ ਪ੍ਰਤੀ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਸੈਰਸਪਾਟਾ ਵਿਭਾਗ ਦੇ ਅਧਿਕਾਰੀ ਡਾ. ਰਵਿੰਦਰ ਕੁਮਾਰ ਤੇ ਡਾ. ਰਮੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਕਈ ਗਤੀਵਿਧੀਆਂ ਕਰਵਾਈਆਂ। ਜਿਸ ਤਹਿਤ ਚਿੱਤਰਕਲਾ ਮੁਕਾਬਲੇ ਕਰਵਾਏ ਜਿੰਨ੍ਹਾਂ ‘ਚ 52 ਵਿਦਿਆਰਥੀਆਂ ਨੇ ਹਿੱਸਾ ਲਿਆ। ਇੰਨ੍ਹਾਂ ਮੁਕਾਬਲਿਆਂ ‘ਚੋਂ ਗੁਰਕੀਰਤ ਸਿੰਘ ਪਹਿਲੇ, ਅਮਰੀਨ ਅਲੀ ਦੂਸਰੇ ਤੇ ਪੁਰੂਪ੍ਰੀਤ ਸਿੰਘ ਤੀਸਰੇ ਸਥਾਨ ‘ਤੇ ਰਿਹਾ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਪ੍ਰਸ਼ਨੋਉਤਰੀ ਮੁਕਾਬਲੇ ਕਰਵਾਏ ਗਏ। ਸਕੂਲ ਦੇ ਵੱਖ-ਵੱਖ ਕਮਰਿਆਂ ‘ਚ ‘ਚ ਸਥਾਪਤ ਡਿਜ਼ੀਟਲ ਉਪਕਰਣਾਂ ਰਾਹੀਂ ਸੈਰਸਪਾਟੇ ਨਾਲ ਸਬੰਧਤ ਸੈਰਸਪਾਟਾ ਵਿਭਾਗ ਵੱਲੋਂ ਤਿਆਰ ਕੀਤੀ ਇੱਕ ਅੱਧੇ ਘੰਟੇ ਦੀ ਵੀਡੀਓ ਦਿਖਾਈ ਗਈ। ਜਿਸ ਦਾ ਸਕੂਲ ਦੇ 1500 ਦੇ ਕਰੀਬ ਵਿਦਿਆਰਥੀਆਂ ਨੇ ਅਨੰਦ ਮਾਣਿਆ। ਸਮਾਗਮ ਦੇ ਅਖੀਰ ‘ਚ ਡਾ. ਸੁਖਦਰਸ਼ਨ ਸਿੰਘ ਚਹਿਲ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਸਵੱਛਤਾ ਸਬੰਧੀ ਨਾਟਕ ‘ਅਸੀਂ ਸਭ ਦੋਸ਼ੀ ਹਾਂ’ ਤੇ  ਸਮਾਜਿਕ ਕੁਰੀਤੀਆਂ ਸਬੰਧੀ ਨਾਟਲ ‘ਮੇਰਾ ਘਰ ਕਿਹੜਾ’ ਦਾ ਮੰਚਨ ਕੀਤਾ ਗਿਆ। ਜਿਸ ਰਾਹੀਂ ਸਾਡੇ ਆਲੇ-ਦੁਆਲੇ ਨੂੰ ਹਰ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਮੁਕਤ ਬਣਾਉਣ ਦਾ ਸੰਦੇਸ਼ ਦਿੱਤਾ ਗਿਆ ਅਤੇ ਸਹੁੰ ਵੀ ਚੁਕਾਈ ਗਈ। ਨਾਟਕ ਦੇ ਨਿਰਦੇਸ਼ਕ ਡਾ. ਸੁਖਦਰਸ਼ਨ ਸਿੰਘ ਚਹਿਲ, ਕਲਾਕਾਰਾਂ ਜਸ਼ਨਪ੍ਰੀਤ ਕੌਰ ਬਾਜਵਾ, ਮਨਰੂਪ ਕੌਰ, ਸਿਮਰਤਰਾਜ ਸਿੰਘ, ਸੁੱਚਾ ਸਿੰਘ ਬੈਣੀਵਾਲ, ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਸ਼ਨਪ੍ਰੀਤ ਕੌਰ, ਮਨਿੰਦਰ ਸਿੰਘ ਤੇ ਅਵਤਾਰ ਸਿੰਘ ਨੂੰ ਨੂੰ ਸੈਰਸਪਾਟਾ ਵਿਭਾਗ ਵੱਲੋਂ ਤਗਮਿਆਂ ਅਤੇ 15 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਰਾਹੀਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰਨਾਂ ਗਤੀਵਿਧੀਆਂ ‘ਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਰਿਫਰੈਸ਼ਮੈਂਟ ਦਿੱਤੀ ਗਈ। ਸਮਾਗਮ ਦੀ ਸਫਲਤਾ ਲਈ ਸੀਨੀਅਰ ਟੈਕਨੀਕਲ ਲੈਕਚਰਾਰ ਵਿਜੈ ਕਪੂਰ, ਸ਼ਤੀਸ਼ ਭੰਡਾਰੀ, ਮਨਜੀਤ ਸਿੰਘ ਤੇ ਵੱਖ-ਵੱਖ ਜਮਾਤਾਂ ਦੇ ਇੰਚਾਰਜਾਂ ਨੇ ਭਰਵਾਂ ਸਹਿਯੋਗ ਦਿੱਤਾ।
ਤਸਵੀਰ:- ਸੈਰਸਪਾਟਾ ਵਿਭਾਗ ਵੱਲੋਂ ਡਾ. ਰਮੇਸ਼ ਕੁਮਾਰ, ਡਾ. ਰਵਿੰਦਰ ਕੁਮਾਰ, ਮੇਜ਼ਬਾਨ ਪ੍ਰਿੰ. ਤੋਤਾ ਸਿੰਘ ਚਹਿਲ ਤੇ ਅਧਿਆਪਕ ਸਨਮਾਨਿਤ ਕੀਤੇ ਗਏ ਵਿਦਿਆਰਥੀਆਂ ਨਾਲ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।