ਪ੍ਰਸ਼ੰਸਾ ਪੱਤਰ ਕਰਕੇ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ ਵਧਿਆ ।
October 15th, 2019 | Post by :- | 386 Views
ਮਿਸ਼ਨ ਸ਼ਤ ਪ੍ਤੀਸ਼ਤ ਸਫਲ ਬਣਾਉਣ ਲਈ ਸਰਹੱਦੀ ਖੇਤਰਾਂ ਦੇ ਅਧਿਅਾਪਕ ੳੁਤਸ਼ਾਹਿਤ – ਸਿੱਖਿਆ ਸਕੱਤਰ
ਜਿਲ੍ਹਾ ਗੁਰਦਾਸਪੁਰ ਦੇ ਲਗਭਗ 2700 ਸੈਕੰਡਰੀ ਅਤੇ ਪਾ੍ਇਮਰੀ ਸਕੂਲ ਮੁਖੀਆਂ ਅਤੇ ਅਧਿਅਾਪਕਾਂ ਨੂੰ ਸਕੱਤਰ ਸਕੂਲ ਸਿੱਖਿਆ ਨੇ ਪ੍ਸ਼ੰਸਾ ਪੱਤਰ ਦੇ ਕੇ ਨਿਵਾਜਿਆ
ਪ੍ਸ਼ੰਸਾ ਪੱਤਰ ਪਾ੍ਪਤ ਕਰਕੇ ਹੋਏ ਅਧਿਆਪਕਾਂ ਵਿੱਚ ੳੁਤਸ਼ਾਹੀ ੳੂਰਜਾ ਦਾ ਪ੍ਰਵਾਹ ਵਧਿਆ
ਗੁਰਦਾਸਪੁਰ 15 ਅਕਤੂਬਰ ( ਕੁਲਜੀਤ ਸਿੰਘ) ਸਰਹੱਦੀ ਜਿਲ੍ਹਿਅਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਨੂੰ ਮਿਅਾਰੀ ਬਣਾਉਣ ਲਈ ਸਿੱਖਿਅਾ ਵਿਭਾਗ ਵੱਲੋਂ ਮਿਸ਼ਨ ਸ਼ਤ ਪ੍ਤੀਸ਼ਤ ਤਹਿਤ ਸੌ ਫੀਸਦੀ ਨਤੀਜੇ ਪਾ੍ਪਤ ਕਰਨ ਲਈ ਸਕੂਲ ਮੁਖੀ ਤੇ ਅਧਿਅਾਪਕ ੳੁਤਸ਼ਾਹੀ ਹੋ ਕੇ ਕੰਮ ਕਰਨ ਲੱਗੇ ਹਨ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਜਿਲ੍ਹਾ ਗੁਰਦਾਸਪੁਰ ਦੇ ਲਗਭਗ 2700 ਅਧਿਅਾਪਕਾਂ ਨੂੰ ਪ੍ਸ਼ੰਸਾ ਪੱਤਰ ਦੇਣ ਸਮੇਂ ਪੇ੍ਰਿਤ ਕਰਦਿਅਾਂ ਕੀਤਾ|
ੳੁਹਨਾਂ ਅਧਿਆਪਕਾਂ ਨੂੰ ੳੁਤਸ਼ਾਹਿਤ ਕਰਦਿਅਾਂ ਕਿਹਾ ਕਿ ਸਿੱਖਿਅਾ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵਿੱਚ ਜਮਾਤ ਅਨੁਸਾਰ ਵਿਸ਼ੇ ਅਤੇ ੳੁਪ ਵਿਸ਼ੇ ਦੀ ਸੂਝ ਬੂਝ ਵਧਾੳੁਣ ਲਈ ਈ-ਕੰਟੈਂਟ ਤਿਅਾਰ ਕਰਕੇ ਅਧਿਆਪਕਾਂ ਦੀ ਵਰਤੋਂ ਲਈ ਭੇਜਿਆ ਗਿਆ ਹੈ| ਸਿੱਖਿਅਾ ਵਿਭਾਗ ਦੇ ਹਜ਼ਾਰਾਂ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਤਿਅਾਰ ਹੋ ਚੁੱਕੇ ਹਨ ਜਿਸ ਲਈ ਸਿੱਖਿਅਾ ਵਿਭਾਗ ਦੇ ਅਧਿਅਾਪਕਾਂ ਅਤੇ ਸਕੂਲ ਮੁਖੀਆਂ ਨੇ ਈ-ਕੰਟੈਂਟ ਨੂੰ ਵਰਤੋਂ ਵਿੱਚ ਲਿਆਉਣਾ ਵੀ ਸ਼ੁਰੂ ਕਰ ਦਿੱਤਾ ਹੈ| ੳੁਹਨਾਂ ਸਮੂਹ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਪਿਛਲੇ ਸਾਲ ਦੇ ਵਧੀਅਾ ਨਤੀਜਿਆਂ ਲਈ ਮੁਬਾਰਕਬਾਦ ਬਾਦ ਦਿੱਤੀ ਅਤੇ ਭਵਿੱਖ ਵਿੱਚ ਇਹਨਾਂ ਨਤੀਜਿਆਂ ਨੂੰ ਪਹਿਲਾਂ ਨਾਲੋਂ ਵੱਧ ਮਿਅਾਰੀ ਬਨਾੳੁਣ ਲਈ ਸਕੂਲ ਪੱਧਰ ਤੱਕ ਦੀ ਮਾਣਯੋਗ ਯੋਜਨਾਬੰਦੀ ਤਿਅਾਰ ਕਰਨ ਲਈ ਕਿਹਾ|
ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਸਮੂਹ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਪੇ੍ਰਦਿਅਾਂ ਕਿਹਾ ਕਿ ਸਕੂਲਾਂ ਵਿੱਚ ਅੱਜ ਦੇ ਸ਼ਬਦ ਗਤੀਵਿਧੀ ਨੇ ਵਿਦਿਆਰਥੀਆਂ ਦੀ ਸੋਚਣ ਸ਼ਕਤੀ ਦਾ ਦਾਇਰਾ ਵਿਸ਼ਾਲ ਕੀਤਾ ਹੈ|  ਸਮੇਂ-ਸਮੇਂ ‘ਤੇ ਮੁੱਖ ਦਫ਼ਤਰ ਵੱਲੋਂ ਭੇਜੇ ਜਾ ਰਹੇ ਅਾਨ-ਲਾਇਨ ਕੁਇਜ਼ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਨੂੰ ਵਧੀਆ ਬਣਾਉਣ ਵਿੱਚ ਸਹਾਈ ਹੋ ਰਹੇ ਹਨ|
ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਪੰਜਾਬ ਵਿੱਚ ਪਿਛਲੇ ਸਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਰਿਕਾਰਡਤੋੜ ਵਾਧੇ ਨੂੰ ਬਣਾਈ ਰੱਖਣ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲ ਨਾਲ ਜੋੜ ਕੇ ਰੱਖਣ ਲਈ ਸੋਸ਼ਲ ਮੀਡੀਆ ਰਾਹੀਂ ਅਧਿਆਪਕ-ਮਾਪੇ ਗਰੁੱਪ ਬਣਾ ਕੇ ਸਕੂਲਾਂ ਦੀਅਾਂ ਅਕਾਦਮਿਕ ਅਤੇ ਸਹਿ-ਅਕਾਦਮਿਕ ਗਤੀਵਿਧੀਆਂ ਸਾਂਝੀਅਾਂ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਮਾਪਿਆਂ ਨੂੰ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਕੀਤੇ ਜਾ ਕਾਰਜਾਂ ਬਾਰੇ ਨਿਰੰਤਰ ਜਾਣਕਾਰੀ ਮਿਲਦੀ ਰਹੇ|
ੳੁਹਨਾਂ ਅਧਿਆਪਕਾਂ ਨੂੰ ਫਿੱਟ ਗੁਰੂ ਅੈਪ ਰਾਹੀਂ ਸਿਹਤ ਸਬੰਧੀ ਵਿਸ਼ੇਸ਼ ਧਿਅਾਨ ਰੱਖਣ ਹਿੱਤ ਵੀ ਚੇਤੰਨ ਕੀਤਾ ਕਿ ਚੰਗਾ ਸਿਹਤਮੰਦ ਅਧਿਅਾਪਕ ਕਲਾਸਰੂਮ ਵਿੱਚ ੳੁਤਸ਼ਾਹੀ ਹੋ ਕੇ ਅਾਪਣਾ ਸਰਵੋਤਮ ਨਤੀਜਾ ਦੇ ਸਕਦਾ ਹੈ| ੳੁਹਨਾਂ ਅਧਿਆਪਕਾਂ ਨੂੰ ਰੋਜ਼ਾਨਾ ਸੈਰ ਅਤੇ ਹਲਕੀ ਕਸਰਤ ਕਰਨ ਦੀ ਸਲਾਹ ਦਿੱਤੀ|
ਇਸ ਮੌਕੇ ੳੁਹਨਾਂ ਕਿਹਾ ਕਿ ੳੁਹਨਾਂ ਨੂੰ ਜਾਣ ਕੇ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਅਧਿਆਪਕਾਂ ਵੱਲੋਂ ਹੁਣ ਤੋਂ ਹੀ ਸਕੂਲਾਂ ਵਿੱਚ ਬੋਰਡ ਦੀਅਾਂ ਜਮਾਤਾਂ ਦੇ ਜੀਰੋ ਪੀਰੀਅਡ ਜਾਂ ਵਾਧੂ ਕਲਾਸਾਂ ਛੁੱਟੀ ਵਾਲੇ ਦਿਨ ਵੀ ਲਈਅਾਂ ਜਾਣ ਲੱਗੀਅਾਂ ਹਨ| ਸਰਕਾਰੀ ਸਕੂਲਾਂ ਦੇ ਵਿਦਿਆਰਥੀ ਜਿਹੜੇ ਅੈੱਨਅੈੱਮਅੈੱਮਅੈੱਸ ਅਤੇ ਅੈੱਨਟੀਅੈੱਸਈ ਮੁਕਾਬਲਿਅਾਂ ਵਿੱਚ ਭਾਗ ਲੈਣ ਜਾ ਰਹੇ ਹਨ ੳੁਹਨਾਂ ਦੀ ਤਿਅਾਰੀ ਵੀ ਸਕੂਲ ਪੱਧਰ ‘ਤੇ ਸਕੂਲ ਮੁਖੀਆਂ ਅਤੇ ਅਧਿਅਾਪਕਾਂ ਵੱਲੋਂ ਸਕੂਲ ਸਮੇਂ ਤੋਂ ਬਾਅਦ ਅਾਪਣੇ ਪੱਧਰ ‘ਤੇ ਕਰਵਾਈ ਜਾ ਰਹੀ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ| ਸਿੱਖਿਆ ਵਿਭਾਗ ਨੂੰ ਅਜਿਹੇ ਮਿਹਨਤੀ ਅਧਿਆਪਕਾਂ ਤੇ ਮਾਣ ਹੈ ਅਤੇ ਰਹੇਗਾ|
ਇਸ ਮੌਕੇ ਸਿੱਖਿਆ ਵਿਭਾਗ ਦੇ ਵੱਲੋਂ ਈ-ਕੰਟੈਂਟ ਦੀ ਵਰਤੋਂ ਸਬੰਧੀ ਵਿਸ਼ੇਸ਼ ਜਾਣਕਾਰੀ ਡਿਪਟੀ ਅੈੱਸ ਪੀ ਡੀ ਅੈਜੂਸੈੱਟ ਕਰਮਜੀਤ ਕੌਰ ਦੀ ਅਗਵਾਈ ਵਿੱਚ ਈ-ਕੰਟੈਂਟ ਟੀਮ ਵੱਲੋਂ ਸਾਂਝੀ ਕੀਤੀ ਗਈ|
ਇਸ ਸਨਮਾਨ ਸਮਾਰੋਹ ਵਿੱਚ ਸਹਾਇਕ ਡਾਇਰੈਕਟਰ ਟਰੇਨਿੰਗਾਂ ਡਾ ਜਰਨੈਲ ਸਿੰਘ ਕਾਲੇਕੇ, ਰਾਕੇਸ਼ ਬਾਲਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ, ਵਿਨੋਦ ਕੁਮਾਰ ਅੱਤਰੀ ਜਿਲ੍ਹਾ ਸਿੱਖਿਆ ਅਫ਼ਸਰ ਅੈਲੀਮੈਂਟਰੀ ਸਿੱਖਿਆ ਗੁਰਦਾਸਪੁਰ, ਦੀਦਾਰ ਸਿੰਘ ੳੁਪ ਜਿਲ੍ਹਾ ਸਿੱਖਿਆ ਅਫ਼ਸਰ ਫਤਿਹਗੜ੍ਹ ਸਾਹਿਬ, ਲਖਵਿੰਦਰ ਸਿੰਘ ੳੁਪ ਜਿਲਾ ਸਿੱਖਿਆ ਅਫ਼ਸਰ, ਸੁਰੇਸ਼ ਸੈਣੀ ੳੁਪ ਜਿਲਾ ਸਿੱਖਿਆ ਅਫ਼ਸਰ, ਬਲਬੀਰ ਸਿੰਘ ੳੁਪ ਜਿਲਾ ਸਿੱਖਿਆ ਅਫ਼ਸਰ, ਅਮਰਜੀਤ ਸਿੰਘ ਏਅੈੱਸਪੀਡੀ, ਮਨਜੀਤ ਸਿੰਘ ਜ਼ਿਲ੍ਹਾ ਸੁਧਾਰ ਮੈਂਟਰ ਸੁਰਿੰਦਰ ਕੁਮਾਰ ਸਹਾਇਕ ਸਿੱਖਿਆ ਸੁਧਾਰ ਟੀਮ ਜਿੰਮੀ ਸੁਧਾਰ ਟੀਮ ਮੈਂਬਰ ਦਲਜੀਤ ਸਿੰਘ ਸੁਧਾਰ ਟੀਮ ਮੈਂਬਰ ਕੰਵਲਜੀਤ ਸਿੰਘ ਸਿੱਖਿਆ ਸੁਧਾਰ ਟੀਮ ਮੈਂਬਰ ਹਰਭਜਨ ਸਿੰਘ ਬਲਾਕ ਸਿੱਖਿਆ ਪ੍ਰਾਇਮਰੀ ਅਫ਼ਸਰ ਗੁਰਦਾਸਪੁਰ ਧਾਰੀਵਾਲ ,ਬੋਧ ਰਾਜ  ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਾਸਪੁਰ-2 ਅਤੇ ਫਤਹਿਗੜ੍ਹ ਚੂੜੀਆਂ, ਦੇਵੀ ਦਿਆਲ ਭੰਡਾਰੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਨਾਨਗਰ ਦੌਰਾਂਗਲਾ, ਗੁਰਮੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਨਾਨਗਰ, ਧਰਮਪੁਰ, ਧਾਰੀਵਾਲ-1, ਮੋਹਿੰਦਰ ਪਾਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਾਹਨੂੰਵਾਨ -2, ਸੁਸ਼ਮਾ ਰਾਣੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਹਰਗੋਬਿੰਦਪੁਰ, ਨਿਰਮਲਾ ਕੁਮਾਰੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਾਦੀਆਂ ਅਤੇ ਕਾਹਨੂੰਵਾਨ-1, ਕੁਲਵਿੰਦਰ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਲਾਨੌਰ, ਲਖਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਟਾਲਾ -2, ਅਜੈਬ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਟਾਲਾ-1, ਸੰਜੀਵ ਭੂਸ਼ਣ, ਰਾਜਿੰਦਰ ਸਿੰਘ ਚਾਨੀ ਬੁਲਾਰਾ ਸਿੱਖਿਆ ਵਿਭਾਗ, ਗੁਰਸ਼ਰਨ ਕੌਰ ਈ-ਕੰਟੈਂਟ ਕੋਅਾਰਡੀਨੇਟਰ, ਮਨਦੀਪ ਸਿੰਘ, ਮੇਜਰ ਸਿੰਘ, ਗਗਨਦੀਪ ਸਿੰਘ, ਜਤਿੰਦਰ ਬੈਂਸ, ਗੁਰਮੀਤ ਸਿੰਘ ਸਟੇਟ ਅੈਵਾਰਡੀ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਨਿਸ਼ਚਿੰਤ ਕੁਮਾਰ, ਸੁਲੱਖਣ ਸਿੰਘ ਸਹਾਇਕ ਜ਼ਿਲ੍ਹਾ ਕੁਆਰਡੀਨੇਟਰ ਸਮਾਰਟ ਸਕੂਲ, ਮਨਜਿੰਦਰ ਸਿੰਘ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ, ਗੁਰਨਾਮ ਸਿੰਘ ਜ਼ਿਲ੍ਹਾ ਮੈਂਟਰ ਗੁਰਦਾਸਪੁਰ, ਹਰਦੀਪ ਸਿੰਘ ਪਿ੍ੰਸੀਪਲ ਕੋਆਰਡੀਨੇਟਰ ਫਿਜ਼ਿਕਸ, ਰਾਜੇ ਸੈਣੀ ਪ੍ਰਿੰਸੀਪਲ ਕਮਿਸਟਰੀ, ਸੁਰਿੰਦਰਪਾਲ ਪ੍ਰਿੰਸੀਪਲ ਬਾਇਲੋਜੀ,ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਵਿਗਿਆਨ ਜ਼ਿਲ੍ਹਾ ਮੈਂਟਰ ਨਰਿੰਦਰ ਕੁਮਾਰ, ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਿਲ੍ਹਾ ਗੁਰਦਾਸਪੁਰ, ਸਕੂਲ ਬਲਾਕ ਮੈਂਟਰ, ਸਮੂਹ ਬਲਾਕ ਮਾਸਟਰ ਟਰੇਨਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਅਤੇ ਜਿਲ੍ਹਾ ਗੁਰਦਾਸਪੁਰ ਦੇ ਹਜ਼ਾਰਾਂ ਅਧਿਆਪਕ ਮੌਜੂਦ ਰਹੇ|
ਫੋਟੋ: ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਜਿਲ੍ਹਾ ਗੁਰਦਾਸਪੁਰ ਦੇ ਅਧਿਅਾਪਕਾਂ ਅਤੇ ਸਕੂਲ ਮੁਖੀਆਂ ਨੂੰ ਪ੍ਸ਼ੰਸਾ ਪੱਤਰ ਦਿੰਦੇ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।