ਸੇਂਟ ਸੋਲਜਰ ਸਕੂਲ ਜੰਡਿਆਲਾ ਗੁਰੂ ਵਿੱਖੇ ਅਜ਼ਾਦੀ ਦਾ ਦਿਹਾੜਾ ਮਨਾਇਆ ਗਿਆ
August 15th, 2024 | Post by :- | 49 Views

 

ਸੇਂਟ ਸੋਲਜਰ ਸਕੂਲ ਜੰਡਿਆਲਾ ਗੁਰੂ ਵਿੱਖੇ ਅਜ਼ਾਦੀ ਦਾ ਦਿਹਾੜਾ ਮਨਾਇਆ ਗਿਆ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਜੰਡਿਆਲਾ ਗੁਰੂ ਕੁਲਜੀਤ ਸਿੰਘ

ਕੁਰਬਾਨੀਆਂ ਨੂੰ ਸਲਾਮ ਕਰਦੇ ਹੋਏ ਅਤੇ ਸਖ਼ਤ ਮਿਹਨਤ ਨਾਲ ਪ੍ਰਾਪਤ ਕੀਤੀ ਅਜ਼ਾਦੀ ਦਾ ਜਸ਼ਨ ਮਨਾਉਣ ਲਈ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵੱਲੋਂ ਦੇਸ਼ ਦਾ 78ਵਾਂ ਅਜਾਦੀ ਦਿਹਾੜਾ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਆਜ਼ਾਦੀ ਪ੍ਰਾਪਤੀ ਲਈ ਦੇਸ਼ ਲਈ ਜਾਨਾਂ ਮਾਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਭ ਤੋਂ ਪਹਿਲਾਂ ਸਕੂਲ ਦੇ ਐਮਡੀ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਜੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਵੱਲੋਂ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ । ਉਪਰੰਤ ਕਿੰਡਰ ਗਾਰਟਨ ਸੈਕਸ਼ਨ ਦੇ ਛੋਟੇ ਛੋਟੇ ਬੱਚਿਆਂ ਨੇ ਦੇਸ਼ ਭਗਤੀ ਦੇ ਸੁਰੀਲੇ ਗੀਤ ਗਾਏ ਜਿਸ ਨਾਲ ਸਾਰਾ ਹੀ ਮਾਹੌਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਸਾਰੇ ਹੀ ਬੱਚਿਆਂ ਨੇ ਤਿਰੰਗੇ ਝੰਡੇ ਦੇ ਰੰਗ ਕੇਸਰੀ ,ਚਿੱਟਾ ਅਤੇ ਹਰੇ ਰੰਗ ਦੇ ਕੱਪੜੇ ਪਹਿਨ ਕੇ ਦੇਸ਼ ਭਗਤੀ ਦੀ ਭਾਵਨਾ ਨੂੰ ਦਰਸਾਇਆ। ਇਸ ਉਪਰੰਤ ਸਕੂਲ ਦੇ ਸ਼ਾਨਦਾਰ ਆਟੋਡੋਰੀਅਮ ਵਿੱਚ ਸਕੂਲ ਦੇ ਪੰਜ ਹਾਊਸਾਂ ਦੇ ਕੋਰੇਇਓਗਰਾਫੀ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਕੌਰਿਉਂਗਰਾਫੀਆਂ ਦੇ ਥੀਮ ਵਿੱਚ ਦੇਸ਼ ਨੂੰ ਅੰਗਰੇਜ਼ਾਂ ਦੇ ਰਾਜ ਤੋਂ ਛੁਟਕਾਰਾ, ਅਤੇ ਨਾਲ ਨਾਲ ਅੱਜ ਦੀਆਂ ਮੌਜੂਦਾ ਬੁਰਾਈਆਂ ਜਿਵੇਂ ਰੁੱਖਾਂ ਦੀ ਕਟਾਈ, ਵਾਤਾਵਰਨ ਵਿਚ ਗਿਰਾਵਟ, ਪਾਣੀ ਦੀ ਬਰਬਾਦੀ,ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਤੋਂ ਵੀ ਅਜਾਦੀ ਸ਼ਾਮਿਲ ਸੀ। ਅਤੇ ਨਾਲ ਹੀ ਦੇਸ਼ ਭਗਤੀ ਦੇ ਜਜ਼ਬੇ ਨੂੰ ਵੀ ਵਿਸ਼ੇ ਵਜੋਂ ਲਿਆ ਗਿਆ। ਇਹਨਾਂ ਮੁਕਾਬਲਿਆਂ ਵਿਚ ਜਜਮੈਂਟ ਦੀ ਭੂਮਿਕਾ ਪੰਡਿਤ ਕਿਸ਼ਨ ਦਵੇਸਰ ਜੀ (ਪ੍ਰਧਾਨ ਮੰਚ ਲੋਕ ਅੰਮ੍ਰਿਤਸਰ) ਪੱਤਰਕਾਰ ਸ੍ਰੀ ਦਿਨੇਸ਼ ਬਜਾਜ ਜੀ, ਮਾਸਟਰ ਧਰਮਿੰਦਰ ਸਿੰਘ ਜੀ (ਰਿਟਾਇਰਡ ਸਾਇੰਸ ਮਾਸਟਰ)ਜੀ ਨੇ ਬਾਖੂਬੀ ਨਿਭਾਈ। ਇਹਨਾਂ ਮੁਕਾਬਲਿਆਂ ਵਿੱਚ ਪੈਂਸੀ ਹਾਊਸ ਨੇ ਪਹਿਲਾ ਸਥਾਨ, ਡੇਜ਼ੀ ਹਾਊਸ ਦੂਜੇ ਅਤੇ ਲੋਟਸ ਹਾਊਸ ਤੀਜੇ ਸਥਾਨ ‘ਤੇ ਰਿਹਾ। ਉਪਰੰਤ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਤੇ
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਸੰਗਰਾਮ ਬਾਰੇ ਜਾਣੂ ਕਰਵਾਇਆ। ਅਤੇ ਕਿਹਾ ਕਿ ਸਾਨੂੰ ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਸ਼ਹੀਦੀ ਨੂੰ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਓ ਕਿ ਅੱਜ ਦੇ ਦਿਨ ਇਹ ਪ੍ਰਣ ਕਰੀਏ ਕਿ ਅਸੀਂ ਵੱਧ ਤੋਂ ਵੱਧ ਰੁੱਖ ਵੀ ਲਗਾਈਏ ਪਾਣੀ ਦੀ ਬਰਬਾਦੀ ਨੂੰ ਰੋਕੀਏ ਅਤੇ ਆਪਣੇ ਦੇਸ਼ ਦੇ ਅਤੇ ਪੰਜਾਬ ਦੇ ਵਾਤਾਵਰਨ ਨੂੰ ਗੰਦਲਾਂ ਹੋਣ ਤੋਂ ਬਚਾਈਏ।। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਮਰਪ੍ਰੀਤ ਕੌਰ ਨੇ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਆਜ਼ਾਦੀ ਦਾ ਹਰ ਹਾਲ ਵਿੱਚ ਆਨੰਦ ਲੈਣਾ ਚਾਹੀਦਾ ਹੈ। ਅਤੇ ਮੋਬਾਈਲ, ਪ੍ਰਦੂਸ਼ਣ, ਨਿਰਾਸ਼ਾਵਾਦ ਆਦਿ ਤੋਂ ਆਜ਼ਾਦੀ ਹੋਵੇ। ਓਹਨਾ ਨੇ ਵਿਦਿਆਰਥੀਆਂ ਨੂੰ ਆਪਣੀਆਂ ਪੁਰਾਣੀਆਂ ਪੀੜ੍ਹੀਆਂ ਦੁਆਰਾ ਬੀਜੇ ਫਲ ਦੀ ਕਦਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਜੀ ਸ਼ਿਲਪਾ ਸ਼ਰਮਾ, ਨੀਲਾਕਸ਼ੀ ਗੁਪਤਾ, ਪ੍ਰਿਅੰਕਾ ਸ਼ਰਮਾ ਕੋਆਰਡੀਨੇਟਰ, ਸਮੂਹ ਸਟਾਫ ਅਤੇ ਬੱਚੇ ਹਾਜਰ ਸਨ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review