
ਵਿਦਿਆਰਥਣ ਹਰਸ਼ਿਤਾ ਭੰਡਾਰੀ ਜੇਮ ਆਫ਼ ਸਹੋਦਿਆ ਅਵਾਰਡ ਨਾਲ ਸਨਮਾਨਿਤ
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
ਜੰਡਿਆਲਾ ਗੁਰੂ (ਕੁਲਜੀਤ ਮਾਨ)- ਦੀ ਪਾਈਨਵੁੱਡ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਾਰਵੀਂ ਜਮਾਤ ਦੀ ਕਾਮਰਸ ਦੀ ਵਿਦਿਆਰਥਣ ਹਰਸ਼ਿਤਾ ਭੰਡਾਰੀ ਨੇ ਅੱਜ ਮਾਝਾ ਪਬਲਿਕ ਸਕੂਲ ਵਿਖੇ ਜੇਮ ਆਫ਼ ਸਹੋਦਿਆ ਅਵਾਰਡ-2024 ਜਿੱਤ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਹ ਟੀ ਪੀ ਆਈ ਐਸ ਐਸ ਐਸ ਵਿੱਚ ਆਪਣੇ ਸਾਲਾਂ ਦੌਰਾਨ ਇੱਕ ਸਮਰਪਿਤ ਅਤੇ ਭਾਵੁਕ ਸਿਖਿਆਰਥੀ ਰਹੀ ਹੈ। ਉਹ ਆਦਰਯੋਗ, ਭਰੋਸੇਮੰਦ ਅਤੇ ਇੱਕ ਖੁਸ਼ ਵਿਅਕਤੀ ਹੈ। ਉਹ ਆਪਣੇ ਸਾਥੀਆਂ ਦੀ ਮਦਦ ਕਰਨ ਅਤੇ ਸਕੂਲ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਇਸ ਮੌਕੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਖਾਲਸਾ ਯੂਨੀਵਰਸਿਟੀ ਡਾਕਟਰ ਮਹਿਲ ਸਿੰਘ ਨੇ ਹਰਸਿਤਾ ਭੰਡਾਰੀ ਚਵਿੰਡਾ ਦੇਵੀ ਨੂੰ ਜੇਮ ਆਫ ਸਹੋਦਿਆ ਐਵਾਰਡ ਨਾਲ ਸਨਮਾਨਿਤ ਕੀਤਾ ਅਤੇ ਕਿਹਾ ਕਿ ਸਾਨੂੰ ਭਵਿੱਖ ਵਿੱਚ ਇਹੋ ਜਿਹੇ ਬੱਚਿਆਂ ਨੂੰ ਵੇਖ ਕੇ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਜੋਂ ਅਸੀਂ ਵੀ ਅਗਾਂਹ ਤਰੱਕੀ ਕਰਕੇ ਆਪਣੇ ਮਾਂ ਬਾਪ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਸਕੀਏ। ਇਸ ਮੌਕੇ ਸਕੂਲ ਦੀ ਮੈਨੇਜਮੈਂਟ, ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਉਸ ਦੀ ਇਸ ਪ੍ਰਾਪਤੀ ਲਈ ਉਸ ਨੂੰ ਵਧਾਈ ਦਿੱਤੀ ਅਤੇ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਫੋਟੋ ਕੈਪਸ਼ਨ-ਦੀ ਪਾਈਨਵੁੱਡ ਇੰਟਰਨੈਸ਼ਨਲ ਸਕੂਲ ਜੇਠੂਵਾਲ ਦੀ ਵਿਦਿਆਰਥਣ ਹਰਸ਼ਿਤਾ ਭੰਡਾਰੀ ਮੁੱਖ ਮਹਿਮਾਨ ਮਹਿਲ ਸਿੰਘ ਕੋਲੋਂ ਜੇਮ ਆਫ ਸਹੋਦਿਆ ਐਵਾਰਡ ਪ੍ਰਾਪਤ ਕਰਦੀ ਹੋਈ।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review