ਬਾਬਾ ਬਕਾਲਾ ਸਾਹਿਬ 5 ਅਗਸਤ (ਮਨਬੀਰ ਧੂਲਕਾ) ਪਿਛਲੇ 39 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਨਿਰੰਤਰ ਜੁੱਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਆਪਣਾ 39ਵਾਂ ਸਲਾਨਾ ਸਾਵਣ ਕਵੀ ਦਰਬਾਰ ਐਤਕੀਂ ਅੰਮ੍ਰਿਤ ਹਾਲ, ਪਿੱਛੇ-ਗੁ: ਮਾਤਾ ਗੰਗਾ ਜੀ, ਬਾਬਾ ਬਕਾਲਾ ਸਾਹਿਬ ਕਰਵਾਇਆ । ਆਪਣੇ ਪਹਿਲੇ ਰਿਕਾਰਡ ਨੂੰ ਆਪ ਹੀ ਤੋੜਦਿਆਂ ਸਭਾ ਵੱਲੋਂ ਜਿੱਥੇ ਪੰਜਾਬ ਭਰ ਵਿੱਚੋਂ 100 ਤੋਂ ਵੱਧ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ, ਉਥੇ ਲਗਾਤਾਰ 5 ਘੰਟੇ ਚੱਲੇ ਇਸ ਕਵੀ ਦਰਬਾਰ ਵਿੱਚ ਨਾਮਵਰ ਗਾਇਕਾਂ ਨੇ ਗਾਇਕੀ ਦੇ ਜੌਹਰ ਦਿਖਾਏ ਅਤੇ 39ਵਾਂ ਸਾਵਣ ਮੇਲਾ ਹਰ ਪੱਖੋਂ ਯਾਦਗਾਰੀ ਹੋ ਨਿੱਬੜਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸਕੱਤਰ ਦੀਪ ਦਵਿੰਦਰ ਸਿੰਘ, ਕਾਰਜਕਾਰਨੀ ਮੈਂਬਰ ਗੁਰਮੀਤ ਸਿੰਘ ਬਾਜਵਾ, ਕਾਰਜਕਾਰਨੀ ਮੈਂਬਰ ਮਾ: ਮਨਜੀਤ ਸਿੰਘ ਵੱਸੀ ਤੋਂ ਇਲਾਵਾ ਰਣਜੀਤ ਸਿੰਘ ਅਜ਼ਾਦ ਕਾਂਜਾਲ ਸਾ: ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ, ਸੁਖਦੇਵ ਸਿੰਘ ਭੱਟੀ (ਸਾਹਿਤ ਸਭਾ ਫਿਰੋਜ਼ਪੁਰ), ਜਸਵਿੰਦਰ ਸਿੰਘ ਢਿੱਲੋਂ ਪ੍ਰਧਾਨ ਸਾਹਿਤ ਅਤੇ ਸਭਿਆਚਾਰਕ ਮੰਚ ਤਰਨ ਤਾਰਨ, ਅਵਤਾਰ ਸਿੰਘ ਗੋਇੰਦਵਾਲ (ਜਨਰਲ ਸਕੱਤਰ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ), ਕੀਰਤਪ੍ਰਤਾਪ ਸਿੰਘ ਪੰਨੂੰ (ਪ੍ਰਧਾਨ ਮਜਲਸ), ਡਾ: ਗਗਨਦੀਪ ਸਿੰਘ (ਪ੍ਰਧਾਨ ਮਝੈਲਾਂ ਦੀ ਸੱਥ), ਗਾਇਕ ਦਲਵਿੰਦਰ ਦਿਆਲਪੁਰੀ, ਗਾਇਕ ਮਨਜੀਤ ਪੱਪੂ, ਸੁਖਦੇਵ ਸਿੰਘ ਭੱੁਲਰ ਸਾ: ਜਨਰਲ ਮੈਨੇਜਰ ਪੰਜਾਬ ਸਕੂਲ ਸਿਿਖਆ ਬੋਰਡ, ਗੁਰਪ੍ਰਤਾਪ ਸਿੰਘ ਭਿੱਲਾ ਸਾ: ਸਰਪੰਚ, ਅਤੇ ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ ਆਦਿ ਸ਼ੁਸ਼ੋਭਿਤ ਹੋਏ । ਮੰਚ ਸੰਚਾਲਨ ਕਰ ਰਹੇ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ । ਇਸ ਮੌਕੇ ਚਾਰ ਪੁਸਤਕਾਂ “ਦਿਸਹੱਦੇ ਤੋਂ ਪਰਲੇ ਪਾਰ” (ਪ੍ਰਿੰ: ਰਘਬੀਰ ਸਿੰਘ ਸੋਹਲ), ਅੱਖਰਾਂ ਵਿੱਚ ਦਰਦ (ਦਰਸ਼ਨ ਸਿੰਘ ਨੰਦਰਾ), ਵਾਵਰੋਲਿਆਂ ਦੇ ਦਰਮਿਆਨ (ਲਾਲੀ ਕਰਤਾਰਪੁਰੀ), ਗੋਜ਼ਲਿਆਂ ਵਾਲਾ ਖੂਹ (ਅਸ਼ੋਕ ਟਾਂਡੀ) ਲੋਕ ਅਰਪਿਤ ਕੀਤੀਆਂ ਕੀਤੀਆਂ ਗਈਆਂ ਅਤੇ ਗਾਇਕ ਲਖਵਿੰਦਰ ਕੋਟੀਆ ਅਤੇ ਕਿਰਨ ਬੇਦੀ ਦੇ ਗੀਤ ਦਾ ਪੋਸਟਰ “ਬੋਲ ਸ਼ਰੀਕਾਂ ਦੇ” ਵੀ ਲੋਕ ਅਰਪਿਤ ਕੀਤਾ ਗਿਆ । ਪੰਜਾਬ ਦੇ ਨਾਮਵਰ ਗਾਇਕਾਂ ਦਲਵਿੰਦਰ ਦਿਆਲਪੁਰੀ, ਮਨਜੀਤ ਪੱਪੂ, ਮੱਖਣ ਭੈਣੀਵਾਲਾ, ਗੁਰਮੇਜ ਸਹੋਤਾ, ਲਖਵਿੰਦਰ ਕੋਟੀਆ, ਗੁਰਦਿਆਲ ਰੁਮਾਣੇਚੱਕੀਆ, ਮਾ: ਅਰਜੁਨ (ਵਾਇਸ ਆਫ ਪੰਜਾਬ), ਬੀ ਮਾਸਟਰ, ਅਕਾਸ਼ਦੀਪ ਸਿੰਘ, ਕਾਲਾ ਰਿਆਲੀ, ਲਾਲੀ ਕਰਤਾਰਪੁਰੀ, ਮਨਦੀਪ ਸਿੰਘ ਬੋਪਾਰਾਏ, ਬਲਵਿੰਦਰ ਸਿੰਘ ਸੇਖੋਂ, ਸਰਵਣ ਚੀਮਾਂ, ਅਮਰਜੀਤ ਸਿੰਘ ਰਤਨਗੜ੍ਹ, ਗੁਰਦਿਆਲ ਸਿੰਘ ਜੀ-ਸਟਾਰ ਆਦਿ ਨੇ ਗਾਇਕੀ ਦੇ ਜੌਹਰ ਦਿਖਾਏ । ਜਦਕਿ ਸਾਵਣ ਨੂੰ ਸਮਰਪਿਤ ਹੋਏ ਕਵੀ ਦਰਬਾਰ ਵਿੱਚ ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਪਰਮਜੀਤ ਕੌਰ ਜੈਸਵਾਲ, ਰਸ਼ਪਿੰਦਰ ਕੌਰ ਗਿੱਲ, ਬਲਵਿੰਦਰ ਕੌਰ ਸਰਘੀ, ਅਮਨਦੀਪ ਕੌਰ ਢਿੱਲੋਂ ਕਸੇਲ, ਸੁਰਿੰਦਰ ਖਿਲਚੀਆਂ, ਜਤਿੰਦਰਪਾਲ ਕੌਰ, ਮਨਪ੍ਰੀਤ ਕੌਰ ਮੱਟੂ, ਹਰਜੀਤ ਕੌਰ ਭੁੱਲਰ, ਗੁਰਮੀਤ ਕੌਰ ਬੱਲ, ਮਨਜਾਪ ਕੌਰ ਅਤੇ ਹਰਵਿੰਦਰਜੀਤ ਕੌਰ ਤੋਂ ਇਲਾਵਾ ਸਾਹਿਤ ਪ੍ਰਚਾਰ ਮੰਚ ਵੱਲੋਂ ਦਿਲਰਾਜ ਸਿੰਘ ਦਰਦੀ, ਲੇਖਕ ਅਦਾਕਾਰ ਮੰਚ ਵੱਲੋਂ ਸਕੱਤਰ ਸਿੰਘ ਪੁਰੇਵਾਲ, ਸੁਲੱਖਣ ਸਿੰਘ ਦਿਓਲ, ਪ੍ਰੋ: ਬਖਤਾਵਰ ਧਾਲੀਵਾਲ, ਪ੍ਰੀਤਪਾਲ ਸਿੰਘ ਗੋਇੰਦਵਾਲ, ਲਖਵਿੰਦਰ ਸਿੰਘ ਚੰਦਨ, ਗੁਰਮੀਤ ਸਿੰਘ ਜੰਡਿਆਲਾ ਗੁਰੂ, ਦਵਿੰਦਰ ਸਿੰਘ ਭੋਲਾ ਘੱਗਣਸ, ਅਮਰਪਾਲ ਸਿੰਘ ਖਹਿਰਾ, ਸਰਬਜੀਤ ਸਿੰਘ ਪੱਡਾ, ਅਜੀਤ ਸਿੰਘ ਨਬੀਪੁਰੀ, ਨਵਦੀਪ ਸਿੰਘ ਬਦੇਸ਼ਾ, ਹਰਦਰਸ਼ਨ ਸਿੰਘ ਕਮਲ, ਜਗਦੀਸ਼ ਸਿੰਘ ਬਮਰਾਹ, ਹਰਭਜਨ ਸਿੰਘ ਭੱਗਰੱਥ, ਸੁੱਚਾ ਸਿੰਘ ਸੰਧੂ, ਡਾ: ਕੁਲਵੰਤ ਸਿੰਘ ਬਾਠ, ਰਾਜ ਕਲਾਨੌਰ, ਸੂਬਾ ਸਿੰਘ ਖਹਿਰਾ, ਜਗਨ ਨਾਥ ਨਿਮਾਣਾ, ਦਰਸ਼ਨ ਨੰਦੜਾ, ਅਸ਼ੋਕ ਟਾਂਡੀ, ਪ੍ਰਤਾਪ ਸਿੰਘ ਕੁਲਾਰ, ਮਾ: ਬਲਬੀਰ ਸਿੰਘ ਬੀਰ, ਅਜੀਤ ਸਿੰਘ ਸਠਿਆਲਵੀ, ਸੁਖਦੇਵ ਸਿੰਘ ਗੰਡਵਾਂ, ਲਖਵਿੰਦਰ ਸਿੰਘ ਉੱਪਲ, ਸੁਬੇਗ ਸਿੰਘ ਮੀਆਂਵਿੰਡ, ਤਰਸੇਮ ਸਿੰਘ ਸਰਾਂ, ਜਸਪਾਲ ਸਿੰਘ ਧੂਲਕਾ, ਮਾ: ਧਰਮ ਸਿੰਘ ਧਿਆਨਪੁਰ, ਬਲਵਿੰਦਰ ਸਿੰਘ ਅਠੌਲਾ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਸੁਖਰਾਜ ਸਿੰਘ ਸਭਰਵਾਲ, ਅਜੈਬ ਸਿੰਘ ਬੋਦੇਵਾਲ, ਮਨਜੀਤ ਸਿੰਘ ਸੌਂਧ, ਅਰਜਿੰਦਰ ਬੁਤਾਲਵੀ, ਬਲਵਿੰਦਰ ਸਿੰਘ ਸੇਖੋਂ, ਅਮਨਜੋਤ ਦਿਓਲਿ ਗੁਰਸੇਵਕ ਸਿੰਘ, ਅੰਗਰੇਜ ਸਿੰਘ, ਸੋਢੀ ਸੱਤੋਵਾਲੀਆ, ਗੁਰਮੀਤ ਸਿੰਘ ਸਦਾਰੰਗ, ਕ੍ਰਿਸ਼ਨ, ਬਾਊ ਕੇਵਲ ਬਿਆਸ, ਹਰਪ੍ਰੀਤ ਸਿੰਘ, ਆਤਿਸ਼, ਜੋਗਿੰਦਰ ਸਿੰਘ ਮਾਹਣਾ, ਜਸਬੀਰ ਸਿੰਘ, ਗੁਰਮੁੱਖ ਸਿੰਘ, ਸਮੇਤ ਪੰਜਾਬ ਭਰ ਵਿਚੋਂ ਵੱਖ ਵੱਖ ਸਾਹਿਤ ਸਭਾਵਾਂ ਵਿਚੋਂ ਪੁਜੇ ਕਵੀਜਨਾਂ ਨੇ “ਸਾਵਣ” ਮਹੀਨੇ ਨੂੰ ਸਮਰਪਿਤ ਕਾਵਿ-ਰਚਨਾਵਾਂ ਦੀ ਛਹਿਬਰ ਲਾਈ ।
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ 39ਵੇਂ ਸਾਵਣ ਮੇਲੇ ਦੌਰਾਨ ਪੁਸਤਕਾਂ ਲੋਕ ਅਰਪਿਤ ਕਰਦਿਆਂ ਸ਼ੇਲਿੰਦਰਜੀਤ ਸਿੰਘ ਰਾਜਨ, ਦੀਪ ਦਵਿੰਦਰ ਸਿੰਘ, ਗੁਰਮੀਤ ਸਿੰਘ ਬਾਜਵਾ, ਪ੍ਰਿੰ: ਰਘਬੀਰ ਸਿੰਘ ਸੋਹਲ, ਰਣਜੀਤ ਅਜ਼ਾਦ ਕਾਂਜਲਾ, ਸੁਖਦੇਵ ਸਿੰਘ ਭੱਟੀ, ਜਸਵਿੰਦਰ ਸਿੰਘ ਢਿੱਲੋਂ ਅਵਤਾਰ ਸਿੰਘ ਗੋਇੰਦਵਾਲ, ਕੀਰਤਪ੍ਰਤਾਪ ਪੰਨੂੰ, ਡਾ: ਗਗਨਦੀਪ, ਅਮਰਪਾਲ ਸਿੰਘ ਖਹਿਰਾ ਅਤੇ ਹੋਰ । ਤਸਵੀਰ :
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review