ਸਰਕਾਰੀ ਸਕੂਲਾਂ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਈ ਕੰਟੈਂਟ ਨਾਲ ਸਿਖਾਉਣ ਵਿੱਚ ਰੁਚੀ ਵਧਾ ਦਿੱਤੀ ਹੈ :ਸਿੱਖਿਆ ਸਕੱਤਰ ।
October 19th, 2019 | Post by :- | 873 Views

ਸਰਕਾਰੀ ਸਕੂਲਾਂ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਈ-ਕੰਟੈਂਟ ਨਾਲ ਸਿਖਾੳੁਣ ਵਿੱਚ ਰੂਚੀ ਵਧਾ ਦਿੱਤੀ ਹੈ- ਸਿੱਖਿਆ ਸਕੱਤਰ
ਜਿਲ੍ਹਾ ਸੀ੍ ਮੁਕਤਸਰ ਸਾਹਿਬ ਦੇ ਲਗਭਗ 2000 ਸੈਕੰਡਰੀ ਅਤੇ ਪਾ੍ਇਮਰੀ ਸਕੂਲ ਮੁਖੀਆਂ ਅਤੇ ਅਧਿਅਾਪਕਾਂ ਨੂੰ ਸਕੱਤਰ ਸਕੂਲ ਸਿੱਖਿਆ ਨੇ ਪ੍ਸ਼ੰਸਾ ਪੱਤਰ ਦੇ ਕੇ ਨਿਵਾਜਿਆ
ਅਧਿਆਪਕ ਸਮਾਰਟ ਸਕੂਲ ਬਣਾਉਣ ਲਈ ਕਰ ਰਹੇ ਹਨ ਦਿਲੋਂ ੳੁਪਰਾਲੇ
ਮਿਸ਼ਨ ਸ਼ਤ ਪ੍ਤੀਸ਼ਤ ਨੂੰ ਸਫ਼ਲ ਬਣਾਉਣ ਦਾ ਕੀਤਾ ਪ੍ਣ
ਸੀ੍ ਮੁਕਤਸਰ ਸਾਹਿਬ 19 ਅਕਤੂਬਰ ( ) ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਮਾਰਟ ਸਕੂਲ ਬਣਾਉਣ ਅਤੇ ਵਧੀਆ ਨਤੀਜੇ ਦੇਣ ਲਈ ਸਕੂਲ ਮੁਖੀ ਤੇ ਅਧਿਅਾਪਕ ਤਨਦੇਹੀ ਨਾਲ ਕੰਮ ਕਰਨ ਲੱਗੇ ਹਨ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਜਿਲ੍ਹਾ ਸੀ੍ ਮੁਕਤਸਰ ਸਾਹਿਬ ਦੇ ਲਗਭਗ 2000 ਅਧਿਅਾਪਕਾਂ ਨੂੰ ਪ੍ਸ਼ੰਸਾ ਪੱਤਰ ਦੇਣ ਸਮੇਂ ਪੇ੍ਰਿਤ ਕਰਦਿਅਾਂ ਕੀਤਾ|
ਇਸ ਮੌਕੇ ੳੁਹਨਾਂ ਨਾਲ ੳੁਚੇਚੇ ਤੌਰ ‘ਤੇ ਸੀ੍ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਅੈੱਮ. ਕੇ. ਅਰਾਵਿੰਦ ਨੇ ਵੀ ਅਧਿਅਾਪਕਾਂ ਅਤੇ ਸਕੂਲ ਮੁਖੀਆਂ ਨੂੰ ਮੁਬਾਰਕਬਾਦ ਦਿੱਤੀ|
ੳੁਹਨਾਂ ਨੇ ਅਧਿਆਪਕਾਂ ਨੂੰ ੳੁਤਸ਼ਾਹਿਤ ਕਰਦਿਅਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਜਾ ਕੇ ਦੇਖਿਆ ਹੈ ਕਿ ਜਿਹਨਾਂ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਤਿਅਾਰ ਹੋ ਚੁੱਕੇ ਹਨ ੳੁੱਥੇ ਸਿੱਖਿਅਾ ਵਿਭਾਗ ਦੇ ਅਧਿਅਾਪਕਾਂ ਅਤੇ ਸਕੂਲ ਮੁਖੀਆਂ ਨੇ ਈ-ਕੰਟੈਂਟ ਨੂੰ ਵਰਤੋਂ ਵਿੱਚ ਲਿਆਉਣਾ ਵੀ ਸ਼ੁਰੂ ਕਰ ਦਿੱਤਾ ਹੈ| ੳੁਹਨਾਂ ਸਮੂਹ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਪਿਛਲੇ ਸਾਲ ਦੇ ਵਧੀਅਾ ਨਤੀਜਿਆਂ ਲਈ ਮੁਬਾਰਕਬਾਦ ਬਾਦ ਦਿੱਤੀ ਅਤੇ ਭਵਿੱਖ ਵਿੱਚ ਇਹਨਾਂ ਨਤੀਜਿਆਂ ਨੂੰ ਪਹਿਲਾਂ ਨਾਲੋਂ ਵੱਧ ਮਿਅਾਰੀ ਬਨਾੳੁਣ ਲਈ ਯੋਜਨਾਬੰਦੀ ਤਿਅਾਰ ਕਰਨ ਲਈ ਕਿਹਾ| ੳੁਹਨਾਂ ਕਿਹਾ ਕਿ ਹੁਣ ਵਿਦਿਆਰਥੀਆਂ ਦੇ ਅੰਕ ਵਧਾੳੁਣ ਲਈ ਅਧਿਅਾਪਕਾਂ ਵੱਲੋਂ ਸਿੱਖਣ ਸਿਖਾਉਣ ਤਕਨੀਕਾਂ ਦੀ ਵਰਤੋਂ ਲਈ ਅਤੇ ਵਿਦਿਆਰਥੀਆਂ ਦੀ ਪਛਾਣ ਕਰਕੇ ਵਿਸ਼ੇਸ਼ ੳੁਪਰਾਲੇ ਕਰਨ ਦੇ ਸੁਝਾਅ ਵੀ ਮਿਲ ਰਹੇ ਹਨ| ਬਹੁਤ ਸਾਰੇ ਸਕੂਲਾਂ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਨੇ ਵਾਧੂ ਜਮਾਤਾਂ ਵੀ ਲਗਾੳੁਣੀਅਾਂ ਸ਼ੁਰੂ ਕਰ ਦਿੱਤੀਆਂ ਹਨ ਜੋ ਕਿ ਸਲਾਹੁਣਯੋਗ ਹੈ| ਇਸ ਮੌਕੇ ੳੁਹਨਾਂ ਕਿਹਾ ਕਿ ੳੁਹਨਾਂ ਨੂੰ ਜਾਣ ਕੇ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਅਧਿਆਪਕਾਂ ਵੱਲੋਂ ਹੁਣ ਤੋਂ ਹੀ ਸਕੂਲਾਂ ਵਿੱਚ ਬੋਰਡ ਦੀਅਾਂ ਜਮਾਤਾਂ ਦੇ ਜੀਰੋ ਪੀਰੀਅਡ ਜਾਂ ਵਾਧੂ ਕਲਾਸਾਂ ਛੁੱਟੀ ਵਾਲੇ ਦਿਨ ਵੀ ਲਈਅਾਂ ਜਾਣ ਲੱਗੀਅਾਂ ਹਨ|
ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਸਮੂਹ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਪੇ੍ਰਦਿਅਾਂ ਕਿਹਾ ਕਿ ਸਕੂਲਾਂ ਵਿੱਚ ਅੱਜ ਦੇ ਸ਼ਬਦ ਗਤੀਵਿਧੀ ਨੇ ਵਿਦਿਆਰਥੀਆਂ ਦੀ ਸੋਚਣ ਸ਼ਕਤੀ ਦਾ ਦਾਇਰਾ ਵਿਸ਼ਾਲ ਕੀਤਾ ਹੈ ਅਤੇ ਇਸਦਾ ਫਾਇਦਾ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਵੇਗਾ|
ੳੁਹਨਾਂ ਅਧਿਆਪਕਾਂ ਨੂੰ ਫਿੱਟ ਗੁਰੂ ਅੈਪ ਰਾਹੀਂ ਸਿਹਤ ਸਬੰਧੀ ਵਿਸ਼ੇਸ਼ ਧਿਅਾਨ ਰੱਖਣ ਹਿੱਤ ਵੀ ਚੇਤੰਨ ਕੀਤਾ ਕਿ ਚੰਗਾ ਸਿਹਤਮੰਦ ਅਧਿਅਾਪਕ ਕਲਾਸਰੂਮ ਵਿੱਚ ੳੁਤਸ਼ਾਹੀ ਹੋ ਕੇ ਅਾਪਣਾ ਸਰਵੋਤਮ ਨਤੀਜਾ ਦੇ ਸਕਦਾ ਹੈ| ੳੁਹਨਾਂ ਅਧਿਆਪਕਾਂ ਨੂੰ ਰੋਜ਼ਾਨਾ ਸੈਰ ਅਤੇ ਹਲਕੀ ਕਸਰਤ ਕਰਨ ਦੀ ਸਲਾਹ ਦਿੱਤੀ|
ਸਰਕਾਰੀ ਸਕੂਲਾਂ ਦੇ ਵਿਦਿਆਰਥੀ ਜਿਹੜੇ ਅੈੱਨਅੈੱਮਅੈੱਮਅੈੱਸ ਅਤੇ ਅੈੱਨਟੀਅੈੱਸਈ ਮੁਕਾਬਲਿਅਾਂ ਵਿੱਚ ਭਾਗ ਲੈਣ ਜਾ ਰਹੇ ਹਨ ੳੁਹਨਾਂ ਦੀ ਤਿਅਾਰੀ ਵੀ ਸਕੂਲ ਪੱਧਰ ‘ਤੇ ਸਕੂਲ ਮੁਖੀਆਂ ਅਤੇ ਅਧਿਅਾਪਕਾਂ ਵੱਲੋਂ ਸਕੂਲ ਸਮੇਂ ਤੋਂ ਬਾਅਦ ਅਾਪਣੇ ਪੱਧਰ ‘ਤੇ ਕਰਵਾਈ ਜਾ ਰਹੀ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ| ਸਿੱਖਿਆ ਵਿਭਾਗ ਨੂੰ ਅਜਿਹੇ ਮਿਹਨਤੀ ਅਧਿਆਪਕਾਂ ਤੇ ਮਾਣ ਹੈ ਅਤੇ ਰਹੇਗਾ|
