ਬਾਬਾ ਬਕਾਲਾ ਸਾਹਿਬ 10ਜੁਲਾਈ (ਮਨਬੀਰ) ਪ੍ਰਤੀਬੱਧ ਸ਼ਾਇਰ ਅਤੇ ਲੋਕ ਘੋਲਾਂ ਦੇ ਮਿਸਾਲੀ ਜਰਨੈਲ ਸ: ਹਰਭਜਨ ਸਿੰਘ ਹੁੰਦਲ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੀ ਵੱਡਮੁੱਲੀ ਸਾਹਿਤਕ ਦੇਣ ਅਤੇ ਜੁਝਾਰੂ ਵਿਰਾਸਤ ਨੂੰ ਸਮਰਪਿਤ ਵਿਚਾਰ ਚਰਚਾ ਸਮਾਗਮ ਮਾਨ ਚਾਹਲ ਰੈਸਟੋਰੈਂਟ, ਢਿਲਵਾਂ ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਮੰਗਤ ਰਾਮ ਪਾਸਲਾ, ਮਾਤਾ ਰਘਬੀਰ ਕੌਰ ਹੁੰਦਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸਾਬਕਾ ਜਨਰਲ ਸਕੱਤਰ ਡਾ: ਕਰਮਜੀਤ ਸਿੰਘ, ਸਕੱਤਰ ਦੀਪ ਦਵਿੰਦਰ ਸਿੰਘ, ਕਾਰਜਾਕਰਨੀ ਮੈਂਬਰ ਮੱਖਣ ਕੁਹਾੜ, ਕੁਲਵਿੰਦਰ ਕੌਰ ਬੱੁਟਰ, ਹਰਪ੍ਰੀਤ ਸਿੰਘ ਹੁੰਦਲ, ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਮੁੱਖ ਵਕਤਾ ਸ਼ਾਇਰ ਹਰਵਿੰਦਰ ਭੰਡਾਲ ਨੇ ਹਰਭਜਨ ਸਿੰਘ ਹੁੰਦਲ ਦੇ ਸੰਘਰਸ਼ਮਈ ਜੀਵਨ, ਉਨ੍ਹਾਂ ਦੇ ਕਾਵਿ ਸੰਸਾਰ ਸਬੰਧੀ ਬਹੁਤ ਹੀ ਭਾਵਪੂਰਤ ਸ਼ਬਦਾਂ ਰਾਹੀ ਪੇਸ਼ਕਾਰੀ ਕੀਤੀ, ੳਪਰੰਤ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਕੰਵਰ ਇਕਬਾਲ, ਡਾ: ਕਰਮਜੀਤ ਸਿੰਘ ਨਡਾਲਾ, ਡਾ: ਗੋਪਾਲ ਸਿੰਘ ਬੁੱਟਰ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸ: ਹੁੰਦਲ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ । ਇਸ ਦੌਰਾਨ ਸ: ਹੁੰਦਲ ਦੀ ਪੁਸਤਕ “ਜੰਗਨਾਮਾ” ਵੀ ਲੋਕ ਅਰਪਿਤ ਕੀਤੀ ਗਈ । ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਜਿੱਥੇ ਸ: ਹੰੁਦਲ ਦੀ ਯਾਦ ਨੂੰ ਸਮਰਪਿਤ ਹਰ ਸਾਲ ਸਮਾਗਮ ਰਚਾਉਣ, ਉਨ੍ਹਾਂ ਦੀ ਯਾਦ ਵਿੱਚ ਯਾਦਗਾਰੀ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ, ਉਥੇ ਉਨ੍ਹਾਂ ਦੀ ਅਣਛਪਤੀਆਂ ਕਿਰਤਾਂ ਨੂੰ ਵੀ ਛਪਾਉਣ ਦਾ ਐਲਾਨ ਕੀਤਾ ਗਿਆ । ਮੰਚ ਸੰਚਾਲਨ ਡਾ: ਤੇਜਿੰਦਰ ਵਿਰਲੀ ਨੇ ਨਿਭਾਇਆ । ਹਰਪ੍ਰੀਤ ਸਿੰਘ ਹੁੰਦਲ ਨੇ ਅਖੀਰ ਵਿੱਚ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਮੈਡਮ ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਬਖਤਾਵਰ ਧਾਲੀਵਾਲ, ਹਰਜੀਤ ਸਿੰਘ ਸੰਧੂ, ਨਿਰਮਲ ਸਿੰਘ ਖੱਖ, ਸ਼ਹਿਬਾਜ ਖਾਨ, ਸੁੱਲਖਣ ਸਿੰਘ ਕੰਗ, ਅਵਤਾਰ ਸਿੰਘ, ਮੱਖਣ ਸਿੰਘ, ਗੁਰਭਜਨ ਸਿੰਘ ਲਾਸਾਨੀ, ਅਸ਼ੋਕ ਟਾਂਡੀ, ਜਨਕਪ੍ਰੀਤ ਸਿੰਘ ਬੇਗੋਵਾਲ, ਕੁਲਦੀਪ ਪਾਠਕ, ਇੰਦਰਜੀਤ ਸਿੰਘ ਪੱਡਾ, ਹਰ ਤੇਜਿੰਦਰ ਸਿੰਘ੍ਹ, ਪ੍ਰਿੰਸੀਪਲ ਅੰਜੂ ਸ਼ਰਾਮ ਸਮੇਤ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ ਅਤੇ ਸਖਸ਼ੀਅਤਾਂ ਨੇ ਹਾਜ਼ਰੀ ਭਰੀ ।
ਪ੍ਰਤੀਬੱਧ ਸ਼ਾਇਰ ਅਤੇ ਲੋਕ ਘੋਲਾਂ ਦੇ ਮਿਸਾਲੀ ਜਰਨੈਲ ਸ: ਹਰਭਜਨ ਸਿੰਘ ਹੁੰਦਲ ਦੀ ਪਹਿਲੀ ਬਰਸੀ ਮੌਕੇ ਕਰਵਾਏ ਗਏ ਸਮਾਗਮ ਮੌਕੇ ਪੁਸਤਕ “ਜੰਗਨਾਮਾ” ਲੋਕ ਅਰਪਿਤ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ, ਮਾਤਾ ਰਘਬੀਰ ਕੌਰ ਹੁੰਦਲ, ਸੁਸ਼ੀਲ ਦੁਸਾਂਝ, ਸ਼ੇਲਿੰਦਰਜੀਤ ਸਿੰਘ ਰਾਜਨ, ਡਾ: ਕਰਮਜੀਤ ਸਿੰਘ, ਦੀਪ ਦਵਿੰਦਰ ਸਿੰਘ, ਮੱਖਣ ਕੁਹਾੜ, ਕੁਲਵਿੰਦਰ ਕੌਰ ਬੱੁਟਰ, ਹਰਪ੍ਰੀਤ ਸਿੰਘ ਹੁੰਦਲ ਅਤੇ ਹੋਰ ।
ਤਸਵੀਰ : ਮਨਬੀਰ
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review