ਸੇਂਟ ਸੋਲਜ਼ਰ ਸਕੂਲ ਦੇ ਕਬੱਡੀ ਦੇ ਖਿਡਾਰੀਆਂ ਨੇ ਜਿੱਤੀ ਟ੍ਰਾਫ਼ੀ ।
October 22nd, 2019 | Post by :- | 172 Views
ਸੇਂਟ ਸੋਲਜਰ ਸਕੂਲ ਜੰਡਿਆਲਾ ਗੁਰੂ ਦੇ ਕਬੱਡੀ ਖਿਡਾਰੀਆਂ ਨੇ ਜਿੱਤੀ ਟਰਾਫ਼ੀ
ਜੰਡਿਆਲਾ ਗੁਰੂ, 22 ਅਕਤੂਬਰ ਕੁਲਜੀਤ ਸਿੰਘ
ਸੀਬੀਐਸਈ ਕਲੱਸਟਰ ਬਲਾਕ ਪੱਧਰ ਕੱਬਡੀ ਵਿੱਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦੀ ਟੀਮ ਨੇ ਰਨਰਅੱਪ ਟਰਾਫੀ ਆਪਣੇ ਨਾਮ ਕੀਤੀ।ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਦੱਸਿਆ
ਸੀਬੀਐਸਈ ਕਲੱਸਟਰ ਦੀਆਂ ਬਲਾਕ ਪੱਧਰ ਖੇਡਾਂ ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਬਾਜਪੁਰ ਟਾਂਡਾ ਵਿਖੇ ਹੋਈਆਂ ਅਤੇ 17 ਸਾਲ ਤੋਂ ਹੇਠਲੇ ਪੱਧਰ ਦੇ ਖਿਡਾਰੀਆਂ ਦੀ ਕੱਬਡੀ ਵਿੱਚ ਸੀਬੀਐਸਈ ਦੀਆਂ 40 ਟੀਮਾਂ ਨੇ ਭਾਗ ਲਿਆ।ਉਨ੍ਹਾਂ ਦੱਸਿਆ ਇਸ ਵਿੱਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਕਿੰਡ ਰਨਰਅੱਪ ਟਰਾਫੀ ਆਪਣੇ ਨਾਮ ਕੀਤੀ।ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਸਕੂਲ ਪਹੁੰਚਣ ਤੇ ਸਕੂਲ ਦੇ ਮੇਨੈਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸ਼ਿਲਪਾ ਸ਼ਰਮਾ ਕੋਆਰਡੀਨੇਟਰ, ਨਰਿੰਦਰਪਾਲ ਕੌਰ ਕੋਆਰਡੀਨੇਟਰ,ਸੁਖਚੈਨ ਸਿੰਘ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸਕੂਲ ਦੇ ਖਿਡਾਰੀਆਂ ਅਤੇ ਕੋਚ ਸੁਖਜਿੰਦਰ ਸਿੰਘ, ਰੁਪਿੰਦਰ ਕੌਰ, ਜਤਿੰਦਰ ਸਿੰਘ, ਸਰਬਜੀਤ ਕੌਰ, ਸੰਤੋਖ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ।
ਕੈਪਸ਼ਨ :- ਸਕੂਲ ਦੇ ਐਮਡੀ ਡਾ. ਕਿਸ਼ਨਪੁਰੀ, ਅਧਿਆਪਕ ਅਤੇ ਕੋਚ ਕਬੱਡੀ ਜਿੱਤ ਕੇ ਆਈ ਟੀਮ ਦੇ ਨਾਲ।-

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।