ਬਾਬਾ ਹਰਨਾਮ ਸਿੰਘ ਖਾਲਸਾ ਨੇ ਦਮਦਮੀ ਟਕਸਾਲ ਮਹਿਤਾ ਵਿੱਖੇ ਆਲੀਸ਼ਾਨ ਦਰਸ਼ਨੀ ਡਿਉੜੀ ਅਤੇ ਗੁਰਮਤ ਕੀਰਤਨ ਵਿਦਿਆਲੇ ਦਾ ਕੀਤਾ ਉਦਘਾਟਨ ।
October 22nd, 2019 | Post by :- | 251 Views
ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਦਮਦਮੀ ਟਕਸਾਲ ਮਹਿਤਾ ਵਿਖੇ ਆਲੀਸ਼ਾਨ ਦਰਸ਼ਨੀ ਡਿਉੜੀ ਅਤੇ ਗੁਰਮਤਿ ਕੀਰਤਨ ਵਿਦਿਆਲੇ ਦਾ ਉਟਘਾਟਨ।
ਪੰਥ ਨੂੰ ਜਾਗਰਿਤ ਕਰਨ ‘ਚ ਦਮਦਮੀ ਟਕਸਾਲ ਦਾ ਵਡਾ ਯੋਗਦਾਨ ਰਿਹਾ ਅਤੇ ਰਹੇਗਾ ।
ਮਹਿਤਾ ਚੌਕ / ਅੰਮ੍ਰਿਤਸਰ 21 ਅਕਤੂਬਰ (    ਕੁਲਜੀਤ ਸਿੰਘ    ) ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ (ਮਹਿਤਾ) ਦੇ 50 ਸਾਲਾ ਸਥਾਪਨਾ ਦਿਹਾੜੇ ਨੂੰ ਸਮਰਪਿਤ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ  ਦੀ ਪਾਵਨ ਯਾਦ ‘ਚ ਬਣਾਈ ਗਈ ਆਲੀਸ਼ਾਨ ਦਰਸ਼ਨੀ ਡਿਉੜੀ ਅਤੇ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਦੀ ਯਾਦ ‘ਚ ਮੁੜ ਉਸਾਰੇ ਗਏ ਗੁਰਮਤਿ ਕੀਰਤਨ ਵਿਦਿਆਲੇ ਦਾ ਸੰਗਤਾਂ ਦੀ ਭਾਰੀ ਮੌਜੂਦਗੀ ‘ਚ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਉਦਘਾਟਨ ਕੀਤਾ ਗਿਆ।
ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸੰਗਤ ਨੂੰ ਸੰਤ ਕਰਤਾਰ ਸਿੰਘ ਖ਼ਾਲਸਾ ਦੇ ਜਨਮ ਦਿਹਾੜੇ ਦੀ ਵਧਾਈ ਦਿਤੀ ਅਤੇ ਉਨ੍ਹਾਂ ਵੱਲੋਂ ਪੰਥ ਲਈ ਕੀਤੀ ਗਈ ਕਮਾਈ ਅਤੇ ਪਰਉਪਕਾਰ ਨੂੰ ਯਾਦ ਕਰਦਿਆਂ ਕਈ ਇਤਿਹਾਸਕ ਪਲਾਂ ‘ਤੇ ਰੌਸ਼ਨੀ ਪਾਈ ਗਈ। ਉਨ੍ਹਾਂ ਦਸਿਆ ਕਿ ਇਸ ਕੇਂਦਰੀ ਅਸਥਾਨ ਦਾ ੨੦ਵੀ ਸਦੀ ਦੌਰਾਨ ਪੰਥ ਨੂੰ ਜਾਗਰਿਤ ਕਰਨ ‘ਚ ਵਡਾ ਯੋਗਦਾਨ ਰਿਹਾ, ਕੌਮ ਦੇ ਇਤਿਹਾਸਕ ਫ਼ੈਸਲੇ ਇੱਥੋਂ ਹੀ ਲਏ ਗਏ ਅਤੇ ਅਨੇਕਾਂ ਸਿੰਘਾਂ ਵੱਲੋਂ ਮਹਾਨ ਸ਼ਹੀਦੀਆਂ ਦਿੱਤਿਆਂ ਗਈਆਂ।  