ਪ੍ਰਧਾਨ ਮੰਤਰੀ , ਗੁਰੂ ਰਵਿਦਾਸ ਜੀ ਦੇ ਤੁਗਲਕਾਬਾਦ ਵਾਲੀ ਵਿਵਾਦਿਤ ਜ਼ਮੀਨ ਨੂੰ ਸੁਲਝਾਉਣ ਦੀ ਪਹਿਲਕਦਮੀ ਕਰਨ —- ਕੈਂਥ
August 23rd, 2019 | Post by :- | 208 Views

ਚੰਡੀਗੜ੍ਹ, :       ਤੁਗਲਕਾਬਾਦ ਸਥਿਤੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਮੰਦਿਰ ਨੂੰ ਢਹਿ ਢੇਰੀ ਕਰਨ ਦੇ ਵਿਰੋਧ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਖਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦੇ ਵਿਰੁੱਧ ਸੰਘਰਸ਼ ਕਰ ਰਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਧਾਰਾ 314,27 ਤਹਿਤ ਐਫਆਈਆਰ ਦਰਜ ਕਰਨ ਦੀ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਨੇ ਸਖਤ ਸ਼ਬਦਾਂ ਵਿੱਚ  ਨਿੰਦਾ ਕੀਤੀ ਹੈ।

ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੈਦਲ ਮਾਰਚ ਤੇ ਰੋਸ ਪ੍ਰਦਰਸ਼ਨ ਅਤੇ ਮੁਜ਼ਾਹਰਾ ਕਰ ਰਹੇ ਸਨ ਉਸ ਸਮੇਂ ਕੇਂਦਰ ਸਰਕਾਰ ਦਾ ਕੋਈ ਨੁਮਾਇੰਦਾ ਰਾਮਲੀਲਾ ਗਰਾਉਂਡ ਦਿੱਲੀ ਨਹੀਂ ਪੁਹੰਚਿਆ ਤਾਂ ਹਜ਼ਾਰਾਂ ਗੁਰੂ ਰਵਿਦਾਸ ਜੀ ਸੰਗਤ ਵਿੱਚ ਗੁੱਸਾ ਅਤੇ ਰੋਸ ਪ੍ਰਦਰਸ਼ਨ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਗੁੱਸੇ ਵਿੱਚ ਆਏ ਲੋਕਾਂ ਨੇ ਤੁਗਲਕਾਬਾਦ ਸਥਿਤ ਤਬਾਹ ਕੀਤੇ ਮੰਦਿਰ ਵੱਲ ਮਾਰਚ ਸ਼ੁਰੂ ਕਰ ਦਿੱਤਾ।

ਸ੍ਰ ਕੈਂਥ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਗੰਭੀਰ ਘਟਨਾ ਦਾ ਕੋਈ ਨੋਟਿਸ ਨਾ ਲੈ ਕਰਕੇ ਅਤੇ ਅੜੀਅਲ ਰੱਵਿਏ ਦੇ ਵਿਰੁੱਧ ਰਵਿਦਾਸੀਏ ਭਾਈਚਾਰੇ ਵਿੱਚ ਨਰਾਜ਼ਗੀ ਅਤੇ ਗੁੱਸਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ।
ਇਸ ਪ੍ਰਾਚੀਨ  ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਚਮਾਰ ਜੌਹੜ(ਸਰੋਵਰ)ਅੱਜ ਵੀ ਮਜੂਦ ਹੈ। ਪ੍ਰਾਚੀਨ ਇਤਿਹਾਸਕ ਥਾਵਾਂ  ਨੂੰ ਹਰ ਸਮੇਂ ਦੀਆਂ ਹਕੂਮਤਾਂ ਨੇ ਕਮਜ਼ੋਰ ਵਰਗਾ ਦੀਆਂ ਇਤਿਹਾਸਕ ਸਥਾਪਤ ਸਥਾਨਾਂ ਨੂੰ ਕੁਚਲਣ ਅਤੇ ਤਹਿਸ ਨਹਿਸ ਕਰਨ ਲਈ ਕਾਨੂੰਨੀ ਪੇਚੀਦਗੀਆਂ ਦਾ ਸਹਾਰਾ ਲੈ ਕੇ ਦਿੱਲੀ ਡਿਵੈਲਪਮੈਂਟ ਅਥਾਰਿਟੀ (ਡੀ ਡੀ ਏ) ਤੇ ਸ਼ਹਿਰੀ ਵਿਕਾਸ ਵਿਭਾਗ ਕੇਂਦਰ ਅਤੇ ਸਰਕਾਰ ਸੁਪਰੀਮ ਕੋਰਟ ਆਫ ਇੰਡੀਆ ਰਾਹੀਂ ਚਮਾਰਾਂ ਦੀ ਤੁਗਲਕਾਬਾਦ ਸਥਿਤ ਪ੍ਰਾਚੀਨ ਇਤਿਹਾਸਕ ਮੰਦਿਰ/ਗੁਰੂ ਦੁਆਰਾ ਨੂੰ ਅੱਜ 10 ਅਗਸਤ 2019 ਵਹਿਸ਼ੀ ਤਰੀਕੇ ਨਾਲ਼ ਤਹਿਸ ਨਹਿਸ ਕਰਕੇ ਖਤਮ ਕਰ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਉਤੇ ਪੁਲਿਸ ਵੱਲੋਂ ਜੋ ਧਾਰਾ 314 ਅਤੇ 27 ਤਹਿਤ ਪਰਚੇ ਦਰਜ ਕੀਤੇ ਹਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਬਿਨਾਂ ਸ਼ਰਤ ਛੱਡਿਆ ਜਾਵੇ ਅਤੇ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਵੇ । ਸ੍ਰ ਕੈਂਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਤੁਗਲਕਾਬਾਦ ਸਥਿਤ ਮੰਦਿਰ ਵਾਲੀ ਝਗੜੇ ਵਾਲੀ ਜ਼ਮੀਨ ਨੂੰ ਸੁਲਝਾਉਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ ਅਤੇ ਮੰਦਰ ਦੀ ਉਸਾਰੀ ਦੀ ਪ੍ਰਕਿਰਿਆ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਆਰੰਭ ਕਰਵਾਉਣੀ ਚਾਹੀਦੀ ਹੈ।

ਸ੍ਰ ਕੈਂਥ ਨੇ ਦੱਸਿਆ ਕਿ ਜਦੋਂ ਤੱਕ ਮੁੜ ਗੁਰੂ ਰਵਿਦਾਸ ਜੀ ਦਾ ਮੰਦਿਰ ਤੁਗਲਕਾਬਾਦ ਸਥਿਤ ਉਸਰਿਆ ਨਹੀਂ ਜਾਂਦਾ ਉਦੋਂ ਤੱਕ ਰੋਸ ਪ੍ਰਦਰਸ਼ਨ ਤੇ  ਮੁਜ਼ਾਹਰੇ ਜਾਰੀ ਰਹਿਗੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।