ਸਰਕਾਰੀ ਸਕੂਲਾਂ ਵਿੱਚ ਵਾਧੂ ਪਏ ਸਮਾਨ ਦੀ ਯੋਗ ਵਰਤੋਂ ਕਰਨ ਲਈ ਬਲਾਕ ਮੈਟਰਜ ਰਿਪੋਰਟ ਤਿਆਰ ਕਰਨ ਸਿੱਖਿਆ ਸਕੱਤਰ ।
October 30th, 2019 | Post by :- | 181 Views
ਸਰਕਾਰੀ ਸਕੂਲਾਂ ਵਿੱਚ ਵਾਧੂ ਪਏ ਸਮਾਨ ਦੀ ਯੋਗ ਵਰਤੋਂ ਕਰਨ ਲਈ ਬਲਾਕ ਮੈਂਟਰਜ ਰਿਪੋਰਟ ਤਿਆਰ ਕਰਨ- ਸਿੱਖਿਆ ਸਕੱਤਰ
ਐੱਸ. ਏ. ਐੱਸ. ਨਗਰ 30 ਅਕਤੂਬਰ ( ਕੁਲਜੀਤ ਸਿੰਘ)ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਵਾਧੂ ਪਏ ਸਾਮਾਨ ਦੀ ਯੋਗ ਵਰਤੋਂ ਅਤੇ ਨਿਪਟਾਰੇ ਸਬੰਧੀ ਸਮੂਹ ਸਕੂਲ ਮੁਖੀਆਂ ਸਮੂਹ, ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਅਤੇ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਅਤੇ ਸਮੂਹ ਬਲਾਕ ਮੈਂਟਰਜ਼ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ।
 ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਦੀ ਵਿਜ਼ਿਟ ਦੌਰਾਨ ਇਹ ਵੇਖਣ ਵਿੱਚ ਆਇਆ ਹੈ ਕਿ ਕਈ ਸਰਕਾਰੀ ਸਕੂਲਾਂ ਵਿੱਚ ਪੁਰਾਣੀਆਂ ਅਲਮਾਰੀਆਂ, ਡੈਸਕ, ਕੁਰਸੀਆਂ, ਟੇਬਲ, ਪਾਣੀ ਦੀਆਂ ਪਾਈਪਾਂ ਆਦਿ ਵਾਧੂ ਸਮਾਨ ਦੇ  ਰੂਪ ਵਿੱਚ ਕਮਰਿਆਂ ਵਿੱਚ ਜਮ੍ਹਾਂ ਕਰਕੇ ਰੱਖੀਆਂ ਹੋਈਆਂ ਹਨ , ਜਿਸ ਕਾਰਨ, ਸਕੂਲਾਂ ਵਿੱਚ ਜਮਾਤਾਂ ਦੀ ਅਕਸਰ ਹੀ ਘਾਟ ਬਣੀ ਰਹਿੰਦੀ ਹੈ, ਜਿਸ ਕਰਕੇ ਜਿੱਥੇ ਵਿਦਿਆਰਥੀ ਕਮਰੇ ਹੋਣ ਦੇ ਬਾਵਜੂਦ ਵੀ ਜਮਾਤਾਂ ਵਿੱਚ ਬੈਠਣ ਤੋਂ ਵਾਂਝੇ ਰਹਿ ਜਾਂਦੇ ਹਨ ਉੱਥੇ ਪ੍ਰੀਖਿਆਵਾਂ ਦਾ ਸਮਾਂ ਹੋਣ ਕਰਕੇ ਉਨ੍ਹਾਂ ਦੀ ਪੜ੍ਹਾਈ ਦੀ ਇਕਾਗਰਤਾ ਵਿੱਚ ਵੀ ਵਿਘਨ ਪੈਂਦਾ ਹੈ।
  ਇਸ ਤੋਂ ਇਲਾਵਾ ਬਹੁਤ ਸਾਰੇ ਪਿੰਡਾਂ ਅਤੇ ਸ਼ਹਿਰਾਂ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਇੱਕ ਹੀ ਕੈਂਪਸ ਵਿੱਚ ਚੱਲ ਰਹੇ ਹਨ, ਅਜਿਹੇ ਸਕੂਲਾਂ ਵਿੱਚ ਲੋੜ ਤੋਂ ਵੱਧ ਵਰਤਣਯੋਗ ਸਾਮਾਨ ਪਿਆ ਹੁੰਦਾ ਹੈ ਅਤੇ ਉਸੇ ਪਿੰਡ ਅਤੇ ਸ਼ਹਿਰ ਦੇ ਕਿਸੇ ਦੂਸਰੇ ਸਕੂਲ ਵਿੱਚ ਉਸੇ ਸਾਮਾਨ ਦੀ ਘਾਟ ਹੁੰਦੀ ਹੈ।
 ਸਿੱਖਿਆ ਵਿਭਾਗ ਵੱਲੋਂ ਅਜਿਹੀ ਸਮੱਸਿਆ ਨਾਲ ਨਜਿੱਠਣ ਲਈ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ’ ਅਧੀਨ ਕੰਮ ਕਰ ਰਹੇ ਸਮੂਹ ਬਲਾਕ ਮੈਂਟਰਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਜਿਹੇ ਸਕੂਲਾਂ ਦੀ ਵਿਜ਼ਿਟ ਕਰਨ ਅਤੇ ਉਨ੍ਹਾਂ ਸਕੂਲਾਂ ਵਿੱਚ ਪਏ ਬੇਲੋੜੇ ਸਾਮਾਨ ਦੀ ਰਿਪੋਰਟ ਤਿਆਰ ਕਰਕੇ ਤੁਰੰਤ ਹੀ ਇਸ ਦੀ ਸੂਚਨਾ ਵਟਸਐਪ ਰਾਹੀਂ ਆਪਣੇ ਜ਼ਿਲ੍ਹੇ ਦੇ ਸਮਾਰਟ ਸਕੂਲ ਕੋਆਰਡੀਨੇਟਰ ਅਤੇ ਸਹਾਇਕ ਕੋਆਰਡੀਨੇਟਰ ਨੂੰ ਦੇਣ।  ਸਬੰਧਿਤ ਜਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਅਤੇ ਸਹਾਇਕ  ਕੋਆਰਡੀਨੇਟਰ ਉਸ ਸਾਮਾਨ ਨੂੰ ਤੁਰੰਤ ਹੀ ਲੋੜੀਂਦੇ ਸਕੂਲਾਂ ਵਿੱਚ ਸ਼ਿਫਟ ਕਰਵਾਉਣਗੇ ਤਾਂ ਕਿ ਅਜਿਹੇ ਸਮਾਨ ਦੀ ਯੋਗ ਵਰਤੋਂ ਹੋ ਸਕੇ।
ਵਿਭਾਗ ਵੱਲੋਂ ਸਮੂਹ ਸਕੂਲ ਮੁਖੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਸਕੂਲਾਂ ਵਿੱਚ ਪਏ ਨਾ-ਮੁਰੰਮਤਯੋਗ ਸਮਾਨ ਅਤੇ ਵਾਧੂ ਪਏ ਸਾਮਾਨ ਦਾ ਸਕੂਲ ਮੈਨੇਜਮੈਂਟ ਕਮੇਟੀ ਦਾ ਮਤਾ ਪਾ ਕੇ ਨਿਯਮਾਂ ਅਨੁਸਾਰ ਨਿਪਟਾਰਾ ਕਰਨਗੇ ਅਤੇ ਇਸ ਸਾਮਾਨ ਤੋਂ ਪ੍ਰਾਪਤ ਰਾਸ਼ੀ ਨੂੰ ਸਕੂਲ ਦੇ ਅਮਲਗਾਮੇਟਿਡ ਫੰਡ ਵਿੱਚ ਜਮ੍ਹਾਂ ਕਰਵਾਉਣਗੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।