ਪ੍ਰੋ: ਸਰਚਾਂਦ ਸਿੰਘ ਮੁਤਾਬਕ ਨਵੀਂ ਤੇ ਮੁੜ ਉਸਾਰੇ ਗਏ ਕੀਰਤਨ ਵਿਦਿਆਲੇ ‘ਚ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਰਿਹਾਇਸ਼ੀ ਕਮਰਿਆਂ ਦੇ ਪੁਰਾਤਨ ਸਰੂਪ ਨੂੰ ਬਿਨਾ ਬਦਲੇ ਸੰਭਾਲੇ ਜਾਣ ‘ਤੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਅਜਿਹਾ ਇਤਿਹਾਸਕ ਪ੍ਰੇਰਨਾ ਸਰੋਤ ਬਣੇ ਇਨ੍ਹਾਂ ਮਹਾਂਪੁਰਖਾਂ ਦੀ ਸੰਜਮ ਅਤੇ ਸਾਦਾ ਜੀਵਨ ਪ੍ਰਤੀ ਯਾਦ ਨੂੰ ਤਾਜਾ ਰਖਣ ਲਈ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਦਿਆਲਾ ਸਮੇਤ ਬਹੁ ਮੰਜ਼ਲੀ ਦਰਸ਼ਨੀ ਡਿਉੜੀ ਜਿਸ ਦੀ ਲੰਬਾਈ 60 ਫੁੱਟ, ਚੌੜਾਈ 40 ਫੁੱਟ ਅਤੇ ਉਚਾਈ 80 ਫੁੱਟ ਹੈ ਨੂੰ ਡੇਢ ਸਾਲ ਵਿਚ ਸਖ਼ਤ ਮਿਹਨਤ ਨਾਲ ਮੁਕੰਮਲ ਕੀਤਾ ਗਿਆ। ਦਮਦਮੀ ਟਕਸਾਲ ਮੁਖੀ ਨੇ ਮੌਜੂਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ ਮੌਕੇ ਮਹਿਤਾ ਚੌਕ ਵਿਖੇ 23-24-25 ਅਕਤੂਬਰ 2019 ਨੂੰ  ਹੋਰਹੇ ਗੁਰਮਤਿ ਸਮਾਗਮਾਂ ‘ਚ ਵੱਡੀ ਪੱਧਰ ‘ਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਭਾਈ ਈਸ਼ਰ ਸਿੰਘ ਸਪੁੱਤਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਾ, ਭਾਈ ਅਜੈਬ ਸਿੰਘ ਅਭਿਆਸੀ, ਜ: ਅਜੀਤ ਸਿੰਘ ਤਰਨਾ ਦਲ, ਬਾਬਾ ਗੁਰਭੇਜ ਸਿੰਘ ਖਜਾਲਾ ਬੁਲਾਰਾ ਸੰਤ ਸਮਾਜ, ਬਾਬਾ ਸਜਨ ਸਿੰਘ, ਬਾਬਾ ਨਵਤੇਜ ਸਿੰਘ ਚੇਲੇਆਣਾ, ਪ੍ਰੋ: ਸਰਚਾਂਦ ਸਿੰਘ, ਬਾਬਾ ਗੁਰਮੀਤ ਸਿੰਘ ਬਦੋਵਾਲ, ਭਾਈ ਹਰਦੇਵ ਸਿੰਘ ਜੌਹਲ, ਭਾਈ ਕਸ਼ਮੀਰ ਸਿੰਘ ਹੋਠੀ ਸ਼ੇਆਟਲ, ਅਮਰਬੀਰ ਸਿੰਘ ਢੋਟ, ਤਰਸੇਮ ਸਿੰਘ ਤਾਹਰਪੁਰ, ਕੁਲਜਾਰ ਸਿੰਘ ਸਰਪੰਚ, ਗਗਨਦੀਪ ਸਿੰਘ ਠੇਕੇਦਾਰ, ਹਰਸ਼ਦੀਪ ਸਿੰਘ ਰੰਧਾਵਾ, ਡਾ: ਅਵਤਾਰ ਸਿੰਘ ਬੁੱਟਰ, ਪਿੰ੍ਰ : ਗੁਰਦੀਪ ਸਿੰਘ ਰੰਧਾਵਾ, ਪ੍ਰਮੀਤ ਸਿੰਘ, ਸਰਪੰਚ ਕਸ਼ਮੀਰ ਸਿੰਘ ਕਾਲਾ, ਹਰਜਿੰਦਰ ਸਿੰਘ ਮਹਿਤਾ, ਕਿਰਪਾਲ ਸਿੰਘ, ਭਜਨ ਸਿੰਘ, ਭਾਈ ਇੰਦਰਪਾਲ ਸਿੰਘ, ਭਾਈ ਜਸਵਿੰਦਰ ਸਿੰਘ, ਪੰਡਿਤ ਰਾਮ ਸਰੂਪ, ਅਜੀਤ ਸਿੰਘ ਸੈਕਟਰੀ, ਇਕਬਾਲ ਸਿੰਘ ਜਲਾਲਉਸਮਾ, ਲਖਵਿੰਦਰ ਸਿੰਘ ਸੋਨਾ, ਗਿ: ਜੋਬਨਪ੍ਰੀਤ ਸਿੰਘ,  ਗਿ: ਮਨਦੀਪ ਸਿੰਘ, ਗਿ: ਗੁਰਦੀਪ ਸਿੰਘ, ਪ੍ਰਿੰ: ਗੁਰਦੀਪ ਸਿੰਘ, ਜਥੇ: ਜਰਨੈਲ ਸਿੰਘ, ਭਾਈ ਕੁਲਬੀਰ ਸਿੰਘ ਰਾਗੀ, ਜਥੇ: ਮੰਗਲ ਸਿੰਘ ਬਟਾਲਾ, ਸੁਰਜੀਤ ਸਿੰਘ ਮਹਿਤਾ, ਅਜਮੇਰ ਸਿੰਘ, ਗੁਰਧਿਆਨ ਸਿੰਘ ਮਹਿਤਾ ਰਾਜਬੀਰ ਸਿੰਘ, ਸੁਖਨਪਾਲ ਸਿੰਘ ਬਲ, ਬਲਦੇਵ ਸਿੰਘ ਹੌਲਦਾਰ, ਜਤਿੰਦਰ ਸਿੰਘ ਲਧਾਮੁਡਾ, ਗੁਰਮੁਖ ਸਿੰਘ ਸਾਬਾ, ਤਜਿੰਦਰਪਾਲ ਸਿੰਘ ਲਾਡੀ, ਵਿਜੈ ਤਨੇਜਾ, ਮਾ: ਸੁਖਦੇਵ ਸਿੰਘ, ਮਹਿੰਦਰਪਾਲ ਸਿੰਘ ਬਲ, ਕੁਲਵਿੰਦਰ ਸਿੰਘ ਖਬੇਰਾਜਪੂਤਾਂ ਆਦਿ ਮੌਜੂਦ ਸਨ।
ਕੈਪਸ਼ਨ : ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ‘ਚ ਬਣਾਈ ਗਈ ਦਰਸ਼ਨੀ ਡਿਉੜੀ ਦੀ ਉਟਘਾਟਨ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ। ਉਨਾਂ ਨਾਲ ਭਾਈ ਈਸ਼ਰ ਸਿੰਘ ਅਤੇ ਭਾਈ ਅਜੈਬ ਸਿੰਘ ਅਭਿਆਸੀ ਤੇ ਹੋਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।