ਬਾਬਾ ਬਕਾਲਾ ਸਾਹਿਬ 06 (ਮਨਬੀਰ ਸਿੰਘ) ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਲਗਾਤਾਰ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸ਼ਬਦ ਨਾਦ ਮੰਚ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਚੇਤਨਾ ਪ੍ਰਕਾਸ਼ਨ ਵੱਲੋਂ ਕਵਿੱਤਰੀ ਰੂਪ ਦਵਿੰਦਰ ਕੌਰ ਦੀ ਕਾਵਿ ਪੁਸਤਕ “ਮੌਨ ਦਾ ਅਨੁਵਾਦ” ਲੋਕ ਅਰਪਿਤ ਕੀਤੀ ਗਈ । ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਸਕੱਤਰ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ “ਮੌਨ ਦਾ ਅਨੁਵਾਦ” ਪੁਸਤਕ ਵਿਚਲੀਆਂ ਬਹੁਤੀਆ ਕਵਿਤਾਵਾਂ ਦਾ ਸਬੰਧ ਨਾਰੀ-ਸੰਵੇਦਨਾ ਨਾਲ ਹੈ । ਵਰਤਮਾਨ ਸਮੇਂ ਵਿੱਚ ਸਾਡੇ ਸਮਾਜ ਵਿੱਚ ਨਾਰੀ ਦੀ ਸਥਿਤੀ ਕੁਝ ਬੇਹਤਰ ਜ਼ਰੂਰ ਹੋਈ ਹੈ, ਪਰ ਪੁਰਖਾਂ ਦੇ ਮੁਕਬਲਤਨ ਉਸਦਾ ਰੁਤਬਾ ਅਜੇ ਵੀ ਦੁਜੈਲਾ ਅਤੇ ਅਪਮਾਨਜਨਕ ਹੈ । ਡਾ: ਅਨੂਪ ਸਿੰਘ ਅਤੇ ਪਿੰ੍ਰਸੀਪਲ ਰਘਬੀਰ ਸਿੰਘ ਸੋਹਲ ਨੇ ਕਿਹਾ ਕਿ “ਮੌਨ ਦਾ ਅਨੁਵਾਦ” ਪੁਸਤਕ ਵਿੱਚ ਮਾਨਵੀ ਬਰਾਬਰੀ, ਇਨਸਾਫ ਅਤੇ ਅਜ਼ਾਦੀ ਦਾ ਸੁਨੇਹਾ ਦੇਣ ਵਾਲੀਆਂ ਰਚਨਾਵਾਂ ਹਨ । ਅੱਖਰ ਦੇ ਸੰਪਾਦਕ ਸ਼ਾਇਰ ਵਿਸ਼ਾਲ, ਬਖਤੌਰ ਧਾਲੀਵਾਲ ਅਤੇ ਗੀਤਕਾਰ ਹਰਿੰਦਰ ਸੋਹਲ ਨੇ “ਮੌਨ ਦਾ ਅਨੁਵਾਦ” ਪੁਸਤਕ ਨੂੰ ਪੰਜਾਬੀ ਕਾਵਿ-ਜਗਤ ਵਿੱਚ ਜੀ ਆਇਆਂ ਕਿਹਾ ਅਤੇ ਰੂਪ ਦਵਿੰਦਰ ਪਾਸੋਂਂ ਹੋਰ ਵੀ ਗਹਿਰੀਆਂ ਅਤੇ ਪਰਪੱਕ ਰਚਨਾਵਾਂ ਦੀ ਸਿਰਜਣਾਂ ਦੀ ਕਾਮਨਾ ਕੀਤੀ । ਇਸ ਮੌਕੇ ਮਾ: ਮਨਜੀਤ ਸਿੰਘ ਵੱਸੀ, ਮੱਖਣ ਭੈਣੀਵਾਲਾ, ਸੁਖਦੇਵ ਸਿੰਘ ਗੰਡਵਾਂ, ਬਲਬੀਰ ਸਿੰਘ ਬੀਰ, ਜਸਮੇਲ ਸਿੰਘ ਜੋਧੇ, ਡਾ: ਕੁਲਵੰਤ ਸਿੰਘ ਬਾਠ, ਅਵਤਾਰ ਸਿੰਘ ਗੋਇੰਦਵਾਲੀਆ, ਮਲੂਕ ਸਿੰਘ ਧਿਆਨਪੁਰੀ ਆਦਿ ਹਾਜ਼ਰ ਸਨ ।
ਤਸਵੀਰ ਮਨਬੀਰ
ਕੈਪਸ਼ਨ- ਰੂਪ ਦਵਿੰਦਰ ਕੌਰ ਦੀ ਕਾਵਿ ਪਸੁਤਕ “ਮੌਨ ਦਾ ਅਨੁਵਾਦ” ਲੋਕ ਅਰਪਿਤ ਕਰਦਿਆਂ ਸ਼ੇਲਿੰਦਰਜੀਤ ਸਿੰਘ ਰਾਜਨ, ਵਿਸ਼ਾਲ, ਦੀਪ ਦਵਿੰਦਰ ਸਿੰਘ, ਡਾ: ਅਨੂਪ ਸਿੰਘ ਅਤੇ ਹੋਰ ਤਸਵੀਰਾਂ :
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review