ਪ੍ਰਾਇਮਰੀ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਲਈ ਸਕੂਲ ਮੁੱਖੀ ਯੋਜਨਾਬੰਦੀ ਨਾਲ ਕੰਮ ਕਰਨ :ਐਸ ਸੀ ਆਰ ਟੀ ।
October 31st, 2019 | Post by :- | 170 Views

ਪ੍ਰਾਇਮਰੀ ਸਕੂਲਾਂ ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਸਫ਼ਲ ਬਨਾਉਣ ਲਈ ਬਲਾਕ ਪੱਧਰੀ ਮੀਟਿੰਗਾਂ ਹੋਈਆਂ
ਪ੍ਰਾਇਮਰੀ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਵਧਾਉਣ ਅਤੇ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਸਫਲ ਬਨਾਉਣ ਲਈ ਲਈ ਸਕੂਲ ਮੁਖੀ ਵਿਸ਼ੇਸ਼ ਯੋਜਨਾਬੰਦੀ ਨਾਲ ਕੰਮ ਕਰਨ- ਡਾਇਰੈਕਟਰ ਐੱਸ.ਸੀ.ਈ.ਆਰ.ਟੀ.
ਐੱਸ.ਏ.ਐੱਸ.ਨਗਰ ( ਕੁਲਜੀਤ ਸਿੰਘ) ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰੋਜੈਕਟ ਤਹਿਤ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ(ਐ.ਸਿੱ) ਦੀ ਅਗਵਾਈ ਵਿੱਚ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਟੀਮ ਦੁਆਰਾ ਜ਼ਿਲ੍ਹਿਆਂ ਵਿੱਚ ਬਲਾਕ ਪੱਧਰੀ ਰੀਵਿਊ ਮੀਟਿੰਗਾਂ ਕੀਤੀਆਂ ਗਈਆਂ|
ਇਸ ਸਬੰਧੀ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪੰਜਾਬ ਇੰਦਰਜੀਤ ਸਿੰਘ ਦੱਸਿਆ ਕਿ ਇਹਨਾਂ ਬਲਾਕ ਪੱਧਰੀ ਮੀਟਿੰਗਾਂ ਵਿੱਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਸਿੱਖਿਆ ਦੀ ਗੁਣਾਤਮਿਕਤਾ ਵਿੱਚ ਵਾਧਾ ਕਰਨ ਲਈ ਅਧਿਆਪਕਾਂ ਲਈ ਨਵੰਬਰ ਮਹੀਨੇ ਦਾ ਏਜੰਡਾ ਤਿਆਰ ਕਰਕੇ ਸਾਂਝਾ ਕੀਤਾ ਗਿਆ ਹੈ|
ਇੰਦਰਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਧੁਰਾ ਸੂਬੇ ਦੀ ਪ੍ਰਾਇਮਰੀ ਸਿੱਖਿਆ ਨੂੰ ਗੁਣਾਤਮਕ ਪੱਖਾਂ ਭਰਪੂਰ ਬਣਾਉਣ ਲਈ ਸਿੱਖਣ ਦੇ ਉੱਚ ਪੱਧਰਾਂ ਦੀ ਪ੍ਰਾਪਤੀ ਲਈ ਪ੍ਰੋਗਰਾਮ ਨੰ੍ਹ ਸਕੂਲਾਂ ਵਿੱਚ ਸੰਜੀਦਗੀ ਨਾਲ਼ ਲਾਗੂ ਕਰਨਾ ਹੈ| ਸਰਕਾਰੀ ਸਕੂਲਾਂ ਦੀ ਅਪਰ-ਪ੍ਰਾਇਮਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪਹਿਲਾਂ ਹੀ ਮਿਸ਼ਨ ਸ਼ਤ-ਪ੍ਰਤੀਸ਼ਤ ਲਈ ਅਧਿਆਪਕ ਉਤਸ਼ਾਹ ਨਾਲ ਕਰ ਰਹੇ ਹਨ ਪਰ ਅੱਜ ਤੋਂ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਮਿਸ਼ਨ ਸਤ-ਪ੍ਰਤੀਸ਼ਤ ਨੂੰ ਸਫ਼ਲ ਬਣਾਉਣ ਲਈ ਬਲਾਕਾਂ ਵਿੱਚ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਪ੍ਰੋਜੈਕਟ ਟੀਮ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਨਵੰਬਰ ਮਹੀਨੇ ਦੀਆਂ ਵਿੱਦਿਅਕ ਅਤੇ ਸਹਿਵਿੱਦਿਅਕ ਗਤੀਵਿਧੀਆਂ ਨੂੰ ਯੋਜਨਾਬੱਧ ਤਰੀਕੇ ਨਾਲ਼ ਲਾਗੂ ਕਰਨ ਲਈ ਵਿਚਾਰ ਵਟਾਂਦਰੇ ਕੀਤਾ ਗਿਆ|
