ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਮਾਰੋਹ ਮੌਕੇ ਪੁਸਤਕਾਂ “ਕਾਵਿ ਸੁਨੇਹੇ” ਅਤੇ “ਸਮੇਂ ਦੇ ਨਕਸ਼” ਲੋਕ ਅਰਪਿਤ
November 19th, 2024 | Post by :- | 57 Views

ਬਾਬਾ ਬਕਾਲਾ 18 ਨਵਬੰਰ(ਮਨਬੀਰ) ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ (ਰਜਿ:) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਮਾਰੋਹ-2024 ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ 11ਵਾਂ ਕਾਵਿ ਸੰਗ੍ਰਿਹ “ਕਾਵਿ ਸੁਨੇਹੇ” ਅਤੇ 12ਵਾਂ ਕਾਵਿ ਸੰਗ੍ਰਿਹ “ਸਮੇਂ ਦੇ ਨਕਸ਼” ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਮੱੁਖ ਵਕਤਾ ਡਾ: ਪਿਆਰਾ ਲਾਲ ਗਰਗ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਡਾ: ਹਰਜਿੰਦਰ ਸਿੰਘ ਅਟਵਾਲ, ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸਕੱਤਰ ਦੀਪ ਦਵਿੰਦਰ ਸਿੰਘ, ਕਾਰਜਕਾਰੀ ਮੈਂਬਰ ਮੱਖਣ ਕੁਹਾੜ, ਜ਼ਿਲ੍ਹਾ ਪ੍ਰਧਾਨ ਡਾ: ਲੇਖ ਰਾਜ, ਡਾ: ਕੁਲਦੀਪ ਪੁਰੀ, ਜ਼ਿਲ੍ਹਾ ਭਾਸ਼ਾ ਅਫਸਰ ਡਾ: ਪਰਮਜੀਤ ਸਿੰਘ ਕਲਸੀ, ਕਹਾਣੀਕਾਰ ਲਾਲ ਸਿੰਘ ਸ਼ਾਮਿਲ ਹੋਏ । ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਪਰਦੀਪ ਸਿੰਘ ਭੁੱਲਰ ਨੇ ਸ਼ਾਮੂਲੀਅਤ ਕੀਤੀ । ਇਸ ਮੌਕੇ ਸ: ਰਤਨ ਸਿੰਘ ਕੰਵਲ ਜੰਮੂ ਕਸ਼ਮੀਰ, ਡਾ: ਧਰਮ ਸਿੰਘ ਗੁਰਾਇਆ ਅਤੇ ਕਹਾਣੀਕਾਰ ਅਲਫਾਜ ਨੂੰ ਪ੍ਰਿੰ: ਸੁਜਾਨ ਸਿੰਘ ਯਾਦਗਾਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗੁਰਮੀਤ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਰੰਗੀਨਪੁਰ, ਸੁੱਚਾ ਸਿੰਘ ਪਸਨਾਵਾਲਾ, ਸੀਤਲ ਸਿੰਘ ਗੁੰਨੋਪੁਰੀ, ਬੂਟਾ ਰਾਮ ਅਜ਼ਾਦ, ਡਾ: ਰਾਜਵਿੰਦਰ ਕੌਰ ਨਾਗਰਾ, ਤਰਸੇਮ ਸਿੰਘ ਭੰਗੂ, ਰਾਜਿੰਦਰ ਸਿੰਘ ਰਾਜ ਕਲਾਨੌਰ, ਨਿਸ਼ਾਨ ਸਿੰਘ ਜੌੜਾ ਸੰਘਾ, ਪਰਮਜੀਤ ਸਿੰਘ ਤਿੱਖਾ ਥੇਹ, ਅਮਰੀਕ ਸਿੰਘ ਲੇਹਲ, ਵਿਜੈ ਅਗਨੀਹੋਤਰੀ, ਰਮੇਸ਼ ਜਾਨੂੰ ਜਤਿੰਦਰ ਭਨੋਟ ਸਮੇਤ ਵੱਡੀ ਗਿਣਤੀ ਵਿੱਚ ਸਾਹਿਤਕਾਰ ਸ਼ਾਮਿਲ ਹੋਏ ।
ਤਸਵੀਰ :- ਮਨਬੀਰ
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੱੁਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ 11ਵਾਂ ਕਾਵਿ ਸੰਗ੍ਰਿਹ “ਕਾਵਿ ਸੁਨੇਹੇ” ਅਤੇ 12ਵਾਂ ਕਾਵਿ ਸੰਗ੍ਰਿਹ “ਸਮੇਂ ਦੇ ਨਕਸ਼” ਨੂੰ ਲੋਕ ਅਰਪਿਤ ਕਰਦਿਆਂ ਡਾ: ਪਿਆਰਾ ਲਾਲ ਗਰਗ, ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਡਾ: ਹਰਜਿੰਦਰ ਸਿੰਘ ਅਟਵਾਲ, ਦੀਪ ਦਵਿੰਦਰ ਸਿੰਘ, ਮੱਖਣ ਕੁਹਾੜ, ਡਾ: ਲੇਖ ਰਾਜ ਅਤੇ ਹੋਰ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review