ਇਸ ਮੌਕੇ ਮੁੱਖ ਦਫ਼ਤਰ ਵੱਲੋਂ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਮਲਕੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਬਲਜੀਤ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਦੀਦਾਰ ਸਿੰਘ ੳੁਪ ਜਿਲ੍ਹਾ ਸਿੱਖਿਆ ਅਫ਼ਸਰ ਫਤਿਹਗੜ੍ਹ ਸਾਹਿਬ, ਕਪਿਲ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਸੁਦਰਸ਼ਨ ਸਿੰਘ ੳੁੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ, ਸੰਜੀਵ ਭੂਸ਼ਣ, ਰਾਜਿੰਦਰ ਸਿੰਘ ਚਾਨੀ ਬੁਲਾਰਾ ਸਿੱਖਿਆ ਵਿਭਾਗ, ਜਿਲ੍ਹਾ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਕਮਲਪੀ੍ਤ ਸਿੰਘ, ਨਵਜੀਤ ਸਿੰਘ ਡੀ ਐੱਮ ਸਾਇੰਸ, ਅਸ਼ੋਕ ਚਾਵਲਾ ਡੀ ਐਮ ਮੈਥ, ਗੁਰਮੇਲ ਸਿੰਘ ਡੀਐੱਮ ਸ.ਸ./ਇੰਗਲਿਸ਼, ਰਾਜੀਵ ਕੁਮਾਰ ਇੰਚਾਰਜ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਅਜੇ ਕੁਮਾਰ ਦੀਪਕ ਕੁਮਾਰ ,ਵਰਿੰਦਰ ਕੁਮਾਰ ਮੈਂਬਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ , ਬੀ ਐੱਮ ਸਾਇੰਸ ਗੁਰਦੀਪ ਸਿੰਘ ਯਾਦਵਿੰਦਰ ਸਿੰਘ ਕਮਲਜੀਤ ਸਿੰਘ ਰਾਜਨ ਗੋਇਲ ਬਲਰਾਜ ਸਿੰਘ ਪ੍ਰਿੰਸ ਜੋੜਾ, ਬੀ ਐੱਮ ਮੈਥ ਪ੍ਰੀਤਮ ਸਿੰਘ ਸਮਿਤ ਕੁਮਾਰ ਅਮਨਦੀਪ ਸਿੰਘ ਵੀਰਦਵਿੰਦਰ ਸਿੰਘ, ਅਮਰਜੀਤ ਗੋਇਲ ਜਗਜੀਤ ਸਿੰਘ, ਬੀ ਐੱਮ ਸ ਸ ਗੋਰਵ ਦੁੱਗਲ , ਅਸ਼ੋਕ ਕੁਮਾਰ ਹਰਕੇਵਲ ਸਿੰਘ ਹਰਜੀਤ ਸਿੰਘ ਬਲਕਰਨ ਸਿੰਘ ਕੁਲਦੀਪ ਸਿੰਘ, ਅਮਰਜੀਤ ਸਿੰਘ ਸੋਸ਼ਲ ਮੀਡੀਆ ਟੀਮ, ਬਲਾਕ ਮਾਸਟਰ ਟਰੇਨਰ ਗੁਰਚਰਨ ਸਿੰਘ, ਸੁਰਿੰਦਰ ਸਿੰਘ, ਚੰਦਰ ਸ਼ੇਖਰ, ਜਗਜੀਤ ਸਿੰਘ, ਰਾਜਪਾਲ, ਕਲਸਟਰ ਮਾਸਟਰ ਟਰੇਨਰ ਗੁਰਪੀ੍ਤ ਸਿੰਘ, ਅਰਸ਼ਦੀਪ ਸਿੰਘ, ਅਮਿਤ ਕੁਮਾਰ, ਰਾਜੀਵ ਕੁਮਾਰ, ਗੁਰਮੀਤ ਸਿੰਘ, ਜਗਦੀਸ਼ ਕੁਮਾਰ, ਗੁਰਪ੍ਰੀਤ ਸਿੰਘ ਲੰਬੀ ਅਤੇ ਹਜਾਰਾਂ ਅਧਿਆਪਕ ਹਾਜ਼ਰ ਰਹੇ|
ਫੋਟੋ: ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਅਾਈ.ਏ.ਅੈੱਸ. ਅਧਿਅਾਪਕਾਂ ਨੂੰ ਸਨਮਾਨਿਤ ਕਰਦੇ ਹੋਏ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।