ਇਸ ਸਬੰਧੀ ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵੱਲੋਂ ਆਪਣੇ-ਆਪਣੇ ਜ਼ਿਲ੍ਹਿਆਂ ਦੇ ਬਲਾਕ ਮਾਸਟਰ ਟ੍ਰੇਨਰਾਂ ਨੂੰ ਪ੍ਰਾਇਮਰੀ ਜਮਾਤਾਂ ਦੇ ਸਾਰੇ ਵਿਸ਼ਿਆਂ ਦੇ ਨਵੰਬਰ ਮਹੀਨੇ ਵਿੱਚ ਕੀਤੇ ਜਾਣ ਵਾਲ਼ੇ ਪਾਠਕ੍ਰਮ ਨੂੰ ਪੜ੍ਹਣ, ਲਿਖਣ ਅਤੇ ਮੌਖਿਕ ਰੂਪ ਵਿੱਚ ਕਰਵਾਉਣ ਲਈ ਦਿਸ਼ਾ ਪ੍ਰਦਾਨ ਕੀਤੀ ਗਈ| ਕਲਸਟਰ ਪੱਧਰੀ ਮੀਟਿੰਗਾਂ ਵਿੱਚ ਬਲਾਕ ਮਾਸਟਰ ਟ੍ਰੇਨਰਜ਼ ਦੁਆਰਾ ਆਪਣੇ-ਆਪਣੇ ਬਲਾਕਾਂ ਦੇ ਕਲੱਸਟਰ ਮਾਸਟਰ ਟ੍ਰੇਨਰਜ਼ ਨੂੰ ਪ੍ਰਾਇਮਰੀ ਜਮਾਤਾਂ ਦੇ ਨਵੰਬਰ ਮਹੀਨੇ ਦੇ ਉਲੀਕੇ ਕਾਰਜਕ੍ਰਮ ਤੋਂ ਜਾਣੂ ਕਰਵਾਇਆ ਗਿਆ|
ਮੀਟਿੰਗ ਵਿੱਚ ਨਵੰਬਰ ਮਹੀਨੇ ਦੌਰਾਨ ਪ੍ਰਾਇਮਰੀ ਸਿੱਖਿਆ ਦੀ ਬਿਹਤਰੀ ਅਤੇ ਨੀਂਹ ਮਜ਼ਬੂਤ ਕਰਨ ਲਈ ਧਿਆਨ ਦੇਣ ਯੋਗ ਵਿਸ਼ੇਸ਼ ਨੁਕਤੇ ਵਿਚਾਰੇ ਗਏ ਜਿਵੇਂ ਕਿ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿਕਾਸਮਈ ਪੱਖਾਂ ਵਿੱਚੋਂ ਕਮਜ਼ੋਰ ਪੱਖਾਂ ਵੱਲ ਵਿਸ਼ੇਸ਼ ਧਿਆਨ ਦੇਣਾ, ਪ੍ਰੀ ਪ੍ਰਾਇਮਰੀ ਤੋਂ ਦੂਜੀ ਜਮਾਤ ਤੱਕ ਮੁੱਖ ਫੋਕਸ ਕਰਨਾ, ਸਿੱਖਣ ਦੇ ਆਰੰਭਕ ਪੱਧਰ ਨੂੰ ਖ਼ਤਮ ਕਰਨਾ, ਦਸੰਬਰ ਮਹੀਨੇ ਵਿੱਚ ਮੱਧਵਰਤੀ ਜਾਂਚ ਦੀ ਯੋਜਨਾਬੰਦੀ ਕਰਨਾ, ਨਵੰਬਰ ਮਹੀਨੇ ਵਿੱਚ ਹੋਣ ਵਾਲੇ ਵਿੱਦਿਅਕ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ, ਵਿਦਿਆਰਥੀਆਂ ਦੀਆਂ ਪੜ੍ਹਣ ਅਤੇ ਸਾਹਿਤਕ ਰੁਚੀਆਂ ਨੂੰ ਉਜਾਗਰ ਕਰਨ ਲਈ ਰੀਡਿੰਗ ਕਾਰਨਰਾਂ ਦੀ ਯੋਗ ਵਰਤੋਂ ਕਰਨਾ, ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ‘ਮਿਸ਼ਨ ਸ਼ਤ-ਪ੍ਰਤੀਸ਼ਤ’ ‘ਤੇ ਧਿਆਨ ਕੇਂਦਰਿਤ ਕਰਨਾ, ਈ-ਕੰਟੈਂਟ ਦੀ ਸੌ ਫ਼ੀਸਦੀ ਵਰਤੋਂ ਨੂੰ ਯਕੀਨੀ ਬਣਾਉਣਾ, ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਟੀਚਾ ਮਿੱਥਣਾ ਆਦਿ ਪੱਖਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ|

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।